ਫਗਵਾੜਾ 18 ਅਕਤੂਬਰ
ਆਮ ਆਦਮੀ ਪਾਰਟੀ ਦੀ ਇਕ ਮੀਟਿੰਗ ਜਿਲ੍ਹਾ ਐਸ.ਸੀ. ਵਿੰਗ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਸੱਤ ਮਹੀਨਿਆਂ ਦੌਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਦੀ ਖੁਸ਼ੀ ‘ਚ ਕੇਕ ਵੀ ਕੱਟਿਆ ਗਿਆ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਪੰਜਾਬ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਕੇ ਰਹੇਗੀ। ਇਸੇ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਬੌਖਲਾਹਟ ਵਿਚ ਹੈ। ਜਿਸ ਕਰਕੇ ਦਿੱਲੀ ਦੇ ਡਿਪਟੀ ਸੀ.ਐਮ. ਮਨੀਸ਼ ਸ਼ਿਸ਼ੋਦੀਆ ਨੂੰ ਜੇਲ੍ਹ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਨਾਲ ਹਿਮਾਚਲ ਅਤੇ ਗੁਜਰਾਤ ਦੇ ਵੋਟਰਾਂ ’ਤੇ ਕੋਈ ਮਾੜਾ ਅਸਰ ਨਹੀਂ ਪਵੇਗਾ, ਸਗੋਂ ’ਆਪ’ ਨੂੰ ਜ਼ਿਆਦਾ ਗਿਣਤੀ ’ਚ ਜਨਤਾ ਦੀ ਹਮਦਰਦੀ ਮਿਲੇਗੀ। ਗੋਗੀ ਤੋਂ ਇਲਾਵਾ ਸੋਸ਼ਲ ਮੀਡੀਆ ਇੰਚਾਰਜ ਵਿੱਕੀ ਸਿੰਘ, ਡਾ: ਜਤਿੰਦਰ ਸਿੰਘ ਪਰਹਾਰ ਜ਼ਿਲ੍ਹਾ ਜੁਆਇੰਟ ਸਕੱਤਰ ਕਪੂਰਥਲਾ ਅਤੇ ਤਵਿੰਦਰ ਰਾਮ ਜ਼ਿਲ੍ਹਾ ਯੂਥ ਪ੍ਰਧਾਨ ਨੇ ਵੀ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਬਾਅਦ ਹੁਣ ਪੂਰੇ ਦੇਸ਼ ਦੇ ਲੋਕ ਭਗਵੰਤ ਮਾਨ ਸਰਕਾਰ ਦੀਆਂ ਕਾਰਵਾਈਆਂ ਤੋਂ ਪੂਰੇ ਦੇਸ਼ ਦੇ ਲੋਕ ਪ੍ਰਭਾਵਿਤ ਹਨ। ਉਹ ਦਿਨ ਦੂਰ ਨਹੀਂ ਜਦੋਂ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦਾ ਬੋਲਬਾਲਾ ਹੋਵੇਗਾ। ਇਸ ਮੌਕੇ ਕੇਵਿਨ ਸਿੰਘ ਹਲਕਾ ਯੂਥ ਪ੍ਰਧਾਨ, ਵਿਜੇ ਬੰਗਾ ਕੋਆਰਡੀਨੇਟਰ ਹਲਕਾ ਐਸ.ਸੀ ਵਿੰਗ, ਗੁਰਦੀਪ ਸਿੰਘ ਸੰਗਰ ਸਕੱਤਰ ਲੀਗਲ ਵਿੰਗ, ਜਤਿੰਦਰ ਨਾਹਰ ਹਲਕਾ ਕਮੇਟੀ ਮੈਂਬਰ, ਪੁਨੀਤ ਜੁਆਇੰਟ ਸਕੱਤਰ ਲੀਗਲ ਵਿੰਗ, ਗੁਰਦੀਪ ਸਿੰਘ ਸਰਕਲ ਇੰਚਾਰਜ, ਯੂਥ ਕੋਆਰਡੀਨੇਟਰ ਬਲਜੀਤ ਸਿੰਘ, ਕਰਮਜੀਤ ਸਿੰਘ ਸੋਢੀ, ਨਿਤਿਨ ਮਿੱਠੂ ਆਦਿ ਹਾਜ਼ਰ ਸਨ।