Shimla Crime News: ਹਰਿਆਣਾ ਦੀ ਇੱਕ ਔਰਤ ਨੂੰ ਮਨਾਲੀ ਘੁਮਾਉਣ ਦੇ ਬਹਾਨੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਲੂ ਪੁਲਿਸ (Kullu Police) ਨੇ ਔਰਤ ਦੀ ਸ਼ਿਕਾਇਤ ਉਪਰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਹਰਿਆਣਾ ਦੇ ਜੀਂਦ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਦੀ ਕੁਰੂਕਸ਼ੇਰਤੀ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਰੋਹਤਕ ਦਾ ਰਹਿਣ ਵਾਲਾ ਨੌਜਵਾਨ ਉਸ ਨੂੰ ਗੱਲਾਂ ਵਿੱਚ ਲਾ ਕੇ ਮਨਾਲੀ ਲੈ ਗਿਆ ਸੀ, ਜਿਥੇ ਉਸ ਨੇ ਇੱਕ ਹੋਟਲ ਵਿੱਚ ਉਸ ਨਲ ਬਲਾਤਕਾਰ ਕੀਤਾ। ਮਾਮਲਾ ਕੁੱਲੂ ਦਾ ਹੋਣ ਕਾਰਨ ਕੁਰੂਕੇਸ਼ੇਤਰ ਪੁਲਿਸ ਨੇ ਕੇਸ ਥਾਣਾ ਮਨਾਲੀ ਭੇਜ ਦਿੱਤੀ।
ਮਨਾਲੀ ਪੁਲਿਸ ਵੱਲੋਂ ਜਾਂਚ ਕਥਿਤ ਦੋਸ਼ੀ ਦੀ ਲੋਕੇਸ਼ਨ ਹਰਿਆਣਾ ਦੇ ਜੀਂਦ ਵਿੱਚ ਪਾਈ ਗਈ, ਜਿਸ *ਤੇ ਥਾਣਾ ਮਨਾਲੀ ਅਤੇ ਸਾਈਬਰ ਸੈਲ ਕੁੱਲੂ ਦੀ ਪੁਲਿਸ ਟੀਮ ਨੇ ਹਰਿਆਣਾ ਪਹੁੰਚ ਕੀਤੀ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ।