ਫਗਵਾੜਾ
ਕਮਲਾ ਨਹਿਰੂ ਕਾਲਜ ਆਫ ਐਜੁਕੇਸ਼ਨ ਫਾਰ ਵੂਮੈਨ, ਫਗਵਾੜਾ ਵਿਖੇ ਸ਼ਹੀਦੇ ਆਜਮ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਦੇ ਮੌਕੇ ਤੇ ਉਨਾਂ੍ਹ ਦੀ ਜੀਵਨੀ ਨਾਲ ਸੰਬੰਧਿਤ ਇਕ ਸੈਮੀਨਾਰ ਕਰਵਾਇਆ ਗਿਆ । ਇਸ ਮੋਕੇ ਤੇ ਬੀ.ਐਡ. ਸਮੈਸਟਰ ਤੀਸਰੇ ਦੇ ਵਿਿਦਆਰਥੀਆਂ ਦੁਆਰਾ ਆਪਣੇ ਵਿਚਾਰ ਪੇਸ਼ ਕੀਤੇ ਗਏ । ਸੈਮੀਨਾਰ ਦਾ ਆਗਾਜ਼ ਵਿਿਦਆਰਥਣ ਅੰਮ੍ਰਿਤ ਦੁਆਰਾ ਕੀਤਾ ਗਿਆ। ਰਾਜਵਿੰਦਰ, ਤੀਰਥ ਅਤੇ ਨੀਸ਼ਾ ਨੇ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਕਵਿਤਾ ਬੋਲਦਿਆਂ ਭਗਤ ਸਿੰਘ ਜੀ ਦੀ ਸਲਾਘਾ ਕੀਤੀ । ਵਿਿਦਆਰਥਣ ਤੀਰਥ ਨੇ ਭਗਤ ਸਿੰਘ ਜੀ ਦੇ ਬਚਪਨ ਤੋਂ ਜਵਾਨੀ ਅਤੇ ਅਜ਼ਾਦੀ ਲਈ ਲੜੇ ਸੰਘਰਸ਼ ਦੀ ਜਵਾਨੀ ਅਤੇ ਆਜ਼ਾਦੀ ਲਈ ਲੜੇ ਸੰਘਰਸ਼ ਦੀ ਦਾਸਤਾਨ ਬਹੁਤ ਸੋਹਣੇ ਸ਼ਬਦਾਂ ਵਿਚ ਬਿਆਨ ਕੀਤੀ ਗਈ । ਮਨੀਸ਼ਾ ਦੁਆਰਾ ਦੇਸ਼ ਭਗਤੀ ਦਾ ਗੀਤ ਗਾਕੇ ਭਗਤ ਸਿੰਘ ਜੀ ਨੂੰ ਸ਼ਰਧਾਜਲੀ ਦਿੱਤੀ । ਰੀਯਾ ਦੁਆਰਾ ਵੀ ਭਗਤ ਸਿੰਘ ਜੀ ਨੂੰ ਆਪਣੇ ਸ਼ਬਦਾਂ ਵਿਚ ਸਰਧਾਂਜਲੀ ਦਿੱਤੀ । ਕਾਲਜ ਦੇ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਜੀ ਦੁਆਰਾ ਇਸ ਮੋਕੋ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬੱਚਿਆਂ ਨੂੰ ਭਗਤ ਸਿੰਘ ਜੀ ਦੇ ਜੀਵਨ ਤੋ ਸਿਿਖਆ ਲੈਣ ਲਈ ਪੋ੍ਰਤਸਾਹਿਤ ਕੀਤਾ ।