ਫਗਵਾੜਾ ( ਸ਼ਰਨਜੀਤ ਸਿੰਘ ਸੋਨੀ )
ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਰਜਿ. ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵੱਖ-ਵੱਖ ਮੈਂਬਰਾਂ ਨੇ ਸੁਝਾਅ ਪੇਸ਼ ਕੀਤੇ। ਜਿਸ ਵਿੱਚ ਸਰਵਸੰਮਤੀ ਨਾਲ ਬੱਚਿਆਂ ਲਈ ਮੰਦਰ ਵਿਖੇ ਆਈਲਟ ਸੈਂਟਰ ਖੋਲਣ ਵਾਸਤੇ ਵਿਚਾਰਾਂ ਕੀਤੀਆਂ ਗਈਆਂ। ਸਭਾ ਦੇ ਪ੍ਰਧਾਨ ਵਲੋ ਇਲਾਕੇ ਦੇ ਆਈਲਟ ਸਬੰਧਿਤ ਤਜਰਬੇਕਾਰ ਨੌਜਵਾਨਾਂ ਨੂੰ ਸੰਪਰਕ ਕਰਨ ਲਈ ਕਿਹਾ ਤਾਂ ਜੋ ਮੰਦਰ ਵਿਖੇ ਜਲਦੀ ਤੋ ਜਲਦੀ IELTS ਸੈਂਟਰ ਖੋਲਿਆ ਜਾ ਸਕੇ। ਇਸ ਮੌਕੇ ਪ੍ਰਧਾਨ ਬਲਵੰਤ ਰਾਏ ਧੀਮਾਨ ਨੇ ਦੱਸਿਆ ਕਿ ਆਈਲਟ ਸੈਂਟਰ ਖੋਲਣ ਵਾਸਤੇ ਮੰਦਰ ਵਿਖੇ ਜਗਾ ਵੀ ਉਪਲਬੱਧ ਹੈ। ਇਸ ਮੀਟਿੰਗ ਵਿੱਚ ਸੀਨ. ਵਾਈਸ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਜਨਰਲ ਸਕੱਤਰ ਗੁਰਨਾਮ ਸਿੰਘ ਜੂਤਲਾ, ਕੈਸ਼ੀਅਰ ਵਿਕਰਮਜੀਤ ਚੱਗਰ,ਜਸਪਾਲ ਸਿੰਘ ਲਾਲ,ਅਰੁਣ ਰੂਪਰਾਏ,ਭੁਪਿੰਦਰ ਸਿੰਘ ਜੰਡੂ, ਅਮੋਲਕ ਸਿੰਘ ਝੀਤਾ, ਇੰਦਰਜੀਤ ਸਿੰਘ ਮਠਾਰੂ ਅਤੇ ਆਫਿਸ ਸਕੱਤਰ ਬਲਵਿੰਦਰ ਸਿੰਘ ਰਤਨ ਤੋ ਇਲਾਵਾ ਹੋਰ ਮੈਂਬਰ ਵੀ ਹਾਜਰ ਸਨ।