ਪਿਛਲੇ ਪੰਜ ਸਾਲਾਂ ਵਿੱਚ ਓੜੀਸਾ ਵਿੱਚ ਸ਼ਰਾਬ ਪੀਣ ਵਾਲੇ ਮਰਦਾਂ ਦੀ ਗਿਣਤੀ ਵਿੱਚ ਕਮੀ ਦੇ ਬਾਵਜੂਦ, ਔਰਤਾਂ ਵਿੱਚ ਸ਼ਰਾਬ ਦੀ ਖਪਤ ਇਸ ਸਮੇਂ ਦੌਰਾਨ ਲਗਭਗ ਦੁੱਗਣੀ ਹੋ ਗਈ ਹੈ।
ਨੈਸ਼ਨਲ ਫੈਮਿਲੀ ਹੈਲਥ ਸਰਵੇ (National Family Health Survey-NFHS) ਦੇ ਅਨੁਸਾਰ ਰਾਜ ਵਿੱਚ 15 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਸ਼ਰਾਬ ਦੀ ਖਪਤ 2015-16 ਵਿੱਚ 2.4 ਪ੍ਰਤੀਸ਼ਤ ਤੋਂ ਵੱਧ ਕੇ 2020-21 ਵਿੱਚ 4.3 ਪ੍ਰਤੀਸ਼ਤ ਹੋ ਗਈ ਹੈ। ਜਦਕਿ ਪੁਰਸ਼ਾਂ ਦੇ ਮਾਮਲੇ ‘ਚ ਇਹ 39.3 ਫੀਸਦੀ ਤੋਂ ਘੱਟ ਕੇ 28.8 ਫੀਸਦੀ ‘ਤੇ ਆ ਗਿਆ ਹੈ।
ਤਾਜ਼ਾ ਸਰਵੇਖਣ ਵਿੱਚ ਇਹ ਮਿੱਥ ਟੁੱਟਦੀ ਨਜ਼ਰ ਆ ਰਹੀ ਹੈ ਕਿ ਸ਼ਹਿਰੀ ਲੋਕ ਜ਼ਿਆਦਾ ਸ਼ਰਾਬ ਪੀਂਦੇ ਹਨ। NFHS-5 ਨੇ ਖੁਲਾਸਾ ਕੀਤਾ ਹੈ ਕਿ ਪੇਂਡੂ ਓੜੀਸਾ ਵਿਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰਦ ਅਤੇ ਔਰਤਾਂ ਸ਼ਹਿਰੀ ਔਰਤਾਂ ਅਤੇ ਮਰਦਾਂ ਨਾਲੋਂ ਜ਼ਿਆਦਾ ਸ਼ਰਾਬ ਪੀਂਦੇ ਹਨ।
ਸਰਵੇਖਣ ਦੇ ਨਤੀਜੇ ਦਰਸਾਉਂਦੇ ਹਨ ਕਿ 22.7 ਪ੍ਰਤੀਸ਼ਤ ਸ਼ਹਿਰੀ ਮਰਦਾਂ ਦੇ ਮੁਕਾਲਬੇ 30.2 ਪ੍ਰਤੀਸ਼ਤ ਪੇਂਡੂ ਮਰਦ ਸ਼ਰਾਬ ਪੀਂਦੇ ਹਨ। ਇਸੇ ਤਰ੍ਹਾਂ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸ਼ਰਾਬ ਪੀਣ ਵਾਲੇ ਮਰਦਾਂ ਦੀ ਗਿਣਤੀ 32.2 ਫੀਸਦੀ ਤੋਂ ਘਟ ਕੇ 22.7 ਫੀਸਦੀ ਰਹਿ ਗਈ ਹੈ। ਜਦੋਂ ਕਿ ਸ਼ਰਾਬ ਪੀਣ ਵਾਲੀਆਂ ਔਰਤਾਂ ਦੇ ਮਾਮਲੇ ਵਿੱਚ ਪੇਂਡੂ ਅਤੇ ਸ਼ਹਿਰੀ ਹਿੱਸੇਦਾਰੀ ਕ੍ਰਮਵਾਰ 4.9 ਫੀਸਦੀ ਅਤੇ 1.4 ਫੀਸਦੀ ਹੈ।
ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਪੇਂਡੂ ਔਰਤਾਂ ਦੀ ਸ਼ਰਾਬ ਦਾ ਸੇਵਨ 2.6 ਫੀਸਦੀ ਤੋਂ ਵਧ ਕੇ 4.9 ਫੀਸਦੀ ਹੋ ਗਿਆ ਹੈ, ਜਦੋਂ ਕਿ ਮਰਦਾਂ ਦੇ ਮਾਮਲੇ ‘ਚ ਇਹ 41.3 ਫੀਸਦੀ ਤੋਂ ਘੱਟ ਕੇ 30.2 ਫੀਸਦੀ ‘ਤੇ ਆ ਗਿਆ ਹੈ।
ਹਾਲਾਂਕਿ, ਪਿਛਲੇ ਪੰਜ ਸਾਲਾਂ ਦੌਰਾਨ ਸ਼ਹਿਰੀ ਔਰਤਾਂ ਦੇ ਪੀਣ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ ਹੈ ਕਿਉਂਕਿ ਇਹ ਸਿਰਫ 0.1 ਪ੍ਰਤੀਸ਼ਤ (1.3 ਪ੍ਰਤੀਸ਼ਤ ਤੋਂ 1.4 ਪ੍ਰਤੀਸ਼ਤ) ਵਧਿਆ ਹੈ। ਸਿਰਫ਼ ਸ਼ਰਾਬ ਹੀ ਨਹੀਂ ਸਗੋਂ ਔਰਤਾਂ ਦਾ ਤੰਬਾਕੂ ਦਾ ਸੇਵਨ ਵੀ ਮਰਦਾਂ ਦੇ ਮੁਕਾਬਲੇ ਕਾਫੀ ਵਧ ਗਿਆ ਹੈ।