ਡੇਰਾਬੱਸੀ – ਮੋਹਾਲੀ ਜ਼ਿਲੇ ਦੇ ਡੇਰਾਬੱਸੀ-ਗੁਲਾਬਗੜ ਰੋਡ ਉਤੇ ਹੁੰਡਈ ਕੰਪਨੀ ਦੀ ਏਸੈਂਟ ਦੀ ਗੱਡੀ ਨੂੰ ਅੱਗ ਲੱਗ ਗਈ। ਇਸ ਦੌਰਾਨ ਪਤੀ-ਪਤਨੀ ਦੀ ਵਾਲ-ਵਾਲ ਜਾਨ ਬਚ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਬੁਝਾਈ। ਇਸ ਗੱਡੀ ਵਿੱਚ ਕੰਪਨੀ ਦੀ ਸੀਐਨਜੀ ਕਿੱਟ ਲੱਗੀ ਹੋਈ ਸੀ।
ਜਾਣਕਾਰੀ ਅਨੁਸਾਰ ਡੇਰਾਬੱਸੀ ਦੇ ਵਸਨੀਕ ਅਜੇ ਕੁਮਾਰ ਆਪਣੀ ਪਤਨੀ ਨਾਲ ਹਸਪਤਾਲ ਤੋਂ ਆਪਣੇ ਘਰ ਜਾ ਰਹੇ ਸਨ। ਜਦੋਂ ਉਹ ਗੁਲਾਬਗੜ੍ਹ ਰੋਡ ਉਤੇ ਪੁੱਜ ਤਾਂ ਗੱਡੀ ਵਿਚ ਅਚਾਨਕ ਅੱਗ ਲੱਗ ਗਈ। ਦੋਵੇਂ ਫੁਰਤੀ ਨਾਲ ਗੱਡੀ ਵਿੱਚੋਂ ਬਾਹਰ ਆਏ ਅਤੇ ਉਨ੍ਹਾਂ ਦੀ ਜਾਨ ਬਚ ਗਈ। ਗੱਡੀ ਦੇ ਮਾਲਕ ਅਜੇ ਕੁਮਾਰ ਨੇ ਦੱਸਿਆ ਕਿ ਉਹਨਾਂ ਕੋਲ ਹੁੰਡਈ ਕੰਪਨੀ ਦੇ ਏਸੈਂਟ ਗੱਡੀ ਹੈ, ਜਿਸ ਵਿੱਚ ਕੰਪਨੀ ਵੱਲੋਂ ਫਿੱਟ ਸੀਐਨਜੀ ਕਿੱਟ ਲੱਗੀ ਹੋਈ ਹੈ। ਉਹ ਹਸਪਤਾਲ ਤੋਂ ਆਪਣੇ ਘਰ ਜਾ ਰਹੇ ਸਨ, ਜਿਵੇਂ ਹੀ ਉਹ ਗੁਲਾਬਗੜ੍ਹ ਰੋਡ ਉਤੇ ਪੁੱਜੇ ਤਾਂ ਗੱਡੀ ਵਿੱਚ ਅੱਗ ਲੱਗ ਗਈ। ਉਨ੍ਹਾਂ ਨੇ ਤੁਰੰਤ ਫੁਰਤੀ ਨਾਲ ਗੱਡੀ ਰੋਕੇ ਅਤੇ ਦੋਵੇਂ ਪਤੀ-ਪਤਨੀ ਬਾਹਰ ਆ ਗਏ।ਵੱਡਾ ਹਾਦਸਾ ਹੋਣੋਂ ਟੱਲ ਗਿਆ। ਸੂਚਨਾ ਮਿਲਣ ਉਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਉਤੇ ਪੁੱਜੀ।
ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਗੱਡੀ ਵਿੱਚ ਅੱਗ ਲੱਗੀ ਹੈ। ਅਸੀਂ ਮੌਕੇ ਉਤੇ ਪੁੱਜ ਕੇ ਗੱਡੀ ਉਤੇ ਲੱਗੀ ਅੱਗ ਉਤੇ ਕਾਬੂ ਕਰ ਲਿਆ ਹੈ।