ਕਪੂਰਥਲਾ
ਹੈਰਿਟੇਜ ਸਿਟੀ ਕਪੂਰਥਲਾ ਦੇ ਰਿਹਾਸ਼ੀ ਏਰੀਆ ਸ਼ਾਲੀਮਾਰ ਐਵੇਨਿਊ ਤੋਂ ਗੁਜਰਦੇ ਵਡਾਲਾ ਡਰੇਨ ਦੀ ਕਾਫ਼ੀ ਸ਼ਮੇ ਤੋਂ ਸਾਫ ਸਫਾਈ ਨਹੀਂ ਹੋਈ ਹੈ।ਪੂਰੀ ਡਰੇਨ ਗੰਦਗੀ ਨਾਲ ਭਰੀ ਹੋਈ ਹੈ।ਡਰੇਨ ਵਿੱਚ ਕੂੜਾ ਪਿਆ ਹੋਣ ਨਾਲ ਚਾਰੋ ਪਾਸੇ ਬਦਬੂ ਫੈਲੀ ਹੋਈ ਹੈ।ਬਾਰਿਸ਼ ਤੋਂ ਪਹਿਲਾ ਵਡਾਲਾ ਡਰੇਨ ਦੀ ਸਫਾਈ ਕਰਨ ਦੀ ਮੰਗ ਨੂੰ ਲੈ ਕੇ ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਦਿੱਤਾ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ,ਕੌਂਸ਼ਲਰ ਮਨੋਜ ਅਰੋੜਾ ਹੈਪੀ,ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ਮੌਜੂਦ ਸਨ।ਦੀਪਕ ਸਲਵਾਨ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਬਾਰਿਸ਼ ਤੋਂ ਪਹਿਲਾਂ ਡਰੇਨ ਦੀ ਸਫਾਈ ਕਰਨ ਦੀ ਮੰਗ ਕੀਤੀ ਗਈ ਹੈ।ਉਨ੍ਹਾਂਨੇ ਦੱਸਿਆ ਕਿ ਮੰਗ ਪੱਤਰ ਵਿੱਚ ਡੀਸੀ ਕਪੂਰਥਲਾ ਤੋਂ ਮੰਗ ਕੀਤੀ ਗਈ ਹੈ ਇਸ ਵਿਭਾਗ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਰਿਹਾਸ਼ੀ ਏਰਿਆ ਸ਼ਾਲੀਮਾਰ ਐਵੇਨਿਊ ਤੋਂ ਗੁਜਰਦੇ ਵਡਾਲਾ ਡਰੇਨ ਦੀ ਸਫਾਈ ਦਾ ਆਦੇਸ਼ ਦਿੱਤਾ ਜਾਵੇ,ਜਿਸਦੇ ਨਾਲ ਬਾਰਿਸ਼ ਦੇ ਦੌਰਾਨ ਗੰਦਾ ਪਾਣੀ ਆਸਾਨੀ ਨਾਲ ਨਿਕਲ ਸਕੇ।ਉਨ੍ਹਾਂਨੇ ਦੱਸਿਆ ਇਸ ਡਰੇਨ ਦੀ ਹੁਣ ਤੱਕ ਸਫਾਈ ਨਹੀਂ ਹੋਈ ਹੈ।ਜਿਸਦੇ ਨਾਲ ਡਰੇਨ ਵਿੱਚ ਗੰਦਗੀ ਫੈਲੀ ਹੋਈ ਹੈ।