ਫਗਵਾੜਾ ਨਿਊਜ਼

Latest news
ਦੁਕਾਨ ‘ਤੇ ਬੈਠੀ ਔਰਤ ਨੂੰ ਹਿਪਨੋਟਾਈਜ਼ ਕਰਕੇ ਤਿੰਨ ਸੋਨੇ ਦੀਆਂ ਮੁੰਦਰੀਆਂ ਲੈ ਕੇ ਲੁਟੇਰੇ ਫਰਾਰ ਜਲੰਧਰ ਵਿੱਚ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਪਰਿਵਾਰ ਦਾ ਬੁਰਾ ਹਾਲ.... ਕਣਕ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ 17 ਸਾਲਾ ਮੁੰਡੇ ਦੀ ਮੌਤ... 17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ \ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈ... Punjab ‘ਚ 16 ਅਪ੍ਰੈਲ ਤੋਂ ਬਦਲੇਗਾ Hospitals ਦਾ ਸਮਾਂ, ਜਾਣੋ ਕੀ ਹੈ ਨਵੀਂ Timing.. Punjab ਭਰ ‘ਚ ਮਨਾਇਆ ਜਾ ਰਿਹਾ ਬਾਬਾ ਸਾਹਿਬ ਦਾ ਜਨਮ-ਦਿਹਾੜਾ, CM ਮਾਨ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀਆਂ ਵਧਾਈਆਂ... ਬਾਜ਼ਾਰ 'ਚ ਆਏ ਜ਼ਹਿਰੀਲੇ Tomatoes , 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਣ ਵਾਲੇ ਸਾਵਧਾਨ... Punjab'ਚ ਇਕੱਠੀਆਂ 2 ਛੁੱਟੀਆਂ... Punjab ਸਰਕਾਰ ਦਾ Big Decision ਹੁਣ ਇੱਕ ਮਿੰਟ ਵੀ ਲੇਟ ਹੋਏ ਸਰਕਾਰੀ ਮੁਲਾਜ਼ਮ ਤਾਂ... Punjab ਵਿੱਚ ਇੱਕ ਹੋਰ ਟੋਲ ਪਲਾਜ਼ਾ ਮੁਫ਼ਤ....

ਮੋਰਚਾ ਅਗਲੀਆਂ ਚੋਣਾਂ ਵਿਚ ਉਸ ਪਾਰਟੀ ਨੂੰ ਸਮਰਥਨ ਦੇਵੇਗਾ,ਜੋ ਉਨ੍ਹਾਂ ਦੀ ਮੰਗਾ ਮਨੇਗਾ-ਮੁੰਹਮਦ ਪਰਵੇਜ਼ ਸਿੱਦੀਕੀ, ਰਾਸ਼ਟਰੀ ਅਲਪਸੰਖਿਅਕ ਆਰਕਸ਼ਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਫਗਵਾੜਾ ਪਹੁੰਚੇ,ਪ੍ਰਦੇਸ਼ ਪ੍ਰਧਾਨ ਸਰਵਰ ਗ਼ੁਲਾਮ ਸੱਬਾ ਨੇ ਕੀਤਾ ਸਵਾਗਤ, ਮੋਰਚਾ ਵਿਚ ਨਵੀਆਂ ਨਿਯੁਕਤੀਆਂ

