ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੀ ਜ਼ਿਲ੍ਹੇ ‘ਚ ਇਕ ਕੈਮੀਕਲ ਫੈਕਟਰੀ ‘ਚ ਵੱਡਾ ਧਮਾਕਾ (Major accident in Ankapalli) ਹੋਇਆ, ਜਿਸ ਕਾਰਨ ਘੱਟੋ-ਘੱਟ 15 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਅਚਯੁਤਾਪੁਰਮ ਦੇ ਸਪੈਸ਼ਲ ਇਕਨਾਮਿਕ ਜ਼ੋਨ ‘ਚ ਸਥਿਤ ਇਕ ਕੈਮੀਕਲ ਫੈਕਟਰੀ ‘ਚ ਵਾਪਰੀ।
ਬੁੱਧਵਾਰ ਨੂੰ ਫੈਕਟਰੀ ਦੇ ਇਕ ਰਿਐਕਟਰ ‘ਚ ਅਚਾਨਕ ਧਮਾਕਾ ਹੋਣ ਕਾਰਨ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਮਾਚਾਰ ਏਜੰਸੀ ਏਐਨਆਈ ਨੇ ਅਨਾਕਾਪੱਲੀ ਦੀ ਐਸਪੀ ਦੀਪਿਕਾ ਦੇ ਹਵਾਲੇ ਨਾਲ ਕਿਹਾ, ਅਚਯੁਤਾਪੁਰਮ ਸੇਜ਼ ਦੀ ਇੱਕ ਕੰਪਨੀ ਵਿੱਚ ਰਿਐਕਟਰ ਧਮਾਕੇ ਦੀ ਘਟਨਾ ਵਿੱਚ 15 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।