ਫਗਵਾੜਾ ਨਿਊਜ਼

Latest news
ਪੰਜਾਬ ਦੇ ਸਕੂਲ, ਕਾਲਜ ਖੋਲ੍ਹਣ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਸਾਫ ਹੋਈ ਸਥਿਤੀ... Marriage ਤੋਂ 6 Days ਬਾਅਦ ਬਾਈਕ 'ਤੇ ਜਾ ਰਿਹਾ ਸੀ ਜੋੜਾ, ਅਚਾਨਕ ਕਾਲ ਬਣ ਆਈ ਬੋਲੈਰੋ, ਹਾਦਸੇ 'ਚ ਦੋਵਾਂ ਦੀ ਮੌਤ.. ਕੱਲ੍ਹ Monday ਨੂੰ ਸਰਕਾਰੀ ਛੁੱਟੀ ਦਾ ਐਲਾਨ, Schools , Colleges ਤੇ Offices ਬੰਦ... ਪਾਕਿਸਤਾਨ ਚਾਰ ਘੰਟੇ ਵੀ ਆਪਣੀ ਗੱਲ 'ਤੇ ਨਾ ਰਹਿ ਸਕਿਆ ਕਾਇਮ, ਰਾਜੌਰੀ 'ਚ ਫਿਰ ਸ਼ੁਰੂ ਕੀਤੀ ਗੋਲੀਬਾਰੀ Punjab ਦੇ ਇਸ ਜ਼ਿਲ੍ਹੇ ਵਿੱਚ ਰਾਤ ਤੋਂ ਇੰਟਰਨੈੱਟ ਸੇਵਾ ਬੰਦ , ਪ੍ਰਸ਼ਾਸਨ ਨੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਚੁੱਕਿਆ ਅਜ... Punjab ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ... Ferozepur ‘ਚ ਅੱਜ 7 ਵਜੇ ਚਲਾਏ ਜਾਣਗੇ ਹੂਟਰ, Blackout ਦਾ ਸਮਾਂ ਵੀ ਕੀਤਾ ਜਾਰੀ... Punjab ਵਿਚ Schools ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ 'ਚ ਲਿਆ ਫੈਸਲਾ.. ਕੱਲ੍ਹ ਦੇਸ਼ ਭਰ 'ਚ ਵੱਜਣਗੇ War Siren, ਕਈ ਸ਼ਹਿਰਾਂ 'ਚ Blackout!...ਇਹ ਕਿਵੇਂ-ਕਿਉਂ-ਕਦੋਂ ਹੋਵੇਗਾ, ਜਾਣੋ ਹਰ ਸਵਾਲ ਦ... Punjab ਵਿੱਚ ਇਸ ਦਿਨ ਬੱਸਾਂ ਨਹੀਂ ਚੱਲਣਗੀਆਂ, ਵੱਡਾ ਵਿਰੋਧ ਪ੍ਰਦਰਸ਼ਨ ਹੋਵੇਗਾ..

ਆਪ ਆਗੂ ਸੰਤੋਸ਼ ਕੁਮਾਰ ਗੋਗੀ ਨੂੰ ਮਿਲਿਆ ਕਾਰਪੋਰੇਸ਼ਨ ਕਰਮਚਾਰੀਆਂ ਦਾ ਵਫਦ ,ਓ.ਐਂਡ ਐਮ ਕੰਮ ਕਾਰਪੋਰੇਸ਼ਨ ‘ਚ ਵਾਪਸ ਲੈਣ ਦੀ ਕੀਤੀ ਮੰਗ ,ਕਿਹਾ – ਕੱਚੇ ਮੁਲਾਜਮਾਂ ਨੂੰ ਵੀ ਪੱਕਾ ਕਰੇ ਸਰਕਾਰ

