ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਹਾਈ ਕਮਾਨ ਨੇ ਇਸ ਬਾਰੇ ਸਪਸ਼ਟ ਐਲਾਨ ਕਰ ਦਿੱਤਾ ਗਿਆ ਹੈ। ਚੰਨੀ ਇਕ ਦਲਿੱਤ ਚਿਹਰਾ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਦਲਿੱਤ ਵੋਟਰਾਂ ਨੂੰ ਖੁਸ਼ ਕਰਨ ਲਈ ਹੀ ਇਹ ਫੈਸਲਾ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਐਲਾਨਣ ਬਾਰੇ ਤੈਅ ਮੰਨਿਆ ਜਾ ਰਿਹਾ ਸੀ ਤੇ ਇਸ ਸਬੰਧੀ ਕਈ ਵਿਧਾਇਕਾਂ ਨੇ ਐਲਾਨ ਵੀ ਕਰ ਦਿੱਤਾ ਗਿਆ ਸੀ ਪਰ ਅਚਾਨਕ ਹਾਈਕਮਾਨ ਨੇ ਫੈਸਲਾ ਬਦਲ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਬਾਰੇ ਕਈ ਕਾਂਗਰਸੀ ਵਿਧਾਇਕ ਨਰਾਜ਼ ਸਨ। ਦੂਜਾ, ਕਾਂਗਰਸ ਹਾਈਕਮਾਨ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਦਲਿੱਤ ਵੋਟਾਂ ਲੈਣ ਲਈ ਬੰਦੋਬਸਤ ਕਰ ਰਹੀ ਹੈ। ਇਹੀ ਕਾਰਨ ਹੈ ਕਿ ਜਿਹੜਾ ਨਾਮ ਮੁੱਖ ਮੰਤਰੀ ਵਜੋਂ ਚਰਚਾ ਵਿਚ ਹੀ ਨਹੀਂ ਸੀ, ਉਸ ਨੂੰ ਇਹ ਅਹੁਦਾ ਸੌਂਪ ਦਿੱਤਾ ਗਿਆ।
ਇਸ ਤੋਂ ਪਹਿਲਾਂ ਸੁਨੀਲ ਜਾਖੜ ਤੇ ਨਵਜੋਤ ਸਿੱਧੂ ਦੇ ਨਾਮ ਦੀ ਵੀ ਚਰਚਾ ਸੀ। ਅੰਬਿਕਾ ਸੋਨੀ ਦੇ ਨਾਮ ਉਤੇ ਵੀ ਮੋਹਰ ਲਾਉਣ ਬਾਰੇ ਚਰਚਾ ਸੀ ਪਰ ਉਨ੍ਹਾਂ ਨੇ ਖੁਦ ਇਹ ਅਹੁਦਾ ਲੈਣਾ ਤੋਂ ਨਾਂਹ ਕਰ ਦਿੱਤੀ।