ਫਗਵਾੜਾ, 12 ਸਤੰਬਰ :
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦੇ ਧਰਮ ਪਤਨੀ ਸ੍ਰੀਮਤੀ ਰਾਜ ਰਾਣੀ ਜੋਕਿ ਇਸ ਨਸ਼ਵਰ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿੰਦੇ ਹੋਏ ਅਕਾਲ ਚਲਾਣਾ ਕਰ ਗਏ ਅਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ। ਇਸ ਦੁੱਖ ਦੀ ਘੜੀ ‘ਚ ਚੌਧਰੀ ਸਵਰਨਾ ਰਾਮ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝ ਕਰਨ ਲਈ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਮਾਤਾ ਰਾਜ ਰਾਣੀ ਦੇ ਸਦੀਵੀਂ ਵਿਛੋੜੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਚੌਧਰੀ ਸਵਰਨਾ ਰਾਮ ਦੇ ਪਰਿਵਾਰ ਨਾਲ ਬਹੁਤ ਹੀ ਪੁਰਾਣੇ ਸਬੰਧ ਹਨ ਅਤੇ ਉਹ ਮਾਤਾ ਰਾਜ ਰਾਣੀ ਨੂੰ ਵੀ ਅਕਸਰ ਮਿਲਿਆ ਕਰਦੇ ਸੀ। ਸ. ਗੜ੍ਹੀ ਨੇ ਦਸਿਆ ਕਿ ਚੌਧਰੀ ਮੋਹਣ ਲਾਲ ਬੰਗਾ ਉਨ੍ਹਾਂ ਦੇ ਪਾਰਟੀ ‘ਚ ਰਹਿੰਦਿਆਂ ਸਮੇਂ ਦੇ ਸਾਥੀ ਹਨ ਜਿਸ ਕਰਕੇ ਇਸ ਪਰਿਵਾਰ ਨਾਲ ਉਨ੍ਹਾਂ ਦਾ ਨੇੜਲਾ ਸਬੰਧ ਹੈ ਅਤੇ ਮਾਤਾ ਜੀ ਦਾ ਸੁਬਾੳੇ ਬਹੁਤ ਹੀ ਮਿਲਾਪੜਾ ਅਤੇ ਮਾਤਾ ਜੀ ਬਹੁਤ ਹੀ ਮਿੱਠ ਬੋਲੜੇ ਸੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਪਰਿਵਾਰ ਨੂੰ ਇਸ ਦੁੱਖ ਸਹਿਣ ਦਾ ਬਲ ਬਖਸ਼ਿਸ਼ ਕਰਨ ਅਤੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ। ਇਸ ਦੌਰਾਨ ਸ. ਗੜ੍ਹੀ ਨੇ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ ਦਾ ਵੀ ਹਾਲਚਾਲ ਜਾਣਿਆ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਵੀ ਪ੍ਰਮਾਤਮਾ ਕੋਲ ਅਰਦਾਸ ਕਰਦਿਆਂ ਉਨ੍ਹਾਂ ਦਾ ਇਸ ਦੁਖ ਦੀ ਘੜੀ ਵਿੱਚ ਅਫਸੋਸ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਮਾਸਟਰ ਹਰਭਜਨ ਸਿੰਘ ਬਲਾਲੋਂ, ਸਾਬਕਾ ਡਿਪਟੀ ਮੇਅਰ ਰਣਜੀਤ ਮਿੰਘ ਖੁਰਾਣਾ, ਹਲਕਾ ਪ੍ਰਧਾਨ ਚਿਰੰਜੀ ਲਾਲ, ਲੇਖਰਾਜ ਜਮਾਲਪੁਰੀ ਤੇ ਹੋਰ ਵੀ ਹਾਜ਼ਰ ਰਹੇ।