ਫਗਵਾੜਾ ਨਿਊਜ਼

Latest news
ਦੁਕਾਨ ‘ਤੇ ਬੈਠੀ ਔਰਤ ਨੂੰ ਹਿਪਨੋਟਾਈਜ਼ ਕਰਕੇ ਤਿੰਨ ਸੋਨੇ ਦੀਆਂ ਮੁੰਦਰੀਆਂ ਲੈ ਕੇ ਲੁਟੇਰੇ ਫਰਾਰ ਜਲੰਧਰ ਵਿੱਚ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਪਰਿਵਾਰ ਦਾ ਬੁਰਾ ਹਾਲ.... ਕਣਕ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ 17 ਸਾਲਾ ਮੁੰਡੇ ਦੀ ਮੌਤ... 17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ \ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈ... Punjab ‘ਚ 16 ਅਪ੍ਰੈਲ ਤੋਂ ਬਦਲੇਗਾ Hospitals ਦਾ ਸਮਾਂ, ਜਾਣੋ ਕੀ ਹੈ ਨਵੀਂ Timing.. Punjab ਭਰ ‘ਚ ਮਨਾਇਆ ਜਾ ਰਿਹਾ ਬਾਬਾ ਸਾਹਿਬ ਦਾ ਜਨਮ-ਦਿਹਾੜਾ, CM ਮਾਨ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀਆਂ ਵਧਾਈਆਂ... ਬਾਜ਼ਾਰ 'ਚ ਆਏ ਜ਼ਹਿਰੀਲੇ Tomatoes , 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਣ ਵਾਲੇ ਸਾਵਧਾਨ... Punjab'ਚ ਇਕੱਠੀਆਂ 2 ਛੁੱਟੀਆਂ... Punjab ਸਰਕਾਰ ਦਾ Big Decision ਹੁਣ ਇੱਕ ਮਿੰਟ ਵੀ ਲੇਟ ਹੋਏ ਸਰਕਾਰੀ ਮੁਲਾਜ਼ਮ ਤਾਂ... Punjab ਵਿੱਚ ਇੱਕ ਹੋਰ ਟੋਲ ਪਲਾਜ਼ਾ ਮੁਫ਼ਤ....

ਸ੍ਰੀ ਸਾਈਂ ਮੰਦਿਰ ਸੁਖਚੈਨ ਰੋਡ ਫਗਵਾੜਾ ਵਿਖੇ ਤੀਸਰੀ ਮੂਰਤੀ ਦੀ ਕਰਵਾਈ ਸਥਾਪਨਾ , ਤ੍ਰਿਮੂਰਤੀ ਸਾਂਈ ਧਾਮ ਵਜੋਂ ਕੀਤਾ ਮੰਦਿਰ ਦਾ ਨਾਮਕਰਨ

