ਫਗਵਾੜਾ ਨਿਊਜ਼

Latest news
ਪੰਜਾਬ ਦੇ ਸਕੂਲ, ਕਾਲਜ ਖੋਲ੍ਹਣ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਸਾਫ ਹੋਈ ਸਥਿਤੀ... Marriage ਤੋਂ 6 Days ਬਾਅਦ ਬਾਈਕ 'ਤੇ ਜਾ ਰਿਹਾ ਸੀ ਜੋੜਾ, ਅਚਾਨਕ ਕਾਲ ਬਣ ਆਈ ਬੋਲੈਰੋ, ਹਾਦਸੇ 'ਚ ਦੋਵਾਂ ਦੀ ਮੌਤ.. ਕੱਲ੍ਹ Monday ਨੂੰ ਸਰਕਾਰੀ ਛੁੱਟੀ ਦਾ ਐਲਾਨ, Schools , Colleges ਤੇ Offices ਬੰਦ... ਪਾਕਿਸਤਾਨ ਚਾਰ ਘੰਟੇ ਵੀ ਆਪਣੀ ਗੱਲ 'ਤੇ ਨਾ ਰਹਿ ਸਕਿਆ ਕਾਇਮ, ਰਾਜੌਰੀ 'ਚ ਫਿਰ ਸ਼ੁਰੂ ਕੀਤੀ ਗੋਲੀਬਾਰੀ Punjab ਦੇ ਇਸ ਜ਼ਿਲ੍ਹੇ ਵਿੱਚ ਰਾਤ ਤੋਂ ਇੰਟਰਨੈੱਟ ਸੇਵਾ ਬੰਦ , ਪ੍ਰਸ਼ਾਸਨ ਨੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਚੁੱਕਿਆ ਅਜ... Punjab ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ... Ferozepur ‘ਚ ਅੱਜ 7 ਵਜੇ ਚਲਾਏ ਜਾਣਗੇ ਹੂਟਰ, Blackout ਦਾ ਸਮਾਂ ਵੀ ਕੀਤਾ ਜਾਰੀ... Punjab ਵਿਚ Schools ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ 'ਚ ਲਿਆ ਫੈਸਲਾ.. ਕੱਲ੍ਹ ਦੇਸ਼ ਭਰ 'ਚ ਵੱਜਣਗੇ War Siren, ਕਈ ਸ਼ਹਿਰਾਂ 'ਚ Blackout!...ਇਹ ਕਿਵੇਂ-ਕਿਉਂ-ਕਦੋਂ ਹੋਵੇਗਾ, ਜਾਣੋ ਹਰ ਸਵਾਲ ਦ... Punjab ਵਿੱਚ ਇਸ ਦਿਨ ਬੱਸਾਂ ਨਹੀਂ ਚੱਲਣਗੀਆਂ, ਵੱਡਾ ਵਿਰੋਧ ਪ੍ਰਦਰਸ਼ਨ ਹੋਵੇਗਾ..

ਰਾਮ ਨੌਮੀ ਮੌਕੇ ਗੀਤਾ ਭਵਨ ਮੰਦਰ ਮਾਡਲ ਟਾਊਨ ਵਿਖੇ ਨਤਮਸਤਕ ਹੋਏ ਜੋਗਿੰਦਰ ਸਿੰਘ ਮਾਨ * ਸੰਗਤ ‘ਚ ਬੈਠ ਕੇ ਮਾਣਿਆ ਸ੍ਰੀ ਰਾਮ ਕਥਾ ਦਾ ਆਨੰਦ

ਫਗਵਾੜਾ 10 ਅਪ੍ਰੈਲ
ਸ੍ਰੀ ਰਾਮ ਨੌਮੀ ਮੌਕੇ ਅੱਜ ਗੀਤਾ ਭਵਨ ਮੰਦਰ ਮਾਡਲ ਟਾਊਨ ਫਗਵਾੜਾ ਵਿਖੇ ਸ੍ਰੀ ਰਾਮ ਕਥਾ ਦਾ ਆਯੋਜਨ ਹੋਇਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਨੇ ਸੀਨੀਅਰ ਆਪ ਆਗੂ ਹਰਮੇਸ਼ ਪਾਠਕ ਅਤੇ ਹੋਰਨਾਂ ਸਮੇਤ ਮੰਦਿਰ ‘ਚ ਨਤਮਸਤਕ ਹੋ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤਾਂ ਵਿਚ ਬੈਠ ਕੇ ਸ੍ਰੀ ਰਾਮ ਕਥਾ ਦਾ ਆਨੰਦ ਮਾਣਿਆ। ਉਹਨਾਂ ਸਮੂਹ ਹਾਜਰੀਨ ਸੰਗਤ ਨੂੰ ਸ੍ਰੀ ਰਾਮ ਨੌਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਸਾਰਾ ਜੀਵਨ ਤਿਆਗ ਦੇ ਨਾਲ ਭਰਿਆ ਹੋਇਆ ਹੈ। ਜੇਕਰ ਅੱਜ ਦੇ ਮਨੁੰਖ ਵਿਚ ਇਹੋ ਤਿਆਗ ਦੀ ਭਾਵਨਾ ਆ ਜਾਵੇ ਤਾਂ ਸਾਰੇ ਝਗੜੇ ਹੀ ਸਮਾਪਤ ਹੋ ਜਾਣ ਅਤੇ ਦੁਨੀਆ ਸ਼ਾਂਤੀ ਦੇ ਭਾਚੀਆਰੇ ਦੇ ਨਾਲ ਰਹਿ ਸਕਦੀ ਹੈ। ਮੰਦਰ ਦੇ ਪ੍ਰਬੰਧਕਾਂ ਵਲੋਂ ਜੋਗਿੰਦਰ ਸਿੰਘ ਮਾਨ, ਹਰਮੇਸ਼ ਪਾਠਕ ਤੋਂ ਇਲਾਵਾ ਨਵਜਿੰਦਰ ਸਿੰਘ ਬਾਹੀਆ, ਨਰੇਸ਼ ਸ਼ਰਮਾ, ਰਵਿੰਦਰ ਰਵੀ ਸਾਬਕਾ ਕੌਂਸਲਰ, ਵਿਜੇ ਬਸੰਤ ਨਗਰ ਅਤੇ ਹੋਰਨਾਂ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪਰਮਜੀਤ ਧਰਮਸ਼ੋਤ, ਪਰਦੀਪ ਸਿੰਘ ਬਸਰਾ,  ਰਾਜੇਸ਼ ਕੋਲਸਰ, ਗੋਬਿੰਦ ਘਈ, ਜਤਿੰਦਰ ਕੌਰ, ਓਂਕਾਰ ਸਿੰਘ, ਮੋਨੂੰ ਸਰਵਟਾ, ਵਿਸ਼ਾਲ ਵਾਲਿਆ, ਬਲਜੀਤ ਸਿੰਘ ਲਵਲੀ ਭਗਤਪੁਰਾ ਤੋਂ ਇਲਾਵਾ ਸ਼ੀਤਲ ਕੋਹਲੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

Scroll to Top