ਫਗਵਾੜਾ 20 ਦਸੰਬਰ ()। ਰਾਸ਼ਟਰੀ ਅਲਪਸੰਖਿਅਕ ਆਰਕਸ਼ਨ ਮੋਰਚਾ ਦੀ ਇੱਕ ਜ਼ਰੂਰੀ ਮੀਟਿੰਗ ਪ੍ਰਦੇਸ਼ ਪ੍ਰਧਾਨ ਸਰਵਰ ਗ਼ੁਲਾਮ ਸੱਬਾ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਰਾਸ਼ਟਰੀ ਪ੍ਰਧਾਨ ਮੁਹੰਮਦ ਪਰਵੇਜ਼ ਸਿੱਦੀਕੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਆਪਣੇ ਸੰਬੋਧਨ ਵਿਚ ਸ਼੍ਰੀ ਸਿੱਦੀਕੀ ਨੇ ਕਿਹਾ ਕਿ ਆਗਾਮੀ ਚੋਣਾਂ ਵਿਚ ਮੋਰਚਾ ਉਸੇ ਪਾਰਟੀ ਨੂੰ ਸਮਰਥਨ ਦੇਵੇਗਾ ਜੋ ਮੋਰਚਾ ਦੀ ਜਾਇਜ਼ ਮੰਗਾ ਨੂੰ ਮੰਨਣ ਅਤੇ ਉਸ ਨੂੰ ਪੂਰਾ ਕਰਨ ਦਾ ਵਿਸ਼ਵਾਸ ਦਿਵਾਏਗਾ ਅਤੇ ਅਲਪਸੰਖਿਅਕ ਨੂੰ ਉੱਚ ਸਿੱਖਿਆ ਅਤੇ ਵਕਫ਼ ਬੋਰਡ ਸੰਬੰਧੀ ਲਟਕ ਰਹੇ ਮਸਲਿਆਂ ਨੂੰ ਹੱਲ ਕਰਨ ਲਈ ਪ੍ਰਭਾਵੀ ਕਦਮ ਚੁੱਕੇਗੀ। ਪ੍ਰਦੇਸ਼ ਪ੍ਰਧਾਨ ਸਰਵਰ ਗੁਲਾਸ ਸੱਬਾ ਨੇ ਮੁਹੰਮਦ ਪਰਵੇਜ਼ ਸਿੱਦੀਕੀ ਜੀ ਦਾ ਪੰਜਾਬ ਪਧਾਰਨ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੋਰਚਾ ਉਨ੍ਹਾਂ ਦੇ ਦਿਖਾਏ ਨਕਸ਼ੇ ਕਦਮ ਤੇ ਚੱਲੇਗਾ ਅਤੇ ਉਨ੍ਹਾਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਪਾਬੰਦ ਰਹੇਂਗਾ। ਇਸ ਮੌਕੇ ਮੋਰਚਾ ਨਾਲ ਜੁੜੇ ਅਤੇ ਅਲੱਗ ਅਲੱਗ  ਜਿਲੇਆਂ ਤੋਂ ਆਏ ਲੋਕਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਅਨੀਸ ਤਿਆਗੀਂ ਨੂੰ ਕਾਰਜਕਾਰੀ ਪ੍ਰਧਾਨ ਪੰਜਾਬ, ਮੇਹਰਦੀਨ ਨੂੰ ਪਰਦੇਸ਼ ਦਾ ਉਪ ਪ੍ਰਧਾਨ, ਮੁਹੰਮਦ ਯਾਕੂਬ ਨੂੰ ਪ੍ਰਦੇਸ਼ ਸਕੱਤਰ, ਹਾਫ਼ਿਜ਼ ਮੁੰ ਹਾਸ਼ਮ ਨੂੰ ਲੁਧਿਆਣਾ ਦਾ ਸ਼ਹਿਰੀ ਪ੍ਰਧਾਨ, ਮੁਹੰਮਦ ਮੇਹਰਦੀਨ ਨੂੰ ਲੁਧਿਆਣਾ ਦੇਹਾਤੀ ਦਾ ਪ੍ਰਧਾਨ,ਰਿਆਜ਼ ਅਹਿਮਦ ਸਲਮਾਨੀ ਨੂੰ ਜਲੰਧਰ ਦਾ ਪ੍ਰਧਾਨ,ਹਾਫ਼ਿਜ਼ ਇੰਤਜ਼ਾਰ ਨੂੰ ਜਲੰਧਰ ਦੇਹਾਤੀ ਦਾ ਪ੍ਰਧਾਨ,ਰਿਆਜ਼ ਅੰਸਾਰੀ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਧਾਨ, ਮੁਹੰਮਦ ਮੇਹਰਦੀਨ ਨੂੰ ਲੁਧਿਆਣਾ ਦਾ ਜਨਰਲ ਸਕੱਤਰ, ਮੁਹੰਮਦ ਮੁਖ਼ਤਿਆਰ ਅਹਿਮਦ ਨੂੰ ਲੁਧਿਆਣਾ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ। ਸਾਰੇ ਨਿਯੁਕਤ ਅਹੁਦੇਦਾਰਾਂ ਨੇ ਆਪਣੀ ਨਿਯੁਕਤੀ ਲਈ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਤਨ,ਧੰਨ,ਮਨ ਦਾ ਮੋਰਚੇ ਦੀ ਬਿਹਤਰੀ ਲਈ ਕੰਮ ਕਰਨਗੇ। ਇਸ ਮੌਕੇ ਮੌਲਾਨਾ ਨਸੀਮ ਅਹਿਮਦ ਕਾਸ਼ਮੀ, ਕਾਰੀ ਗਯੂਰ ਅਹਿਮਦ, ਮੁੰ ਇਜਰਾਇਲ ਸਿੱਦੀਕੀ, ਮੁੰ ਕਾਮਰੂਨ, ਮੁੰ ਅਸ਼ਫਾਕ ਖਾਨ,ਮੁੰ ਆਬਿਦ ਕਾਰੀ,ਸ਼ੌਕੀਨ ਮੁਹੰਮਦ, ਸਿਕੰਦਰ ਸਾਹਿਬ, ਮੁੰ ਸਲੀਮ, ਮੁੰ ਹਾਫ਼ਿਜ਼, ਮੁੰ ਸਾਜਿਦ ਆਦਿ ਮੌਜੂਦ ਸਨ।

Scroll to Top