ਹੁਸ਼ਿਆਰਪੁਰ: ਹੁਸ਼ਿਆਰਪੁਰ ਥਾਣਾ ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ।ਇੱਥੇ ਏਐਸਆਈ ਸਤੀਸ਼ ਕੁਮਾਰ ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਖੁਦਕੁਸ਼ੀ ਲਈ ਉਕਸਾਉਣ ਵਾਸਤੇ ਏਐਸਆਈ ਨੇ ਟਾਂਡਾ ਦੇ ਐਸਐਚਓ ਉਂਕਾਰ ਸਿੰਘ ‘ਤੇ ਇਲਜ਼ਾਮ ਲਾਏ ਹਨ। ਏਐਸਆਈ ਨੇ ਖ਼ੁਦਕੁਸ਼ੀ ਲਈ ਐਸਐਚਓ ਟਾਂਡਾ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ ਲਾਇਆ ਕਿ ਟਾਂਡਾ ਦੇ ਐਸਐਚਓ ਵੱਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਅਤੇ ਦੁਰਵਿਵਹਾਰ ਕੀਤਾ ਗਿਆ।