ਫਗਵਾੜਾ 17 ਮਾਰਚ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਸਥਾਨਕ ਨਗਰ ਨਿਗਮ ਦਫਤਰ ਦੇ ਕਾਨਫ੍ਰੰਸ ਹਾਲ ਵਿਚ ਕਾਰਪੋਰੇਸ਼ਨ ਅਧੀਨ ਆਉਂਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਅਧਿਕਾਰੀਆਂ ਨੂੰ ਦੱਸਿਆ ਕਿ ਪੰਜਾਬ ਵਿਚ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਜਿਸਨੇ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹਨਾਂ ਨੂੰ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ ਅਤੇ ਇਸ ਕੰਮ ਵਿਚ ਸਮੂਹ ਅਧਿਕਾਰੀਆਂ ਤੇ ਕ੍ਰਮਚਾਰੀਆਂ ਦਾ ਸਹਿਯੋਗ ਬੇਹਦ ਜਰੂਰੀ ਹੈ। ਉਹਨਾਂ ਅਧਿਕਾਰੀਆਂ ਨੂੰ ਸਵੇਰੇ ਸਮੇਂ ਸਿਰ ਦਫਤਰ ਪਹੁੰਚਣ ਦੀ ਹਦਾਇਤ ਦੇ ਨਾਲ ਹੀ ਡਿਊਟੀ ਦੌਰਾਨ ਕਿਸੇ ਜਰੂਰੀ ਸਰਕਾਰੀ ਕੰਮ ਤੋਂ ਵਗੈਰ ਦਫਤਰ ਵਿਚ ਹੀ ਮੋਜੂਦ ਰਹਿਣ ਅਤੇ ਲੋਕ ਮਸਲਿਆਂ ਦਾ ਤੁਰੰਤ ਨਿਪਟਾਰਾ ਕਰਨ ਲਈ ਵੀ ਕਿਹਾ। ਇਸ ਤੋਂ ਇਲਾਵਾ ਵਿਭਾਗ ਦੇ ਸਟਾਫ ਅਤੇ ਕਲਾਸ ਫੋਰ ਕ੍ਰਮਚਾਰੀਆਂ ਨਾਲ ਸਬੰਧਤ ਕੁੱਝ ਮਸਲੇ ਵੀ ਨਿਗਮ ਕਮਿਸ਼ਨਰ ਦੇ ਧਿਆਨ ਵਿਚ ਲਿਆਂਦੇ ਗਏ। ਸਮੂਹ ਕਾਰਪੋਰੇਸ਼ਨ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਫਗਵਾੜਾ ਵਾਸੀਆਂ ਨੂੰ ਆਪਣੀਆਂ ਬਿਹਤਰ ਸੇਵਾਵਾਂ ਦੇਣਾ ਯਕੀਨੀ ਬਨਾਉਣਗੇ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਮਾਨ ਨੇ ਕਿਹਾ ਕਿ ਜਨਤਾ ਨੂੰ ਸਰਕਾਰੀ ਮਹਿਕਮਿਆਂ ਵਿਚ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਪਿ੍ਰੰ. ਨਿਰਮਲ ਸਿੰਘ, ਦਲਜੀਤ ਰਾਜੂ ਦਰਵੇਸ਼ ਪਿੰਡ, ਇੰਦਰਜੀਤ ਖਲਿਆਣ, ਵਿਜੇ ਬਸੰਤ ਨਗਰ, ਧਰਮਵੀਰ ਸੇਠੀ, ਕ੍ਰਿਸ਼ਨ ਕੁਮਾਰ ਹੀਰੋ, ਪਿ੍ਰੰ. ਹਰਮੇਸ਼ ਪਾਠਕ, ਨਰੇਸ਼ ਸ਼ਰਮਾ, ਸਾਬੀ ਗਿਰਨ, ਰਵੀ ਕੁਮਾਰ ਸਾਬਕਾ ਐਮ.ਸੀ. ਸਤੀਸ਼ ਸਲਹੋਤਰਾ, ਰਵਿੰਦਰ ਸਿੰਘ, ਮਨਜੋਤ ਸਿੰਘ, ਸਤਪਾਲ ਮੱਟੂ, ਹਰਨੂਰ ਸਿੰਘ ਹਰਜੀ ਮਾਨ, ਕੇਵਿਨ ਆਦਿ ਹਾਜਰ ਸਨ।