ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਿਦਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਪਿੰ੍ਰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਦੇ ਯਤਨਾਂ ਸੱਦਕਾ ਸਾਬਕਾ ਪ੍ਰਿੰਸੀਪਲ ਸ. ਬਲਵੰਤ ਸਿੰਘ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿੱਚ ਅੰਤਰ-ਸਕੂਲ ਮੁਕਾਬਲੇ ਕਰਵਾਏ ਗਏ।ਇਹ ਮੁਕਾਬਲੇ ਮਿਡਲ (ਛੇਵੀਂ ਤੋਂ ਅੱਠਵੀਂ ਸ਼੍ਰੇਣੀ ਤੱਕ) ਅਤੇ ਸੈਕੰਡਰੀ (ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ) ਦੋਵਾਂ ਵਰਗਾਂ ਵਿਚ 50 ਸੱਭਿਆਚਾਰਕ ਅਤੇ ਵਿਰਾਸਤੀ ਆਇਟਮਾਂ ਦੇ ਮੁਕਾਬਲੇ ਕਰਵਾਏ ਗਏ।ਜਿਨ੍ਹਾਂ ਵਿੱਚ 50 ਤੋਂ ਵੱਧ ਸਕੂਲਾਂ ਦੇ ਵਿਿਦਆਰਥੀਆਂ ਨੇ ਸੀਨੀਅਰ ਅਤੇ ਜੂਨੀਅਰ ਗਰੁੱਪ ਦੀਆਂ ਆਈਟਮਾਂ ਸ਼ਬਦ ਗਾਇਨ, ਕਵੀਸ਼ਰੀ, ਕਵਿਤਾ ਉਚਾਰਨ, ਭਾਸ਼ਣ ਉਚਾਰਨ, ਵਾਦ-ਵਿਵਾਦ, ਸਕਿੱੱਟ, ਦਸਤਾਰ-ਬੰਦੀ, ਦੁਮਾਲਾ ਮੁਕਾਬਲਾ, ਗੀਤ/ਗਜ਼ਲ, ਲੋਕ-ਗੀਤ, ਮਮਿਕਰੀ, ਸੁੰਦਰ ਲਿਖਾਈ ਮੁਕਾਬਲਾ, ਨਿਬੰਧ ਲੇਖਣ, ਪ੍ਰਸ਼ਨੋਤਰੀ ਮੁਕਾਬਲਾ, ਆਨ ਦਾ ਸਪਾਟ ਪੇਂਟਿੰਗ, ਆਨ ਦਾ ਸਪਾਟ ਫ਼ੋਟੋਗ੍ਰਾਫੀ, ਰੰਗੋਲੀ, ਬੈਸਟ ਆਊਟ ਆਫ਼ ਵੇਸਟ, ਫੈਂਸੀ ਡਰੈੱਸ, ਗਿੱਧਾ/ਭੰਗੜਾ, ਨੀਟਿੰਗ, ਕੋਲਾਜ, ਕਾਰਟੂਨਿੰਗ, ਪੋਸਟਰ ਮੇਕਿੰਗ, ਸਾਜ ਵਜਾਉਣਾ, ਸਲੋਗਨ ਰਾਈਟਿੰਗ, ਗੱਤਕਾ, ਕਲੇਅ ਮਾਡਲੰਿਗ, ਮਹਿੰਦੀ, ਫੁੱਲਕਾਰੀ ਆਦਿ ਪ੍ਰਤੀਯੋਗਤਾਵਾਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਸਾਹਿਬ ਮਾਣਯੋਗ ਮਿਸਟਰ ਜਸਟਿਸ ਹਰਮਿੰਦਰ ਸਿੰਘ ਮਦਾਨ ਅਤੇ ਉਹਨਾਂ ਦੀ ਧਰਮ ਸੁਪਤਨੀ ਸਰਦਾਰਨੀ ਸਤਵੰਤ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ. ਜਤਿੰਦਰਜੀਤ ਸਿੰਘ ਅਰੋੜਾ, ਸੀਨੀਅਰ ਐਡਵੋਕੇਟ ਅਤੇ ਉਨ੍ਹਾਂ ਦੀ ਧਰਮ ਸੁਪਤਨੀ ਸਰਦਾਰਨੀ ਰਜਿੰਦਰ ਕੌਰ ਜੀ ਦੁਆਰਾ ਸ਼ਿਰਕਤ ਕੀਤੀ ਗਈ।ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਅਤੇ ਕਾਲਜ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ਼ ਮੈਂਬਰਾਂ ਦੁਆਰਾ ਕਾਲਜ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ।ਉਪਰੰਤ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਅਮਰਪਾਲ ਕੌਰ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ।ਇਹਨਾਂ ਪ੍ਰਤੀਯੋਗਤਾਵਾਂ ਵਿਚ ਡਾ. ਸੀਮਾ ਕਪੂਰ, ਡਾ. ਰੀਮਾ ਵਿਜ, ਡਾ. ਸੁਧਾਮਨੀ ਸੂਦ, ਪ੍ਰੋ. ਹਰਵਿੰਦਰ ਚੌਹਾਨ, ਸ੍ਰੀ ਕਮਲ ਕੌਸ਼ਲ, ਪ੍ਰੋ. ਵਰਿੰਦਰ ਪੱਬੀ, ਪ੍ਰੋ. ਪਰਮਿੰਦਰ ਸਿੰਘ, ਡਾ. ਗੁਰਜੀਤ ਕੌਰ, ਡਾ. ਹਰਜੀਤ ਸਿੰਘ, ਪ੍ਰੋ. ਗੁਲਜਾਰ ਸਿੰਘ, ਪ੍ਰੋ. ਤੇਜਿੰਦਰ ਢਿੱਲੋਂ, ਪ੍ਰੋ. ਹਰਜਿੰਦਰ ਸਿੰਘ, ਡਾ. ਹਰਗੁਨ ਸਿੰਘ, ਡਾ. ਲਖਵੀਰ ਕੌਰ, ਡਾ. ਰਜਨੀਸ਼ ਜੈਨ, ਪ੍ਰੋ. ਗੁਰਨਦਰ ਸਿੰਘ, ਪ੍ਰੋ. ਅਮਨਪ੍ਰੀਤ ਸਿੰਘ, ਸ. ਗੁਰਮੁੱਖ ਸਿੰਘ, ਸ੍ਰੀ ਸੰਦੀਪ ਕਸ਼ਯਪ, ਸ੍ਰੀ ਸੰਦੀਪ ਬੰਗੜ, ਸ. ਗੁਰਵੀਰ ਸਿੰਘ, ਸ. ਹਰਦੇਵ ਸਿੰਘ ਵਾਲੀਆ, ਸ. ਸੁਖਦੀਪ ਸਿੰਘ ਵਾਲੀਆ, ਪ੍ਰਿੰਸੀਪਲ ਸ. ਬਹਾਦਰ ਸਿੰਘ, ਸ. ਮਨਜੀਤ ਸਿੰਘ, ਸਰਦਾਰਨੀ ਕਮਲਜੀਤ ਕੌਰ, ਪ੍ਰੋ. ਪੂਨਮ, ਪ੍ਰੋ. ਮਨੀਸ਼ਾ, ਪ੍ਰੋ. ਅਮਨਦੀਪ ਸਿੰਘ, ਪ੍ਰੋ, ਵਿਸ਼ਾਲ, ਪ੍ਰੋ. ਕਮਲੇਸ਼ ਰਾਣੀ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਭਾਗਿਆ ਸ੍ਰੀ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਰਾਜਵੀਰ ਸਿੰਘ, ਪ੍ਰੋ. ਰਣਜੀਤ ਕੁਮਾਰ, ਡਾ. ਅਰਵਿੰਦਰ ਸਿੰਘ, ਪ੍ਰੋ. ਮਨਜਿੰਦਰ ਸਿੰਘ ਜੋਹਲ ਨੇ ਜੱਜ ਸਹਿਬਾਨ ਦੀ ਖਾਸ ਭੂਮਿਕਾ ਨਿਭਾਈ।ਜੂਨੀਅਰ ਅਤੇ ਸੀਨੀਅਰ ਗਰੁੱਪ ਦੀਆਂ ਦੋਨੋਂ ਓਵਰਆਲ ਟਰਾਫੀ ਦਾ ਖਿਤਾਬ ਸ੍ਰੀ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੁਆਰਾ ਜਿੱਤਿਆ ਗਿਆ।ਦੂਸਰੇ ਸਥਾਨ ’ਤੇ ਜੂਨੀਅਰ ਗਰੁੱਪ ਵਿਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਅਤੇ ਸੀਨੀਅਰ ਗਰੁੱਪ ਵਿਚ ਗੁਰੂ ਨਾਨਕ ਖਾਲਸਾ ਕਾਲਜੀਏਟ ਸਕੂਲ ਬਾਬਾ ਸੰਘ ਢੇਸੀਆ ਅਤੇ ਇਸੇ ਤਰ੍ਹਾਂ ਤੀਸਰੇ ਸਥਾਨ ਤੇ ਜੂਨੀਅਰ ਗਰੁੱਪ ਵਿਚ ਨਿਰਮਾਣ ਸਕੂਲ ਫਾਰ ਹੋਲਿਸਟਿਰ ਐਜੂਕੇਸ਼ਨ ਮਕਸੂਦਾ ਅਤੇ ਸੀਨੀਅਰ ਗਰੁੱਪ ਵਿਚ ਐਸ.ਡੀ.ਕੇ.ਐਮ.ਵੀ. ਸਕੂਲ ਫਗਵਾੜਾ ਰਹੇ।