ਬੰਗਾ 15 ਸਤੰਬਰ (ਆਰ.ਡੀ.ਰਾਮਾ )
ਪੁਲਸ ਚੌਕੀ ਮੇਹਲੀ ਦੇ ਮੁਲਾਜ਼ਮਾ ਵਲੋ ਗ਼ਸ਼ਤ ਦੋਰਾਨ 36 ਬੋਤਲਾਂ ( ਤਿੰਨ ਪੇਟੀਆਂ )ਨਜਾਇਜ਼ ਸ਼ਰਾਬ ਸਮੇਤ ਇਕ ਵਿਆਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੇੈ ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਚੋਕੀ ਮੇਹਲੀ ਦੇ ਇੰਚਾਰਜ਼ ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਗਸ਼ਤ ਦੋਰਾਨ ਜੰਡਿਆਲੀ ਕਲਾਂ ਨੂੰ ਜਾਦੀ ਸੜਕ ਤੇ ਸ਼ੱਕ ਦੇ ਆਧਾਰ ਤੇ ਇੰਡੀਕਾ ਕਾਰ ਡੀ.ਐੱਲ. 9 ਸੀ.ਜੈੱਡ.1879 ਐਫ ਨੂੰ ਰੋਕਿਆ ਜਿਸ ਨੂੰ ਨਰੇਸ਼ ਕੁਮਾਰ ਪੁੱਤਰ ਯਸ਼ਪਾਲ ਵਾਸੀ ਮੋਤੀ ਬਾਜ਼ਾਰ ਸੋਫੀਆਂ ਮੁਹੱਲਾ ਫਗਵਾੜਾ ਚਲਾ ਰਿਹਾ ਸੀ ਦੀ ਤਲਾਸ਼ੀ ਦੋਰਾਨ ਕਾਰ ਵਿੱਚੋ 36 ਬੋਤਲਾਂ(3 ਪੇਟੀਆਂ) ਪੰਜਾਬ ਫਸਟ ਚੁਆਿੲਸ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ੀ ਨੂੰ ਹਿਰਾਸਤ ਵਿੱਚ ਚ ਲੈ ਕੇ ਉਸ ਤੇ ਮੁਕੱਦਮਾਂ ਨੰਬਰ 67 ਅੰਡਰ ਸੈਕਸ਼ਨ 61-1-14 ਐਕਸਾਿੲਜ਼ ਐਕਟ ਤਹਿਤ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦੱਤੀ ਗਈ ਹੈ।