ਪੰਜਾਬੀ ਸਿੰਗਰ ਪਰਮੀਸ਼ ਵਰਮਾ ਆਪਣੇ ਗਾਣਿਆਂ ਨਾਲ ਅਕਸਰ ਦਰਸ਼ਕਾ ਦੇ ਦਿਲਾਂ ‘ਚ ਧੱਕ ਪਾਉਂਦੇ ਨੇ ਹੁਣ ਉਨ੍ਹਾਂ ਦੀ ਇੱਕ ਪੋਸਟ ਸ਼ੇਅਰ ਕੀਤੀ ਜਿਸ ਨੇ ਪੂਰੀ ਇੰਡਸਟਰੀ ‘ਚ ਧੱਕ ਪਾ ਦਿੱਤੀ ਹੈ। ਜਿੱਥੇ ਉਨਾਂ ਨੇ ਖੁਲਾਸਾ ਕਰਦੇ ਹੋਏ ਆਪਣੀ ਮੰਗੇਤਰ ਨਾਲ ਤਸਵੀਰ ਸ਼ੇਅਰ ਕੀਤੀ ਹੈ।
ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਇਸ ਦੇ ਪਿਛਲੀ ਵਜ੍ਹਾਂ ਵੀ ਦੱਸੀ ਹੈ।ਦਰਅਸਲ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਬ੍ਰਿਿਟਸ਼ ਕੋਲੰਬੀਆ, ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀਆਂ ਚੋਣਾ ਲਈ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵੱਲੋਂ ਨਾਮਜ਼ਦ ਹੋਈ ਹੈ।
ਇਸ ਪੋਸਟ ਨੂੰ ਸ਼ੇਅਰ ਕਰਦੇ ਪਰਮੀਸ਼ ਨੇ ਲਿਿਖਆ ਹੈ ਕਿ ਉਨ੍ਹਾਂ ਨੂੰ ਬਹੁਤ ਮਾਣ ਹੈ ਅਤੇ ਬਹੁਤ ਬਹੁਤ ਮੁਬਾਰਕਾਂ ਗੁਨੀਤ, ਇਸ ਦੇ ਨਾਲ ਹੀ ਪਰਮੀਸ਼ ਲਿਖਦੇ ਨੇ ਮੈਂ ਹਰ ਮੌਕੇ ‘ਤੇ ਤੁਹਾਡੇ ਨਾਲ ਖੜ੍ਹਾ ਹਾਂ।’
ਪਰਮੀਸ਼ ਦੇ ਫੋਟੋ ਸ਼ੇਅਰ ਕਰਦੇ ਇਸ ਪੋਸਟ ‘ਤੇ ਕਲਾਕਾਰਾਂ ਦੇ ਕੁਮੈਂਟ ਆਉਣੇ ਸ਼ੁਰੂ ਹੋ ਗਏ ਹਨ।ਜਿਸ ਤੋਂ ਬਾਅਦ ਗੀਤ ਗਰੇਵਾਲ ਨੇ ਵੀ ਨਾਮਜ਼ਦਗੀ ‘ਤੇ ਇੱਕ ਵੀਡੀਓ ਸਾਂਝੀ ਕਰਕੇ ਆਪਣੇ ਫੈਨਸ ਦਾ ਧੰਨਵਾਦ ਕੀਤਾ ਹੈ।