ਬੰਗਾ 19 ਸਤੰਬਰ (ਆਰ.ਡੀ.ਰਾਮਾ)
ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋ ਬਾਅਦ ਕਾਂਗਰਸ ਹਾਈ ਕਮਾਂਡ ਨੇ ਸ਼੍ਰੀ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਕੇ ਦਲਿਤ ਸਮਾਜ ਦਾ ਮਾਣ ਵਧਾਇਆ ਹੈ ਇਹਨਾਂ ਸ਼ਬਦਾ ਪ੍ਰਗਟਾਵਾ ਕਰਦਿਆ ਸੀਨੀਅਰ ਕਾਂਗਰਸ ਨੇਤਾ ਠੇਕੇਦਾਰ ਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਹਰ ਵਰਗ ਦੇ ਲੋਕਾ ਦੀ ਹਮਦਰਦ ਪਾਰਟੀ ਰਹੀ ਹੈ ਅਤੇ ਜੋ ਵੀ ਕਾਂਗਰਸ ਪਾਰਟੀ ਨੇ ਚੋਣਾ ਤੋ ਪਹਿਲਾ ਵਾਅਦੇ ਕੀਤੇ ਹਨ ਉਹ ਸਭ ਇੱਕ ਇੱਕ ਕਰਕੇ ਪੂਰੇ ਹੋ ਰਹੇ ਹਨ ਅਤੇ ਵਿਰੋਧੀ ਪਾਰਟੀ ਵਲੋ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦਾ ਜੋ ਢਿੰਡੋਰਾ ਪਿੱਟਿਆ ਜਾ ਰਿਹਾ ਸੀ ਕਿ ਅਸੀ ਦਲਿਤ ਚਿਹਰੇ ਨੂੰ ਆਉਣ ਵਾਲੇ ਸਮੇ ਚ ਪੰਜਾਬ ਦਾ ਮੁੱਖ ਮੰਤਰੀ ਬਣਾਵਾਗੇ ਪਰ ਕਾਂਗਰਸ ਹਾਈ ਕਮਾਂਡ ਨੇ ਦਲਿਤ ਸਿੱਖ ਚਿਹਰੇ ਸ਼੍ਰੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਕੇ ਪੂਰੇ ਦਲਿਤ ਸਮਾਜ ਦਾ ਮਾਣ ਵਧਾਇਆ ਹੈ ਅਤੇ ਵਿਰੋਧੀਆਂ ਦੀ ਨੀਂਦ ਉਡਾ ਦਿੱਤੀ ਹੈ ਮੈੰ ਚਰਨਜੀਤ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਨਣ ਤੇ ਵਧਾਈ ਦਿੰਦਾ ਹਾਂ ਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