ਫਗਵਾੜਾ 6 ਅਕਤੂਬਰ
ਸ੍ਰੀ ਸਾਈਂ ਮੰਦਿਰ ਸੁਖਚੈਨ ਸਾਹਿਬ ਰੋਡ ਫਗਵਾੜਾ ਵਿਖੇ 12ਵਾਂ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮੰਦਿਰ ‘ਚ ਸਾਂਈ ਬਾਬਾ ਦੀ ਤੀਸਰੀ ਮੂਰਤੀ (ਚਾਵੜੀ ਸਵਰੂਪ) ਦੀ ਸਥਾਪਨਾ ਵੀ ਕੀਤੀ ਗਈ ਅਤੇ ਮੰਦਿਰ ਦਾ ਨਾਮਕਰਣ ਕਰਦੇ ਹੋਏ ਤ੍ਰਿਮੂਰਤੀ ਸਾਂਈ ਧਾਮ ਰੱਖਿਆ ਗਿਆ। ਸਵੇਰੇ ਹਵਨ ਤੇ ਝੰਡੇ ਦੀ ਰਸਮ ਉਪਰੰਤ ਸ੍ਰੀ ਸਾਂਈ ਬਾਬਾ ਦੇ ਚਾਵੜੀ ਸਵਰੂਪ ਦੀ ਸਥਾਪਨਾ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਵਾਸੀ ਭਾਰਤੀ ਵਿਜੇ ਕੁਮਾਰ ਐਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਰਿੰਦਰ ਕੁਮਾਰੀ ਐਰੀ ਵਲੋਂ ਕਰਵਾਈ ਗਈ। ਉਨ੍ਹਾਂ ਦੇ ਨਾਲ ਫਿਲੌਰ ਤੋਂ ਡਾ: ਵਿਕਾਸ ਸ਼ਰਮਾ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਅਤੇ ਮੰਦਿਰ ਵਿਖੇ ਨਤਮਸਤਕ ਹੋ ਕੇ ਸਾਂਈ ਬਾਬਾ ਦਾ ਅਸ਼ੀਰਵਾਦ ਲਿਆ। ਪ੍ਰਵਾਸੀ ਭਾਰਤੀ ਵਿਜੇ ਕੁਮਾਰ ਐਰੀ ਨੇ ਜਯੋਤੀ  ਪੂਜਨ ਕਰਵਾਇਆ ਅਤੇ ਸਾਂਈ ਬਾਬਾ ਤੋਂ ਵਿਸ਼ਵ ਸ਼ਾਂਤੀ ਦੀ ਪ੍ਰਾਰਥਨਾ ਕੀਤੀ। ਸ੍ਰੀ ਸਾਈਂ ਬਾਬਾ ਮੰਦਰ ਕਮੇਟੀ (ਰਜਿ.) ਫਗਵਾੜਾ ਦੇ ਪ੍ਰਧਾਨ ਰਾਜਨ ਸ਼ਰਮਾ ਨੇ ਦੱਸਿਆ ਕਿ ਦੁਨੀਆ ਦਾ ਇਹ ਪਹਿਲਾ ਮੰਦਿਰ ਹੈ ਜਿੱਥੇ ਸਾਂਈ ਬਾਬਾ ਜੀ ਦੇ ਤਿੰਨ ਵੱਖ-ਵੱਖ ਸਵਰੂਪ ਇੱਕੋ ਜਗ੍ਹਾ ‘ਤੇ ਸੁਸ਼ੋਭਿਤ ਕੀਤੇ ਗਏ ਹਨ। ਸ਼ਾਮ ਨੂੰ ਸਾਈਂ ਭਜਨ ਸੰਧਿਆ ਦਾ ਆਯੋਜਨ ਹੋਇਆ ਜਿਸ ਵਿਚ ਅਜੇ ਸੋਨੀ ਐਂਡ ਪਾਰਟੀ ਜਗਰਾਉਂ ਵਾਲਿਆਂ ਨੇ ਸਾਂਈ ਬਾਬਾ ਜੀ ਦੀ ਮਹਿਮਾ ਦਾ ਸੁੰਦਰ ਗੁਣਗਾਨ ਕੀਤਾ। ਰਾਤ ਨੂੰ ਭੰਡਾਰੇ ਦੇ ਨਾਲ ਸਮਾਗਮ ਦੀ ਸਮਾਪਤੀ ਹੋਈ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ, ਪ੍ਰਮੁੱਖ ਸ਼ਖਸੀਅਤਾਂ ਅਤੇ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਸ਼ਰਧਾਲੂ ਸੰਗਤਾਂ ਨੇ ਵੱਡੀ ਗਿਣਤੀ ‘ਚ ਸ਼ਾਮਲ ਹੋ ਕੇ ਸ਼੍ਰੀ ਸ਼ਿਰਡੀ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਿਰ ਕਮੇਟੀ ਦੇ ਮੈਂਬਰ ਸੰਜੇ ਘਈ, ਨਵਦੀਪ, ਵਿਜੇ ਘਈ, ਸੋਨੂੰ ਮਲਿਕ, ਮਾਸਟਰ ਸ਼ੰਮੀ, ਸੰਜੇ ਵੀ.ਐਸ., ਮੁਕੇਸ਼ ਡੰਗ, ਕਮਲ ਕਿਸ਼ੋਰ ਆਦਿ ਹਾਜ਼ਰ ਸਨ।

Scroll to Top