ਬਾਰਿਸ਼ ਦੇ ਪਹਿਲੇ ਡਰੇਨ ਦੀ ਸਫਾਈ ਨਹੀਂ ਹੋਈ ਤਾਂ ਪਾਣੀ ਚੋਕ ਹੋ ਜਾਵੇਗਾ।ਜਿਸਦੇ ਨਾਲ ਡਰੇਨ ਦਾ ਪਾਣੀ ਓਵਰਫਲੋ ਹੋਕੇ ਗੰਦਾ ਪਾਣੀ ਸੜਕਾਂ ਦੇ ਤੇ ਵਗੇਗਾ ਅਤੇ ਲੋਕਾ ਦੇ ਘਰਾਂ ਵਿੱਚ ਵੜੇਗਾ,ਜਿਸਦੇ ਨਾਲ ਬੀਮਾਰਿਆ ਫੈਲਣ ਦਾ ਖ਼ਤਰਾ ਵਧੇਗਾ।ਸਲਵਾਨ ਨੇ ਦੱਸਿਆ ਕਿ ਬਾਰਿਸ਼ ਦੇ ਦੌਰਾਨ ਡਰੇਨ ਦੀ ਸਫਾਈ ਨਹੀਂ ਹੋਣ ਦੀ ਵਜ੍ਹਾ ਨਾਲ ਗੰਦਾ ਪਾਣੀ ਓਵਰ ਫਲਾਂ ਹੋਕੇ ਲੋਕਾ ਦੇ ਘਰਾਂ ਦੇ ਨਾਲ-ਨਾਲ ਸੜਕਾਂ ਤੇ ਪਹੁੰਚ ਜਾਂਦਾ ਹੈ,ਜਿਸ ਕਾਰਨ ਛੋਟੇ ਛੋਟੇ ਬੱਚਿਆਂ ਨੂੰ ਵੀ ਸਕੂਲ ਜਾਂਦੇ ਸ਼ਮੇ ਪਰੇਸ਼ਾਨੀਆਂ ਦਾ ਦਾ ਸਾਮਣਾ ਕਰਣਾ ਪੈਂਦਾ ਹੈ। ਉਨ੍ਹਾਂਨੇ ਦੱਸਿਆ ਕਿ ਬਾਰਿਸ਼ ਦੇ ਦਿਨਾਂ ਵਿੱਚ ਪਾਣੀ ਓਵਰ ਫਲਾਂ ਹੋਣ ਦੀ ਵਜ੍ਹਾ ਨਾਲ ਗੰਦਗੀ ਵੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਬਦਬੂ ਦੇ ਕਾਰਨ ਐਵੇਨਿਊ ਵਾਸੀਆਂ ਦਾ ਜੀਨਾ ਮੁਹਾਲ ਹੋ ਜਾਂਦਾ ਹੈ।ਅਜਿਹੇ ਹਾਲਾਤ ਵਿੱਚ ਇਸ ਵਡਾਲਾ ਡਰੇਨ ਦੀ ਸਫਾਈ ਛੇਤੀ ਤੋਂ ਛੇਤੀ ਕਰਵਾਈ ਜਾਵੇ,ਤਾਂਕਿ ਬਾਰਿਸ਼ ਦੇ ਮੌਸਮ ਵਿੱਚ ਲੋਕਾ ਨੂੰ ਕਿਸੇ ਤਰ੍ਹਾਂ ਦੀਪਰੇਸ਼ਾਨੀ ਦਾ ਸਾਮਣਾ ਨਾ ਕਰਣਾ ਪਏ ਅਤੇ ਬਿਮਾਰੀਆਂ ਤੋਂ ਵੀ ਬੱਚੀਆਂ ਜਾ ਸਕੇ।ਜੇਕਰ ਵਡਾਲਾ ਡਰੇਨ ਦੀ ਸਫਾਈ ਸਮਾਂ ਰਹਿੰਦੇ ਨਹੀਂ ਹੋਈ ਤਾਂ ਬਰਸਾਤੀ ਗੰਦੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵਧੇਗਾ ਅਤੇ ਐਵੇਨਿਊ ਵਾਸੀਆਂ ਨੂੰ ਭਾਰੀ ਨੁਕਸਾਨ ਦਾ ਸਾਮਣਾ ਕਰਣਾ ਪਵੇਗਾ।