ਫਗਵਾੜਾ ਨਿਊਜ਼

Latest news
ਦੁਕਾਨ ‘ਤੇ ਬੈਠੀ ਔਰਤ ਨੂੰ ਹਿਪਨੋਟਾਈਜ਼ ਕਰਕੇ ਤਿੰਨ ਸੋਨੇ ਦੀਆਂ ਮੁੰਦਰੀਆਂ ਲੈ ਕੇ ਲੁਟੇਰੇ ਫਰਾਰ ਜਲੰਧਰ ਵਿੱਚ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਪਰਿਵਾਰ ਦਾ ਬੁਰਾ ਹਾਲ.... ਕਣਕ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ 17 ਸਾਲਾ ਮੁੰਡੇ ਦੀ ਮੌਤ... 17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ \ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈ... Punjab ‘ਚ 16 ਅਪ੍ਰੈਲ ਤੋਂ ਬਦਲੇਗਾ Hospitals ਦਾ ਸਮਾਂ, ਜਾਣੋ ਕੀ ਹੈ ਨਵੀਂ Timing.. Punjab ਭਰ ‘ਚ ਮਨਾਇਆ ਜਾ ਰਿਹਾ ਬਾਬਾ ਸਾਹਿਬ ਦਾ ਜਨਮ-ਦਿਹਾੜਾ, CM ਮਾਨ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀਆਂ ਵਧਾਈਆਂ... ਬਾਜ਼ਾਰ 'ਚ ਆਏ ਜ਼ਹਿਰੀਲੇ Tomatoes , 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਣ ਵਾਲੇ ਸਾਵਧਾਨ... Punjab'ਚ ਇਕੱਠੀਆਂ 2 ਛੁੱਟੀਆਂ... Punjab ਸਰਕਾਰ ਦਾ Big Decision ਹੁਣ ਇੱਕ ਮਿੰਟ ਵੀ ਲੇਟ ਹੋਏ ਸਰਕਾਰੀ ਮੁਲਾਜ਼ਮ ਤਾਂ... Punjab ਵਿੱਚ ਇੱਕ ਹੋਰ ਟੋਲ ਪਲਾਜ਼ਾ ਮੁਫ਼ਤ....

ਦਰਿਆ ਕੰਢੇ ਰੀਲਾਂ ਬਣਾ ਰਹੇ ਦੋ ਸਕੇ ਭਰਾਵਾਂ ਦੀ ਡੁੱਬਣ ਕਾਰਨ ਮੌਤ…

Rajasthan :

ਰਾਜਸਥਾਨ ਵਿਚ ਭਾਰੀ ਮੀਂਹ ਕਾਰਨ ਇਸ ਵਾਰ ਨਦੀਆਂ ਅਤੇ ਡੈਮਾਂ ਦੇ ਕੰਢਿਆਂ ‘ਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਂਦੇ ਹੋਏ ਕਈ ਲੋਕ ਪਾਣੀ ‘ਚ ਰੁੜ੍ਹ ਗਏ। ਤਾਜ਼ਾ ਮਾਮਲਾ ਪੱਛਮੀ ਰਾਜਸਥਾਨ ਦੇ ਬਾੜਮੇਰ ਤੋਂ ਸਾਹਮਣੇ ਆਇਆ ਹੈ। ਇਥੇ ਲੂਣੀ ਨਦੀ ‘ਤੇ ਰੀਲਾਂ ਬਣਾਉਣ ਦੌਰਾਨ ਦੋ ਸਕੇ ਭਰਾ ਆਪਣੇ ਦੋਸਤਾਂ ਸਮੇਤ ਰੁੜ੍ਹ ਗਏ। ਦੋ ਭਰਾਵਾਂ ਦੀ ਇੱਕੋ ਸਮੇਂ ਮੌਤ ਕਾਰਨ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪੁਲਿਸ ਅੱਜ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦੇਵੇਗੀ।

