ਫਗਵਾੜਾ 4 ਦਸੰਬਰ
ਕਾਂਗਰਸ ਪਾਰਟੀ ਦੇ ਸਰਗਰਮ ਵਰਕਰਾਂ ਦੇ ਇਕ ਵਫਦ ਨੇ ਅੱਜ ਪੰਜਾਬ ਵਿਧਾਨਸਭਾ ਚੋਣਾਂ ਲਈ ਪਾਰਟੀ ਹਾਈਕਮਾਂਡ ਵਲੋਂ ਫਗਵਾੜਾ ਦੇ ਨਿਯੁਕਤ ਕੀਤੇ ਅਬਜਰਵਰ ਚੇਤਨ ਚੌਹਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਾਰਟੀ ਵਰਕਰਾਂ ਨੇ ਮੰਗ ਕੀਤੀ ਕਿ ਫਗਵਾੜਾ ਵਿਧਾਨਸਭਾ ਸੀਟ ਤੋਂ ਇਸ ਵਾਰ ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੂੰ ਉਮੀਦਵਾਰ ਬਣਾਇਆ ਜਾਵੇ। ਅਬਜਰਵਰ ਚੇਤਨ ਚੌਹਾਨ ਨਾਲ ਮੁਲਾਕਾਤ ਦੌਰਾਨ ਮੌਜੂਦ ਪਾਰਟੀ ਵਰਕਰਾਂ ਜਿਹਨਾਂ ਵਿਚ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ, ਸ਼ਹਿਰ ਦੇ ਸਾਬਕਾ ਕੌਂਸਲਰ ਅਤੇ ਹੋਰ ਸੀਨੀਅਰ ਟਕਸਾਲੀ ਕਾਂਗਰਸੀ ਵਰਕਰ ਸ਼ਾਮਲ ਸਨ, ਉਹਨਾਂ ਕਿਹਾ ਕਿ ਸ੍ਰੀਮਤੀ ਸੋਢੀ ਇਕ ਪੜ੍ਹੇ ਲਿਖੇ, ਸੂਝਵਾਨ ਤੇ ਨਿਧੜਕ ਆਗੂ ਹਨ ਜਿਹਨਾਂ ਨੇ ਵੱਖ ਵੱਖ ਅਹੁਦਿਆਂ ਤੇ ਰਹਿੰਦੇ ਹੋਏ ਜਿੱਥੇ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਉੱਥੇ ਹੀ ਪਾਰਟੀ ਹਾਈਕਮਾਂਡ ਦੀ ਵੀ ਨੀਤੀ ਹੈ ਕਿ ਔਰਤਾਂ ਨੂੰ ਰਾਜਨੀਤਿ ਵਿਚ ਮਰਦਾਂ ਦੇ ਬਰਾਬਰ ਮੌਕੇ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਇਕ ਸਰਗਰਮ ਮਹਿਲਾ ਕਾਂਗਰਸ ਆਗੂ ਹੋਣ ਦੇ ਨਾਤੇ ਸ੍ਰੀਮਤੀ ਸੋਢੀ ਨੂੰ ਹੀ ਫਗਵਾੜਾ ਵਿਧਾਨਸਭਾ ਸੀਟ ਤੋਂ ਉਮੀਦਵਾਰ ਬਣਾਇਆ ਜਾਵੇ। ਨਾਲ ਹੀ ਉਹਨਾਂ ਭਰੋਸਾ ਵੀ ਦਿੱਤਾ ਕਿ ਜੇਕਰ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੂੰ ਫਗਵਾੜਾ ਵਿਧਾਨਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਐਲਾਨਿਆ ਜਾਂਦਾ ਹੈ ਤਾਂ ਸਮੂਹ ਵਰਕਰ ਉਹਨਾਂ ਨੂੰ ਵਿਰੋਧੀਆਂ ਦੇ ਮੁਕਾਬਲੇ ਭਾਰੀ ਅੰਤਰ ਨਾਲ ਜਿਤਾ ਕੇ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਉਣਗੇ। ਫਗਵਾੜਾ ਦੇ ਅਬਜਰਵਰ ਚੇਤਨ ਚੌਹਾਨ ਨਾਲ ਮੁਲਾਕਾਤ ਕਰਨ ਵਾਲਿਆਂ ਵਿਚ ਤਿਲਕਰਾਜ ਨਾਰੰਗਸ਼ਾਹ ਪੁਰ, ਤੀਰਥ ਸਿੰਘ ਨੰਬਰਦਾਰ, ਸਵਰਣ ਸਿੰਘ ਮਹੇੜੂ, ਆਗਿਆਪਾਲ ਸਰਪੰਚ ਖਲਵਾੜਾ, ਜਸਵਿੰਦਰ ਕੁਮਾਰ ਸਰਪੰਚ ਗੰਢਵਾ, ਹਰਜੀਤ ਪਾਂਛਟ, ਹਰਦੀਪ ਭਾਣੋਕੀ, ਸਰਪੰਚ ਗੁਲਜਾਰ ਸਿੰਘ ਅਕਾਲਗੜ੍ਹ, ਸਰਪੰਚ ਗੁਰਦੀਪ ਜਮਾਲਪੁਰ, ਗੁਰਦੀਪ ਗ੍ਰੇਵਾਲ, ਸਰਪੰਚ ਦਿਲਬਾਗ ਸਿੰਘ ਬਿਸ਼ਨਪੁਰ, ਸੁਰਜੀਤ ਨੰਬਰਦਾਰ ਭੁੱਲਾਰਾਈ ਤੋਂ ਇਲਾਵਾ ਵਿਨੋਦ ਸ਼ਰਮਾ, ਅਸ਼ਵਨੀ ਸ਼ਰਮਾ, ਪੱਪੀ ਪਰਮਾਰ, ਤਜਿੰਦਰ ਬਾਵਾ, ਇੰਦਰਜੀਤ ਕਾਲੜਾ, ਮਨੋਜ ਲੇਖੀ, ਅਰੁਣ ਧੀਰ, ਰਮਨ ਨਹਿਰਾ, ਅਸ਼ੋਕ ਮਨੀਲਾ, ਅਸ਼ੋਕ ਵਧਵਾ, ਸਾਬਕਾ ਕੌਂਸਲਰ ਮਦਨ ਲਾਲ, ਗੁਰਦਿਆਲ ਸੋਢੀ, ਸਨੀ ਬਸੰਤ ਨਗਰ, ਸਾਬਕਾ ਕੌਂਸਲਰ ਤ੍ਰਿਪਤਾ ਧੀਰ, ਸਾਬਕਾ ਕੌਂਸਲਰ ਪਰਮਿੰਦਰ ਕੌਰ ਰਘਬੋਤਰਾ, ਵੰਦਨਾ ਸ਼ਰਮਾ, ਵਰੁਣ ਸ਼ਰਮਾ, ਪ੍ਰੀਤਮ ਸਿੰਘ, ਪਰਮਜੀਤ, ਜਤਿੰਦਰ ਕੁਮਾਰ, ਕਮਲਜੀਤ ਸਿੰਘ, ਸੋਨੂੰ ਸ਼ਰਮਾ, ਵਿਪਨ ਕੁਮਾਰ ਤੇ ਕਮਲ ਸ਼ਿਵਪੁਰੀ ਆਦਿ ਸ਼ਾਮਲ ਸਨ