ਫਗਵਾੜਾ ਨਿਊਜ਼

Latest news
Punjab ਵਿਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, Schools -colleges ਤੇ offices ਰਹਿਣਗੇ ਬੰਦ.... ਦੁਕਾਨ ‘ਤੇ ਬੈਠੀ ਔਰਤ ਨੂੰ ਹਿਪਨੋਟਾਈਜ਼ ਕਰਕੇ ਤਿੰਨ ਸੋਨੇ ਦੀਆਂ ਮੁੰਦਰੀਆਂ ਲੈ ਕੇ ਲੁਟੇਰੇ ਫਰਾਰ ਜਲੰਧਰ ਵਿੱਚ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਪਰਿਵਾਰ ਦਾ ਬੁਰਾ ਹਾਲ.... ਕਣਕ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ 17 ਸਾਲਾ ਮੁੰਡੇ ਦੀ ਮੌਤ... 17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ \ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈ... Punjab ‘ਚ 16 ਅਪ੍ਰੈਲ ਤੋਂ ਬਦਲੇਗਾ Hospitals ਦਾ ਸਮਾਂ, ਜਾਣੋ ਕੀ ਹੈ ਨਵੀਂ Timing.. Punjab ਭਰ ‘ਚ ਮਨਾਇਆ ਜਾ ਰਿਹਾ ਬਾਬਾ ਸਾਹਿਬ ਦਾ ਜਨਮ-ਦਿਹਾੜਾ, CM ਮਾਨ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀਆਂ ਵਧਾਈਆਂ... ਬਾਜ਼ਾਰ 'ਚ ਆਏ ਜ਼ਹਿਰੀਲੇ Tomatoes , 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਣ ਵਾਲੇ ਸਾਵਧਾਨ... Punjab'ਚ ਇਕੱਠੀਆਂ 2 ਛੁੱਟੀਆਂ... Punjab ਸਰਕਾਰ ਦਾ Big Decision ਹੁਣ ਇੱਕ ਮਿੰਟ ਵੀ ਲੇਟ ਹੋਏ ਸਰਕਾਰੀ ਮੁਲਾਜ਼ਮ ਤਾਂ...

ਪਲਾਹੀ ਆਮ ਆਦਮੀ ਕਲਿਨਿਕ ਨੂੰ ਐਨ.ਆਰ.ਆਈ. ਵੀਰਾਂ ਪ੍ਰਦਾਨ ਕੀਤੀਆਂ ਦਵਾਈਆਂ

ਫਗਵਾੜਾ, 28 ਫਰਵਰੀ 
ਗ੍ਰਾਮ ਪੰਚਾਇਤ ਪਲਾਹੀ, ਵਲੋਂ ਵਿਦੇਸ਼ ਵਸਦੇ ਪਲਾਹੀ ਨਿਵਾਸੀ ਗੁਰਦੀਪ ਸਿੰਘ ਨਿਊਜੀਲੈਂਡ, ਸੌਨਿਹਾਲ ਸਿੰਘ ਦੇ ਸਹਿਯੋਗ ਨਾਲ ਪਿੰਡ ਪਲਾਹੀ ਦੇ ਆਮ ਆਦਮੀ ਕਲਿਨਿਕ ਲਈ 10,000 ਰੁਪਏ ਦੀਆਂ ਦਵਾਈਆਂ ਅਤੇ ਇੱਕ ਹੋਰ ਐਨ.ਆਰ.ਆਈ. ਨੇ 8,000 ਰੁਪਏ ਕੀਮਤ ਦਾ ਸੀ.ਵੀ.ਸੀ. ਸੈੱਲ ਪੈੱਕ ਲਈ ਸਹਿਯੋਗ ਦਿੱਤਾ। ਪਿੰਡ ਪਲਾਹੀ ਦਾ ਆਮ ਆਦਮੀ ਕਲਿਨਿਕ ਆਲੇ-ਦੁਆਲੇ ਦੇ ਘੱਟੋ-ਘੱਟ ਦਸ ਪਿੰਡਾਂ ਨੂੰ ਦਵਾਈਆਂ, ਡਾਕਟਰੀ ਸਹਾਇਤਾ, ਟੈਸਟ ਅਤੇ ਹੋਰ ਸਹੂਲਤਾਂ ਮੁਹੱਈਆ ਕਰਦਾ ਹੈ। ਡਾ: ਕਿਰਨਦੀਪ ਸਿੱਧੂ ਨੇ ਦੱਸਿਆ ਕਿ ਇਸ ਕਲਿਨਿਕ ਵਿੱਚ ਰੋਜ਼ਾਨਾ ਵੱਡੀ ਗਿਣਤੀ ‘ਚ ਮਰੀਜ਼ ਟੈਸਟਾਂ, ਦਵਾਈਆਂ ਲਈ ਆਉਂਦੇ ਹਨ ਅਤੇ ਸਟਾਫ ਵਲੋਂ ਪੂਰੇ ਸਹਿਯੋਗ ਨਾਲ ਸੰਤੁਸ਼ਟੀਕਰਨ ਇਲਾਜ ਕੀਤਾ ਜਾਂਦਾ ਹੈ। ਅੱਜ ਦੇ ਕਰਵਾਏ ਗਏ ਸਮਾਗਮ ਦੌਰਾਨ ਪੰਚਾਇਤ ਮੈਂਬਰ ਮਨੋਹਰ ਸਿੰਘ ਸੱਗੂ, ਰਵੀਪਾਲ, ਮਦਨ ਲਾਲ, ਸੁਖਵਿੰਦਰ ਸਿੰਘ, ਪਲਜਿੰਦਰ ਸਿੰਘ, ਮੈਨੇਜਰ ਰਣਜੀਤ ਸਿੰਘ, ਮਨਜੋਤ ਸਿੰਘ, ਜਸਬੀਰ ਸਿੰਘ ਬਸਰਾ, ਅਮਰਜੀਤ ਸਿੰਘ ਸੱਲ, ਗੁਰਨਾਮ ਸਿੰਘ ਸੱਲ ਅਤੇ ਕਲਿਨਿਕ ਦਾ ਸਟਾਫ ਗੁਰਮੇਜ ਸਿੰਘ, ਸਰਬਜੀਤ ਕੌਰ, ਪ੍ਰੋਮਿਲਾ ਦੇਵੀ, ਪ੍ਰਭਜੋਤ ਸਿੰਘ, ਸਰਬਜੀਤ ਕੌਰ ਆਦਿ ਹਾਜ਼ਰ  ਸਨ।

Scroll to Top