ਬਾੜਮੇਰ ਦੇ ਵਧੀਕ ਪੁਲਿਸ ਸੁਪਰਡੈਂਟ ਜਸਰਾਮ ਬੌਸ ਦੇ ਅਨੁਸਾਰ ਇਹ ਹਾਦਸਾ ਵੀਰਵਾਰ ਨੂੰ ਬਖਾਸਰ ਥਾਣਾ ਖੇਤਰ ਵਿੱਚ ਵਾਪਰਿਆ। ਉੱਥੇ ਦੋ ਭਰਾ ਅਸ਼ੋਕ ਕੁਮਾਰ ਅਤੇ ਦਲਪਤ ਕੁਮਾਰ ਆਪਣੇ ਕੁਝ ਦੋਸਤਾਂ ਨਾਲ ਟਰੈਕਟਰ ਉਤੇ ਗੁਜਰਾਤ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਬਾਵਰਲਾ ਨਵਾਪੁਰਾ ਨੇੜੇ ਲੂਣੀ ਨਦੀ ਦੇਖੀ। ਉਥੇ ਕੁਝ ਮੁੰਡੇ ਨਹਾ ਰਹੇ ਸਨ। ਇਹ ਦੇਖ ਕੇ ਉਹ ਵੀ ਉੱਥੇ ਹੀ ਰੁਕ ਗਏ।

ਦੋ ਸਕੇ ਭਰਾਵਾਂ ਦੀ ਡੁੱਬਣ ਕਾਰਨ ਮੌਤ

ਚਾਰ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਮਿਲੀਆਂ
ਦੋ ਭਰਾਵਾਂ ਅਤੇ ਉਨ੍ਹਾਂ ਦਾ ਇੱਕ ਸਾਥੀ ਉੱਥੇ ਨਹਾਉਣ ਤੋਂ ਬਾਅਦ ਸੈਲਫੀ ਲੈਣ ਅਤੇ ਰੀਲਾਂ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋਵੇਂ ਸਕੇ ਭਰਾ ਦਰਿਆ ਦੀ ਦਲਦਲ ਵਿੱਚ ਫਸ ਗਏ ਅਤੇ ਫਿਰ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਹਾਦਸੇ ਦੀ ਸੂਚਨਾ ਮਿਲਣ ‘ਤੇ ਸਥਾਨਕ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਭਾਲ ਮੁਹਿੰਮ ਚਲਾਈ। ਕਰੀਬ ਤਿੰਨ-ਚਾਰ ਘੰਟੇ ਦੀ ਮਿਹਨਤ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਸਕਿਆ। ਜਿਸ ਤੋਂ ਬਾਅਦ ਲਾਸ਼ਾਂ ਨੂੰ ਸੇਡਵਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ।

ਇਸ ਵਾਰ ਰਾਜਸਥਾਨ ਵਿਚ ਰਿਕਾਰਡਤੋੜ ਮੀਂਹ
ਜ਼ਿਕਰਯੋਗ ਹੈ ਕਿ ਇਸ ਵਾਰ ਰਾਜਸਥਾਨ ‘ਚ ਰਿਕਾਰਡਤੋੜ ਬਾਰਿਸ਼ ਹੋਈ ਹੈ। ਹੁਣ ਤੱਕ ਰਾਜਸਥਾਨ ਵਿੱਚ ਆਮ ਨਾਲੋਂ ਲਗਭਗ 62 ਫੀਸਦੀ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ। ਕਈ ਜ਼ਿਲ੍ਹਿਆਂ ਵਿਚ ਬਾਰਸ਼ ਦਾ ਅੰਕੜਾ ਲਗਭਗ ਦੁੱਗਣਾ ਹੋ ਗਿਆ ਹੈ। ਪੂਰੇ ਸੂਬੇ ‘ਚ ਨਦੀਆਂ-ਨਾਲਿਆਂ ‘ਚ ਹੱਦੋਂ ਵੱਧ ਪਾਣੀ ਹੈ। ਲੋਕ ਉੱਥੇ ਮੌਜ-ਮਸਤੀ ਕਰਨ ਲਈ ਆ ਰਹੇ ਹਨ। ਉਹ ਦਰਿਆਵਾਂ ਅਤੇ ਡੈਮਾਂ ‘ਤੇ ਆਪਣੀ ਜਾਨ ਖ਼ਤਰੇ ਵਿਚ ਪਾ ਰਹੇ ਹਨ, ਸੈਲਫੀ ਲੈ ਰਹੇ ਹਨ ਅਤੇ ਰੀਲਾਂ ਬਣਾ ਰਹੇ ਹਨ। ਅਲਵਰ ‘ਚ ਹਾਲ ਹੀ ‘ਚ ਡੈਮ ‘ਤੇ ਸੈਲਫੀ ਲੈ ਰਹੇ ਕੁਝ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

Scroll to Top