ਮਰੀਜਾਂ ਦੀਆਂ ਵਧਣਗੀਆਂ ਮੁਸ਼ਕਲਾਂ, 12 ਤੋਂ 15 ਸਿਤੰਬਰ ਤੱਕ ਬੰਦ ਰਹਿਣਗੀਆਂ OPD ਸੇਵਾਵਾਂ..By Phagwara News / September 11, 2024 Chandigarh : ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰ ਦੇ ਭਰੋਸੇ ਦੇ ਬਾਵਜੂਦ 12 ਤੋਂ 15 ਸਿਤੰਬਰ ਤੱਕ OPD ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। 10 ਸਤੰਬਰ ਨੂੰ ਡਾਕਟਰਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਹੋਈ ਪਰ ਮੀਟਿੰਗ ‘ਚ ਸਰਕਾਰ ਵੱਲੋਂ ਸਿਰਫ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਲਈ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ 12 ਤੋਂ 15 ਸਿਤੰਬਰ ਤੱਕ OPD ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। -ਕੋਈ ਓਪੀਡੀ ਨਹੀਂ (ਪੂਰਾ ਬੰਦ)। ❌ – ਕੋਈ ਚੋਣਵੀਂ OTs ਨਹੀਂ ❌ (i) ਨਿਰਵਿਘਨ ਜਾਰੀ ਰੱਖਣ ਲਈ ਸਿਰਫ਼ ਸੀਜ਼ੇਰੀਅਨ ਸੈਕਸ਼ਨ (ਚੋਣਵੇਂ ਅਤੇ ਐਮਰਜੈਂਸੀ ਦੋਵੇਂ) ਅਤੇ ਜੀਵਨ ਬਚਾਉਣ ਦੀਆਂ ਸਰਜਰੀਆਂ। (ii) ਸਿਰਫ਼ ਸੰਕਟਕਾਲੀਨ ਸਦਮਾ। ਕੋਈ ਚੋਣਵੀਂ ਸਦਮਾ ਨਹੀਂ। – ਹੇਠ ਲਿਖੇ ਅਨੁਸਾਰ ਕੋਈ ਮੈਡੀਕਲ ਜਾਂਚ ਨਹੀਂ: (i) ਡਰਾਈਵਿੰਗ ਲਾਇਸੈਂਸ ਦੀ ਡਾਕਟਰੀ ਜਾਂਚ। ❌ (ii) ਅਸਲਾ ਲਾਇਸੈਂਸ ਦੀ ਡਾਕਟਰੀ ਜਾਂਚ। ❌ (iii) ਆਮ ਡਾਕਟਰੀ ਜਾਂਚਾਂ। ❌ (iv) ਭਰਤੀ ਸੰਬੰਧੀ ਡਾਕਟਰੀ ਪ੍ਰੀਖਿਆਵਾਂ। ❌ – ਕੋਈ UDID ਕੰਮ ਨਹੀਂ। ❌ – ਕੋਈ ਵੀਆਈਪੀ/ਵੀਵੀਆਈਪੀ ਡਿਊਟੀ ਨਹੀਂ। ❌ – ਕੋਈ ਡੋਪ ਟੈਸਟ ਨਹੀਂ ❌ – ਕੋਈ ਰਿਪੋਰਟਿੰਗ ਨਹੀਂ। ❌ (ਕੇਵਲ ਡੇਂਗੂ ਸੰਬੰਧੀ ਰਿਪੋਰਟਿੰਗ ਕੀਤੀ ਜਾਣੀ ਹੈ) – ਕੋਈ ਮੀਟਿੰਗ ਨਹੀਂ। ❌ – ਕੋਈ ਪੁੱਛਗਿੱਛ ਨਹੀਂ। ❌ – ਕੋਈ ਕਯਾਕਲਪ ਮੁਲਾਂਕਣ ਨਹੀਂ। ❌ ਸੇਵਾਵਾਂ ਜੋ ਨਿਰਵਿਘਨ ਜਾਰੀ ਰਹਿਣਗੀਆਂ – ਐਮਰਜੈਂਸੀ ਸੇਵਾਵਾਂ।✅ – ਪੋਸਟ ਮਾਰਟਮ ਸੇਵਾਵਾਂ।✅ – ਮੈਡੀਕੋਲੀਗਲ ਪ੍ਰੀਖਿਆਵਾਂ।✅ – ਅਦਾਲਤੀ ਸਬੂਤ ਸੇਵਾਵਾਂ।✅ – ਨਿਆਂਇਕ ਡਾਕਟਰੀ ਜਾਂਚਾਂ।✅ – OOAT ਕੇਂਦਰ ਸਿਰਫ਼ ਰੋਜ਼ਾਨਾ ਖੁਰਾਕ ਵੰਡਣ ਲਈ ✅ (ਘਰੇਲੂ ਖੁਰਾਕਾਂ ਵੰਡਣਾ ਬੰਦ ❌) ਦਰਅਸਲ ਐਸੋਸੀਏਸ਼ਨ ਵੱਲੋਂ ਇਹ ਅੰਦੋਲਨ ਹਸਪਤਾਲ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਸੁਰੱਖਿਆ ਲਈ ਅਤੇ ਰੈਗੂਲਰ ਤਨਖ਼ਾਹਾਂ ਵਿੱਚ ਵਾਧੇ ਦੇ ਹੁਕਮ ਜਾਰੀ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਦੋਂ ਤੱਕ ਉਨ੍ਹਾਂ ਦੀ ਸਮੇਂ ਸਿਰ ਤਨਖ਼ਾਹ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਹ ਆਪਣੀ ਹੜਤਾਲ ਵਾਪਸ ਨਹੀਂ ਲੈਣਗੇ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਨੀਵਾਰ ਦੇਰ ਸ਼ਾਮ ਇੱਕ ਚਿੱਠੀ ਜਾਰੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਕਮੇਟੀਆਂ ਬਣਾਉਣ ਦੇ ਹੁਕਮ ਦਿੱਤੇ ਸਨ। ਜਾਰੀ ਚਿੱਠੀ ਦੇ ਮੁਤਾਬਕ ਹਸਪਤਾਲਾਂ ਵਿੱਚ ਸੁਰੱਖਿਆ ਅਤੇ ਹਿੰਸਕ ਘਟਨਾਵਾਂ ਨੂੰ ਰੋਕਣ ਸਬੰਧੀ ਕਮੇਟੀ ਬਣਾਈ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਡੀਸੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਲਈ ਕਿਹਾ ਹੈ ਜਿਸ ਦਾ ਨਾਮ ਜ਼ਿਲ੍ਹਾ ਸਿਹਤ ਬੋਰਡ ਹੋਵੇਗਾ।