ਫਗਵਾੜਾ ਨਿਊਜ਼

Latest news
ਦੁਕਾਨ ‘ਤੇ ਬੈਠੀ ਔਰਤ ਨੂੰ ਹਿਪਨੋਟਾਈਜ਼ ਕਰਕੇ ਤਿੰਨ ਸੋਨੇ ਦੀਆਂ ਮੁੰਦਰੀਆਂ ਲੈ ਕੇ ਲੁਟੇਰੇ ਫਰਾਰ ਜਲੰਧਰ ਵਿੱਚ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਪਰਿਵਾਰ ਦਾ ਬੁਰਾ ਹਾਲ.... ਕਣਕ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ 17 ਸਾਲਾ ਮੁੰਡੇ ਦੀ ਮੌਤ... 17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ \ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈ... Punjab ‘ਚ 16 ਅਪ੍ਰੈਲ ਤੋਂ ਬਦਲੇਗਾ Hospitals ਦਾ ਸਮਾਂ, ਜਾਣੋ ਕੀ ਹੈ ਨਵੀਂ Timing.. Punjab ਭਰ ‘ਚ ਮਨਾਇਆ ਜਾ ਰਿਹਾ ਬਾਬਾ ਸਾਹਿਬ ਦਾ ਜਨਮ-ਦਿਹਾੜਾ, CM ਮਾਨ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀਆਂ ਵਧਾਈਆਂ... ਬਾਜ਼ਾਰ 'ਚ ਆਏ ਜ਼ਹਿਰੀਲੇ Tomatoes , 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਣ ਵਾਲੇ ਸਾਵਧਾਨ... Punjab'ਚ ਇਕੱਠੀਆਂ 2 ਛੁੱਟੀਆਂ... Punjab ਸਰਕਾਰ ਦਾ Big Decision ਹੁਣ ਇੱਕ ਮਿੰਟ ਵੀ ਲੇਟ ਹੋਏ ਸਰਕਾਰੀ ਮੁਲਾਜ਼ਮ ਤਾਂ... Punjab ਵਿੱਚ ਇੱਕ ਹੋਰ ਟੋਲ ਪਲਾਜ਼ਾ ਮੁਫ਼ਤ....

ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਕੀਤਾ ਅਫਗਾਨਿਸਤਾਨ ਦੀ ਆਜ਼ਾਦੀ ਦਾ ਐਲਾਨ, ਫਾਇਰਿੰਗ ਕਰ ਮਨਾਇਆ ਜਸ਼ਨ

ਭਾਰਤ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਸੀ ਤੇ ਉੱਥੇ ਹੀ ਦੂਜੇ ਪਾਸੇ ਉਸੇ ਦਿਨ ਤਾਲਿਬਾਨ ਲੜਾਕਿਆਂ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ਾ ਕਰ ਲਿਆ ਸੀ । ਜਿਸ ਤੋਂ ਬਾਅਦ ਹਥਿਆਰਬੰਦ ਤਾਲਿਬਾਨੀ ਲੜਾਕੇ ਕਾਬੁਲ ਵਿੱਚ ਹਰ ਜਗ੍ਹਾ ਦਿਖਾਈ ਦੇਣ ਲੱਗੇ। ਜਿਸ ਵਿਚਾਲੇ ਅਮਰੀਕੀ ਫੌਜ ਵੱਲੋਂ ਹਵਾਈ ਅੱਡੇ ਦਾ ਕੰਟਰੋਲ ਆਪਣੇ ਲੈ ਲਿਆ ਗਿਆ ।

Taliban celebrates victory
Taliban celebrates victory

ਇਸ ਬਾਰੇ ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ ਪਹਿਲਾਂ ਹੀ ਅਫਗਾਨਿਸਤਾਨ ਵਿੱਚ ਤਾਇਨਾਤ ਆਪਣੇ ਫੈਜ਼ੀਆਂ ਦੀ ਵਾਪਸੀ ਦੀ ਆਖਰੀ ਤਰੀਕ 31 ਅਗਸਤ ਨਿਰਧਾਰਤ ਕਰ ਦਿੱਤੀ ਸੀ, ਪਰ ਅਮਰੀਕੀ ਫੌਜ ਦਾ ਆਖਰੀ ਜੱਥਾ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਕਾਬੁਲ ਤੋਂ ਰਵਾਨਾ ਹੋ ਗਿਆ।

ਦਰਅਸਲ, ਅਮਰੀਕਾ ਦੇ ਆਖਰੀ ਜਹਾਜ਼ ਦੇ ਉਡਾਣ ਭਰਨ ਦੇ ਨਾਲ ਹੀ ਤਾਲਿਬਾਨ ਨੇ ਅਫਗਾਨਿਸਤਾਨ ਨੂੰ ਪੂਰੀ ਤਰ੍ਹਾਂ ਆਜ਼ਾਦ ਐਲਾਨ ਦਿੱਤਾ। ਇਸ ਬਾਰੇ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਮੰਗਲਵਾਰ ਨੂੰ ਕਿਹਾ ਕਿ ਸਾਰੇ ਅਮਰੀਕੀ ਫੌਜੀ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋ ਗਏ ਹਨ ਅਤੇ ਹੁਣ ਸਾਡਾ ਦੇਸ਼ ਪੂਰੀ ਤਰ੍ਹਾਂ ਆਜ਼ਾਦ ਹੈ।ਅਮਰੀਕੀ ਫੌਜ ਦੇ ਵਾਪਸ ਜਾਂਦਿਆਂ ਹੀ ਤਾਲਿਬਾਨੀਆਂ ਨੇ ਗੋਲੀਆਂ ਚਲਾ ਕੇ ਆਜ਼ਾਦੀ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।

Taliban celebrates victory
Taliban celebrates victory

ਦੱਸ ਦੇਈਏ ਕਿ ਇਸ ਸਬੰਧੀ ਤਾਲਿਬਾਨ ਦੇ ਇੱਕ ਲੜਾਕੇ ਨੇ ਕਿਹਾ ਕਿ ਆਖਰੀ ਪੰਜ ਜਹਾਜ਼ ਰਵਾਨਾ ਹੋ ਗਏ ਹਨ ਅਤੇ ਹੁਣ ਇਹ ਮੁਹਿੰਮ ਖਤਮ ਹੋ ਚੁੱਕੀ ਹੈ। ਉਸਨੇ ਕਿਹਾ ਕਿ ਮੇਰੇ ਕੋਲ ਆਪਣੀ ਖੁਸ਼ੀ ਬਿਆਨ ਕਰਨ ਲਈ ਸ਼ਬਦ ਨਹੀਂ ਹਨ, ਆਖਿਰ ਸਾਡੇ 20 ਸਾਲ ਦਾ ਬਲਿਦਾਨ ਕੰਮ ਆਇਆ।

Scroll to Top