ਫਗਵਾੜਾ, 22 ਮਾਰਚ
ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਸ਼੍ਰੀਮਤੀ ਦਲਜੀਤ ਕੌਰ ਨੇ ਫਗਵਾੜਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨਿਵਾਸੀ ਆਪਣਾ ਬਣਦਾ ਪ੍ਰਾਪਰਟੀ ਟੈਕਸ ਨਗਰ ਨਿਗਮ ਫਗਵਾੜਾ ਦੇ ਦਫਤਰ ਵਿਖੇ ਤੁਰੰਤ ਜਮ੍ਹਾਂ ਕਰਵਾ ਕੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਦੇਣ।
ਉਨ੍ਹਾਂ ਦੱਸਿਆ ਕਿ ਇਸ ਲਈ 31 ਮਾਰਚ ਤੱਕ ਨਗਰ ਨਿਗਮ ਫਗਵਾੜਾ ਦਾ ਪ੍ਰਾਪਰਟੀ ਟੈਕਸ ਕੁਲੈਕਸ਼ਨ ਸੈਂਟਰ ਅਤੇ ਪ੍ਰਾਪਰਟੀ ਟੈਕਸ ਸ਼ਾਖਾ ਸਰਕਾਰੀ ਛੁੱਟੀਆਂ ਵਾਲੇ ਦਿਨ (ਸਮੇਤ ਐਤਵਾਰ ਅਤੇ ਸ਼ਨੀਵਾਰ) ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਖੁੱਲ੍ਹੇ ਰਹਿਣਗੇ। ਉਹਨਾਂ ਦੱਸਿਆ ਕਿ ਜੋ ਵੀ ਬਕਾਏਦਾਰ 31 ਮਾਰਚ ਤੱਕ ਆਪਣਾ ਬਣਦਾ ਟੈਕਸ ਜਾਂ ਬਕਾਇਆ ਨਗਰ ਨਿਗਮ ਫਗਵਾੜਾ ਜਮ੍ਹਾਂ ਨਹੀਂ ਕਰਵਾਉਣਗੇ, ਉਹਨਾਂ ਨੂੰ ਬਾਅਦ ਵਿੱਚ ਆਪਣੇ ਬਣਦੇ ਟੈਕਸ ਉੱਪਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ 20# ਜੁਰਮਾਨਾ ਅਤੇ 18# ਸਾਲਾਨਾ ਦੀ ਦਰ ਨਾਲ ਟੈਕਸ ਦੇਣਾ ਪਵੇਗਾ।
ਇਸ ਲਈ ਸ਼ਹਿਰ ਨਿਵਾਸੀ ਆਖਰੀ ਦਿਨਾਂ ਦੀ ਭੀੜ—ਭੜੱਕੇ ਦੀ ਖੱਜਲ—ਖੁਆਰੀ ਤੋਂ ਬਚਣ ਲਈ ਤੁਰੰਤ ਹੀ ਆਪਣਾ ਬਣਦਾ ਪ੍ਰਾਪਰਟੀ ਟੈਕਸ ਦਫਤਰ ਨਗਰ ਨਿਗਮ ਫਗਵਾੜਾ ਵਿਖੇ ਜਮ੍ਹਾਂ ਕਰਵਾਉਣ।
ਵਧੇਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਫਗਵਾੜਾ ਦੇ ਟੈਕਸ ਸੁਪਰਡੰਟ ਸ਼੍ਰੀ ਅਮਿਤ ਕਾਲੀਆ
ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਦੀ ਟੈਕਸ ਸ਼ਾਖਾ ਦਾ ਸਾਲ 2021—22 ਦਾ ਬਜਟ 3 ਕਰੋੜ 80 ਲੱਖ ਰੁਪਏ ਨਿਰਧਾਰਿਤ ਹੈ, ਜਿਸ ਵਿੱਚੋਂ ਹੁਣ ਤੱਕ 3 ਕਰੋੜ 16 ਲੱਖ ਰੁਪਏ ਪ੍ਰਾਪਰਟੀ ਟੈਕਸ ਵਜੋਂ ਸ਼ਹਿਰ ਵਾਸੀਆਂ ਵੱਲੋਂ ਜਮ੍ਹਾਂ ਕਰਵਾਏ ਗਏ ਹਨ। ਜਿਸ ਵਿੱਚ 71 ਲੱਖ ਲੱਖ ਰੁਪਏ ਪਿਛਲਾ ਬਕਾਇਆ ਜਮ੍ਹਾਂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਫਗਵਾੜਾ ਵਿੱਚ ਤਕਰੀਬਨ 26755 ਟੈਕਸੇਬਲ ਪ੍ਰਾਪਰਟੀਆਂ ਹਨ। ਜਿਨ੍ਹਾਂ ਵਿੱਚ 19764 ਰਿਹਾਇਸ਼ੀ, 6440 ਕਮਰਸ਼ੀਅਲ ਅਤੇ 551 ਇੰਡਸਟਰੀਅਲ ਹਨ। ਉਨ੍ਹਾਂ ਦੱਸਿਆ ਕਿ ਨਿਰਧਾਰਿਤ ਸਮੇਂ ਅੰਦਰ ਜੇਕਰ ਕਿਸੇ ਵੀ ਕਰਦਾਤਾ ਵੱਲੋਂ ਆਪਣਾ ਬਣਦਾ ਟੈਕਸ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਤਾਂ ਉਨ੍ਹਾਂ ਨੂੰ ਪੀ.ਐੱਮ.ਸੀ. ਐਕਟ 1976 ਦੀ ਧਾਰਾ 112 ਏ (5) ਅਤੇ ਫਿਰ 138 (ਸੀ) ਅਧੀਨ ਨੋਟਿਸ ਜਾਰੀ ਕਰਕੇ ਪ੍ਰਾਪਰਟੀ ਅਟੈਚ ਅਤੇ ਸੇਲ ਕਰਨ ਦੇ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਲਈ ਇੱਕ ਚੰਗੇ ਨਾਗਰਿਕ ਦਾ ਸਬੂਤ ਦਿੰਦੇ ਹੋਏ ਆਪਣਾ ਪ੍ਰਾਪਰਟੀ ਟੈਕਸ ਮਿਤੀ 31—03—2022 ਤੱਕ ਦਫਤਰ ਨਗਰ ਨਿਗਮ ਫਗਵਾੜਾ ਵਿਖੇ ਜਮ੍ਹਾਂ ਕਰਵਾਓ ਅਤੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦਿਓ।