ਫਗਵਾੜਾ ਨਿਊਜ਼

Latest news
ਹੁਣ ਲੱਗ ਰਿਹਾ ਡਰ, ਜਦੋ ਹਲਾਤ ਸਹੀ ਹੋਏ ਫੇਰ ਆਵਾਂਗੇ, Punjab ਤੋਂ UP-Bihar ਦੇ ਲੋਕਾਂ ਦਾ ਪਲਾਇਨ.. Punjab ਦੇ ਇਸ ਜ਼ਿਲ੍ਹੇ 'ਚ ਬਲੈਕ ਆਉਟ, ਡਿਪਟੀ ਕਮਿਸ਼ਨਰ ਵੱਲੋਂ ਹੁਮਕ ਜਾਰੀ.... ਪੰਜਾਬ ਦੇ ਸਕੂਲ, ਕਾਲਜ ਖੋਲ੍ਹਣ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਸਾਫ ਹੋਈ ਸਥਿਤੀ... Marriage ਤੋਂ 6 Days ਬਾਅਦ ਬਾਈਕ 'ਤੇ ਜਾ ਰਿਹਾ ਸੀ ਜੋੜਾ, ਅਚਾਨਕ ਕਾਲ ਬਣ ਆਈ ਬੋਲੈਰੋ, ਹਾਦਸੇ 'ਚ ਦੋਵਾਂ ਦੀ ਮੌਤ.. ਕੱਲ੍ਹ Monday ਨੂੰ ਸਰਕਾਰੀ ਛੁੱਟੀ ਦਾ ਐਲਾਨ, Schools , Colleges ਤੇ Offices ਬੰਦ... ਪਾਕਿਸਤਾਨ ਚਾਰ ਘੰਟੇ ਵੀ ਆਪਣੀ ਗੱਲ 'ਤੇ ਨਾ ਰਹਿ ਸਕਿਆ ਕਾਇਮ, ਰਾਜੌਰੀ 'ਚ ਫਿਰ ਸ਼ੁਰੂ ਕੀਤੀ ਗੋਲੀਬਾਰੀ Punjab ਦੇ ਇਸ ਜ਼ਿਲ੍ਹੇ ਵਿੱਚ ਰਾਤ ਤੋਂ ਇੰਟਰਨੈੱਟ ਸੇਵਾ ਬੰਦ , ਪ੍ਰਸ਼ਾਸਨ ਨੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਚੁੱਕਿਆ ਅਜ... Punjab ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ... Ferozepur ‘ਚ ਅੱਜ 7 ਵਜੇ ਚਲਾਏ ਜਾਣਗੇ ਹੂਟਰ, Blackout ਦਾ ਸਮਾਂ ਵੀ ਕੀਤਾ ਜਾਰੀ... Punjab ਵਿਚ Schools ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ 'ਚ ਲਿਆ ਫੈਸਲਾ..

ਇਨ੍ਹਾਂ ਰਾਸ਼ਨ ਕਾਰਡ ਧਾਰਕਾਂ ਨੂੰ ਇਸ ਮਹੀਨੇ ਨਹੀਂ ਮਿਲੇਗਾ ਰਾਸ਼ਨ, ਤੁਰੰਤ ਕਰਵਾਉਣਾ ਪਵੇਗਾ ਇਹ ਕੰਮ

Phagwara News :ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਯੋਜਨਾਵਾਂ ਚਲਾਉਂਦੀ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਸੂਬੇ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਸਕੀਮਾਂ ਲਿਆਉਂਦੀ ਹੈ। ਇਨ੍ਹਾਂ ਯੋਜਨਾਵਾਂ ਦੇ ਤਹਿਤ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਇਆ ਜਾਂਦਾ ਹੈ।

ਖਾਸ ਤੌਰ ‘ਤੇ ਸਰਕਾਰ ਗਰੀਬ ਅਤੇ ਲੋੜਵੰਦ ਲੋਕਾਂ ਲਈ ਇਹ ਸਕੀਮਾਂ ਲਿਆਉਂਦੀ ਹੈ। ਇਨ੍ਹਾਂ ਸਕੀਮਾਂ ਤਹਿਤ ਕਿਤੇ ਰਾਸ਼ਨ ਦਿੱਤਾ ਜਾਂਦਾ ਹੈ, ਅਤੇ ਕਿਤੇ ਮੁਫਤ ਸਮਾਨ ਦਿੱਤਾ ਜਾਂਦਾ ਹੈ। ਗਰੀਬ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਲਈ ਰਾਸ਼ਨ ਕਾਰਡ ਦੀ ਲੋੜ ਪੈਂਦੀ ਹੈ।