ਇਸ ਮੌਕੇ ਮਿਸਟਰ ਜਸਟਿਸ ਹਰਮਿੰਦਰ ਸਿੰਘ ਜੀ ਮਦਾਨ ਜੀ ਦੁਆਰਾ ਪਿੰ੍ਰਸੀਪਲ ਸਾਹਿਬ ਦੇ ਕੀਤੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਕਾਲਜ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅੰਤਰ ਸਕੂਲ ਮੁਕਾਬਲਿਆਂ ਰਾਹੀਂ ਕਾਲਜ ਵਲੋਂ ਸਕੂਲੀ ਵਿਿਦਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਿਆ ਜਾ ਰਿਹਾ ਹੈ ਅਤੇ ਇਹਨਾਂ ਮੁਕਾਬਲਿਆਂ ਰਾਹੀਂ ਵਿਿਦਆਰਥੀਆਂ ਦੇ ਅੰਦਰ ਛੁਪੀ ਕਲਾ ਨੂੰ ਬਾਹਰ ਕੱਢਿਆ ਜਾ ਰਿਹਾ ਹੈ।ਇਸ ਮੌਕੇ ਸ. ਸਰਵਣ ਸਿੰਘ ਕੁਲਾਰ ਨੇ ਕਿਹਾ ਕਿ ਇਸ ਉਪਰਾਲੇ ਕਰਕੇ ਵੱਖ-ਵੱਖ ਸਕੂਲਾਂ ਦੇ ਵਿਿਦਆਰਥੀਆਂ ਨੂੰ ਹੁਨਰ ਦਿਖਾਉਣ ਦਾ ਮੌਕਾ ਮਿਿਲਆ ਜਿਸ ਨਾਲ ਉਹਨਾਂ ਦੇ ਹੁਨਰ ਦੇ ਨਾਲ-ਨਾਲ ਉਹਨਾਂ ਦੇ ਆਤਮ-ਵਿਸ਼ਵਾਸ ਵਿੱਚ ਵੀ ਵਾਧਾ ਹੋਵੇਗਾ।ਉਨ੍ਹਾਂ ਕਿਹਾ ਕਿ ਇਹ ਕਾਲਜ ਵਿਿਦਆ ਦੇ ਪ੍ਰਸਾਰ ਅਤੇ ਵਿਿਦਆਰਥੀਆਂ ਦੇ ਸਰਵ-ਪੱੱਖੀ ਵਿਕਾਸ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਦੁਆਰਾ ਕਿਹਾ ਗਿਆ ਕਿ ਅਜਿਹੀਆਂ ਪ੍ਰਤੀਯੋਗਤਾਵਾਂ ਕਰਵਾਉਣ ਨਾਲ ਵਿਿਦਆਰਥੀਆਂ ਵਿੱਚ ਅੱਗੇ ਵੱਧਣ ਦਾ ਉਤਸ਼ਾਹ ਪੈਦਾ ਹੁੰਦਾ ਹੈ, ਉਹਨਾਂ ਕਿਹਾ ਕਿ ਕਾਲਜ ਦੇ ਵਿਕਾਸ ਹਿੱਤ ਅਤੇ ਵਿਿਦਆਰਥੀਆਂ ਲਈ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ।ਕਾਲਜ ਪਿੰ੍ਰਸੀਪਲ ਸਾਹਿਬ ਦੁਆਰਾ ਆਏ ਹੋਏ ਮਹਿਮਾਨਾਂ ਅਤੇ ਸਮੂਹ ਸਟਾਫ਼ ਮੈਂਬਰਾਂ ਦੁਆਰਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।ਇਸ ਤੋਂ ਇਲਾਵਾ ਮੁੱਖ ਮਹਿਮਾਨਾਂ, ਜੱਜ ਸਹਿਬਾਨ, ਵੱਖ-ਵੱਖ ਕਾਲਜਾਂ ਤੋਂ ਆਏ ਪ੍ਰਿੰਸੀਪਲ ਸਾਹਿਬਾਨ ਅਤੇ ਇਲਾਕੇ ਦੇ ਪਤਵੰਤੇ ਸੱਜਣਾ ਨੂੰ ਵੀ ਸਨਮਾਨਿਤ ਕੀਤਾ ਗਿਆ।ਮੁਕਾਬਲਿਆਂ ਦੌਰਾਨ ਪ੍ਰੋ. ਹਰਪ੍ਰੀਤ ਸਿੰਘ ਅਤੇ ਪ੍ਰੋ. ਰੋਮੀ ਦੁਆਰਾ ਸਟੇਜ਼ ਸਕੱਤਰ ਵਜੋਂ ਬਾਖੂਬੀ ਭੂਮਿਕਾ ਨਿਭਾਈ ਗਈ।ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਪ੍ਰੋਗਰਾਮ ਦੇ ਕੁਆਰਡੀਨੇਟਰ ਪ੍ਰੋ. ਅਮਰਪਾਲ ਕੌਰ ਅਤੇ ਪ੍ਰੋ. ਸਿਮਰਨਜੀਤ ਕੌਰ ਵਾਲੀਆ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰਾਂ ਦੁਆਰਾ ਅਹਿਮ ਯੋਗਦਾਨ ਪਾਇਆ ਗਿਆ।ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਿਦਆਰਥੀ ਵੀ ਹਾਜ਼ਰ ਸਨ।