ਫਗਵਾੜਾ 22 ਸਤੰਬਰ
ਨਗਰ ਨਿਗਮ ਫਗਵਾੜਾ ਦੇ ਸਮੂਹ ਮੁਲਾਜਮਾ ਦਾ ਇਕ ਵਫਦ ਅੱਜ ਜੈ ਭੀਮ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਪੰਜਾਬ ਦੇ ਬੈਨਰ ਹੇਠ ਆਮ ਆਦਮੀ ਪਾਰਟੀ ਐਸ. ਸੀ. ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੂੰ ਮਿਲਿਆ। ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਰੋਕੀ ਘਈ ਅਤੇ ਹੋਰਨਾਂ ਨੇ ਸੰਤੋਸ਼ ਕੁਮਾਰ ਗੋਗੀ ਨੂੰ ਇਕ ਮੰਗ ਪੱਤਰ ਦਿੱਤਾ ਜਿਸ ਵਿਚ ਓ.ਐਂਡ ਐਮ ਦਾ ਕੰਮ ਨਗਰ ਨਿਗਮ ਵਿਚ ਵਾਪਸ ਲੈਣ ਅਤੇ ਸਮੂਹ ਕੱਚੇ ਸਫਾਈ ਸੇਵਕਾਂ, ਸੀਵਰਮੈਨਾਂ, ਪੰਪ ਓਪਰੇਟਰਾਂ, ਪਲੰਬਰ, ਮੀਟਰ ਰੀਡਰ, ਡਰਾਈਵਰ ਤੇ ਹੋਰ ਆਉਟਸੋਰਸ ਕ੍ਰਮਚਾਰੀਆਂ ਨੂੰ ਸਿੱਧੇ ਤੌਰ ਤੇ ਨਗਰ ਨਿਗਮ ਵਿਚ ਭਰਤੀ ਕਰਨ ਦੀ ਮੰਗ ਕੀਤੀ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਕਾਰਪੋਰੇਸ਼ਨਾਂ ਵਿਚੋਂ ਸਿਰਫ ਫਗਵਾੜਾ ਨਗਰ ਨਿਗਮ ‘ਚ ਹੀ ਓ.ਐਂਡ ਐਮ ਦਾ ਕੰਮ ਸੀਵਰੇਜ ਬੋਰਡ ਨੂੰ ਦਿੱਤਾ ਗਿਆ ਹੈ। ਸੰਤੋਸ਼ ਕੁਮਾਰ ਗੋਗੀ ਨੇ ਜਿੱਥੇ ਵਫਦ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਈਆਂ ਜਾਣਗੀਆਂ ਉੱਤੇ ਹੀ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਖਰਾਬ ਕੀਤੇ ਸਿਸਟਮ ਨੂੰ ਠੀਕ ਕਰਨ ਵਿਚ ਕੁੱਝ ਸਮਾਂ ਲੱਗੇਗਾ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਾਰਪੋਰੇਸ਼ਨ ਕ੍ਰਮਚਾਰੀਆਂ ਦੀ ਹਰ ਜਾਇਜ ਮੰਗ ਨੂੰ ਜਰੂਰ ਪਰਵਾਨ ਕਰੇਗੀ। ਇਸ ਮੌਕੇ ਚੇਅਰਮੈਨ ਰਾਮ ਲਾਲ, ਵਾਈਸ ਪ੍ਰਧਾਨ ਗੁਰਪ੍ਰੀਤ ਰਾਮ, ਮੋਹਨ ਲਾਲ, ਧਰਮਵੀਰ ਸੇਠੀ, ਅਤੁਲ ਸ਼ਰਮਾ, ਸੰਜੀਵ, ਬਿੱਟੂ, ਹਰਮੇਸ਼ ਬੂਟਾ, ਰਮੇਸ਼ ਕਮਲ, ਪਵਨ ਨਾਹਰ, ਸ਼ੁਭਮ ਕੁਮਾਰ, ਮੋਹਨ ਲਾਲ, ਵਿਨੋਦ ਕੁਮਾਰ, ਬੰਟੀ ਹੰਸ, ਜੋਨੀ ਗਿਲ, ਸੰਜੀਵ ਕੁਮਾਰ, ਸਨੀ ਨਾਹਰ, ਸੁਨੀਲ ਕੁਮਾਰ, ਸੰਦੀਪ ਕੁਮਾਰ, ਬਿੱਲਾ ਅੰਡਵਾਨਾ, ਸਾਗਰ, ਅਭਿਸ਼ੇਕ ਕੁਮਾਰ, ਹਨੀ ਸੰਧੂ, ਅਰਜੁਨ, ਸਤਪਾਲ ਮੱਟੂ, ਦਿਰੂ ਸੇਠੀ ਤੋਂ ਇਲਾਵਾ ਆਪ ਆਗੂ ਵਿੱਕੀ ਸਿੰਘ, ਵਿਜੇ ਬੰਗਾ, ਜਤਿੰਦਰ ਨਾਹਰ, ਗੁਰਦੀਪ ਸਿੰਘ, ਬਲਜੀਤ ਸਿੰਘ, ਵਿਨੋਦ ਭਾਸਕਰ ਆਦਿ ਹਾਜਰ ਸਨ।

Scroll to Top