ਰਾਸ਼ਨ ਕਾਰਡ ਬਣਵਾਉਣ ਲਈ ਲੋਕਾਂ ਨੂੰ ਕੁਝ ਯੋਗਤਾ ਮਾਪਦੰਡ ਪੂਰੇ ਕਰਨੇ ਪੈਂਦੇ ਹਨ। ਰਾਸ਼ਨ ਕਾਰਡ ਸਾਰੇ ਲੋਕਾਂ ਲਈ ਨਹੀਂ ਬਣਾਇਆ ਜਾਂਦਾ ਹੈ। ਸਰਕਾਰ ਦੇ ਨਵੇਂ ਨਿਯਮ ਮੁਤਾਬਕ ਕੁਝ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਮਹੀਨੇ ਤੋਂ ਮੁਫਤ ਰਾਸ਼ਨ ਨਹੀਂ ਮਿਲੇਗਾ। ਇਸ ਪਿੱਛੇ ਕੀ ਕਾਰਨ ਹੈ? ਆਓ ਤੁਹਾਨੂੰ ਦੱਸਦੇ ਹਾਂ….

ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ…
ਸਰਕਾਰ ਨੇ ਹੁਣ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਈ-ਕੇਵਾਈਸੀ ਕਰਵਾਉਣ ਲਈ ਕਿਹਾ ਹੈ। ਇਸ ਦੀ ਪਹਿਲਾਂ ਤਰੀਕ 30 ਜੂਨ ਰੱਖੀ ਗਈ ਸੀ। ਪਰ ਹੁਣ ਇਸ ਤਰੀਕ ਨੂੰ ਵਧਾ ਕੇ 30 ਸਤੰਬਰ ਤੱਕ ਕਰ ਦਿੱਤਾ ਗਿਆ ਹੈ। ਯਾਨੀ ਜੇਕਰ 30 ਸਤੰਬਰ ਤੱਕ ਕਿਸੇ ਰਾਸ਼ਨ ਕਾਰਡ ਧਾਰਕ ਨੇ ਆਪਣੀ ਈ-ਕੇਵਾਈਸੀ ਪੂਰੀ ਨਹੀਂ ਕਰਵਾਈ ਤਾਂ ਉਨ੍ਹਾਂ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਫਤ ਰਾਸ਼ਨ ਬੰਦ ਹੋ ਜਾਵੇਗਾ। ਦਰਅਸਲ, ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਰਾਸ਼ਨ ਕਾਰਡਾਂ ਵਿੱਚ ਕਈ ਅਜਿਹੇ ਲੋਕਾਂ ਦੇ ਨਾਮ ਦਰਜ ਹੁੰਦੇ ਹਨ।

ਜਿਨ੍ਹਾਂ ਦਾ ਜਾਂ ਤਾਂ ਵਿਆਹ ਹੋ ਗਿਆ ਹੈ ਅਤੇ ਉਹ ਉਸ ਥਾਂ ਨੂੰ ਛੱਡ ਕੇ ਜਾ ਚੁੱਕੇ ਹਨ। ਜਾਂ ਫਿਰ ਉਸ ਦੀ ਮੌਤ ਹੋ ਗਈ ਹੈ। ਇਸ ਲਈ ਸਰਕਾਰ ਈ-ਕੇਵਾਈਸੀ ਰਾਹੀਂ ਯਕੀਨੀ ਬਣਾ ਰਹੀ ਹੈ ਕਿ ਜੋ ਲੋਕ ਹੁਣ ਅਸਲ ਵਿੱਚ ਲਾਭ ਲਈ ਯੋਗ ਹਨ। ਸਿਰਫ਼ ਉਨ੍ਹਾਂ ਨੂੰ ਹੀ ਮੁਫ਼ਤ ਰਾਸ਼ਨ ਮਿਲ ਸਕੇ। ਰਾਸ਼ਨ ਕਾਰਡ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਮ ਹਨ, ਉਨ੍ਹਾਂ ਸਾਰਿਆਂ ਨੂੰ ਈ-ਕੇਵਾਈਸੀ ਕਰਵਾਉਣੀ ਪਵੇਗੀ।
Scroll to Top