ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਵਿਖੇ ਸ਼੍ਰੀ ਵਿਸ਼ਵਕਰਮਾ ਪੂਜਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸੰਬੰਧ ਵਿਚ ਮੰਦਰ ਦੀ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਸਵੇਰੇ 10 ਵਜੇ ਹਵਨ ਯੱਗ ਕੀਤਾ ਗਿਆ। ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਨੇ ਆਏ ਹੋਏ ਮੈਂਬਰਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਇਸ ਮੌਕੇ ਆਈਆ ਹੋਈਆਂ ਸੰਗਤਾਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਕਲਾਕਾਰਾਂ ਵੱਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਮਹਿਮਾ ਵਿੱਚ ਭਜਨ ਗਾਏ ਗਏ ਇਸ ਉਪਰੰਤ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਤੇ ਸਭਾ ਦੇ ਸੀਨੀਅਰ ਪ੍ਰਧਾਨ ਸੁਰਿੰਦਰਪਾਲ ਧੀਮਾਨ, ਵਾਈਸ ਪ੍ਰਧਾਨ ਪ੍ਰਦੀਪ ਧੀਮਾਨ, ਜਨਰਲ ਸੈਕਟਰੀ ਗੁਰਨਾਮ ਸਿੰਘ ਜੂਤਲਾ, ਕੈਸ਼ੀਅਰ ਅਰੁਣ ਰੂਪਰਾਏ, ਬਖਸ਼ੀਸ਼ ਰਾਮ ਧੀਮਾਨ, ਰਮੇਸ਼ ਧੀਮਾਨ, ਜਸਪਾਲ ਸਿੰਘ, ਸੁਭਾਸ਼ ਧੀਮਾਨ, ਭੁਪਿੰਦਰ ਸਿੰਘ ਜੰਡ,ੂ ਅਸ਼ੋਕ ਧੀਮਾਨ, ਇੰਦਰਜੀਤ ਸਿੰਘ ਮਠਾਰ,ੂ ਜਗਦੇਵ ਸਿੰਘ ਕੁੰਦੀ, ਅਮੋਲਕ ਸਿੰਘ ਝੀਤਾ, ਨਰਿੰਦਰ ਸਿੰਘ, ਸੁਰਿੰਦਰ ਸਿੰਘ ਕਲਸੀ, ਧੀਰਜ ਧੀਮਾਨ, ਰਵਿੰਦਰ ਸਿੰਘ ਪਨੇਸਰ, ਬਲਵਿੰਦਰ ਵਿਰਦੀ, ਅਸ਼ਵਨੀ ਕੁਮਾਰ ਅਤੇ ਆਫਿਸ ਸਕੱਤਰ ਬਲਵਿੰਦਰ ਸਿੰਘ ਰਤਨ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।