Latest

ਸਰਕਾਰੀ ਸਕੂਲਾਂ ਦੀਆਂ 101 ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਕੀਤੀ ਸਾਇਕਲਾਂ ਦੀ ਵੰਡ * ਬਲਾਕ 1 ਤੇ 2 ਦੀਆਂ ਕੁੱਲ 834 ਵਿਦਿਆਰਥਣਾਂ ਨੂੰ ਮਿਲਣਗੀਆਂ ਸਾਈਕਲਾਂ * ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਏਗੀ ਕੈਪਟਨ ਸਰਕਾਰ – ਜੋਗਿੰਦਰ ਸਿੰਘ ਮਾਨ * ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਜਨਤਾ ਸੰਤੁਸ਼ਟ – ਰਾਣੀ ਸੋਢੀ

ਫਗਵਾੜਾ 27 ਫਰਵਰੀ
( ਸ਼ਰਨਜੀਤ ਸਿੰਘ ਸੋਨੀ  )
ਪੰਜਾਬ ਸਰਕਾਰ ਦੀ ਮਾਈ ਭਾਗੋ ਸਕੀਮ ਤਹਿਤ  ਫਗਵਾੜਾ ਬਲਾਕ 1 ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ ਜੱਟਾਂ ਵਿਖੇ ਆਯੋਜਿਤ ਸਮਾਗਮ ਦੌਰਾਨ ਸਕੂਲ ਦੀਆਂ ਗਿਆਰਵੀਂ ਅਤੇ ਬਾਰਵੀਂ ਕਲਾਸ ਦੀਆਂ 39 ਵਿਦਿਆਰਥਣਾਂ ਨੂੰ ਸਾਇਕਲਾਂ ਦੀ ਵੰਡ ਕੀਤੀ ਗਈ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ ਦੀਆਂ 28 ਅਤੇ ਪਿੰਡ ਜਗਜੀਤਪੁਰ/ਹਰਬੰਸਪੁਰ ਵਿਖੇ ਆਯੋਜਿਤ ਵੱਖਰੇ ਸਮਾਗਮ ਵਿਚ 34 ਵਿਦਿਆਰਥਣਾਂ ਨੂੰ ਵੀ ਸਾਇਕਲਾਂ ਦੀ ਵੰਡ ਕੀਤੀ ਗਈ। ਇਸ ਸਬੰਧੀ ਪਿੰਡ ਜਗਤਪੁਰ ਜੱਟਾਂ ਵਿਖੇ ਡੀ.ਈ.ਓ. ਕਪੂਰਥਲਾ ਗੁਰਸ਼ਰਨ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ, ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਤੋਂ ਇਲਾਵਾ ਐਸ.ਡੀ.ਐਮ. ਫਗਵਾੜਾ ਜੈ ਇੰਦਰ ਸਿੰਘ, ਸੀ.ਡੀ.ਪੀ.ਓ. ਸੁਸ਼ੀਲ ਲਤਾ ਭਾਟੀਆ ਪਹੁੰਚੇ। ਉਹਨਾਂ ਵਿਦਿਆਰਥਣਾਂ ਨੂੰ ਸਾਇਕਲਾਂ ਦੀ ਵੰਡ ਕਰਨ ਉਪਰੰਤ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ•ਦੀਆਂ ਆਰਥਕ ਪੱਖੋਂ ਕਮਜ਼ੋਰ ਘਰਾਂ ਦੀਆਂ ਲੜਕੀਆਂ ਲਈ ਸਰਕਾਰ ਦੀ ਇਹ ਸਕੀਮ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਪਹਿਲਾਂ ਉਹਨਾਂ ਪਾਸ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਦੁਰਾਢੇ ਵਿਦਿਅਕ ਅਦਾਰਿਆਂ ਵਿਚ ਜਾਣਾ ਬਹੁਤ ਹੀ ਔਖਾ ਸੀ ਪਰ ਹੁਣ ਸਾਇਕਲ ਮਿਲਣ ਨਾਲ ਉਹਨਾਂ ਨੂੰ ਇਸ ਸਮੱਸਿਆ ਨਾਲ ਨਹੀਂ ਜੂਝਣਾ ਪਵੇਗਾ। ਸੀ.ਡੀ.ਪੀ.ਓ. ਸੁਸ਼ੀਲ ਲਤਾ ਭਾਟੀਆ ਨੇ ਦੱਸਿਆ ਕਿ ਫਗਵਾੜਾ ਬਲਾਕ 1 ਅਤੇ 2 ਅਧੀਨ ਕੁੱਲ 12 ਸਰਕਾਰੀ ਸਕੂਲਾਂ ਵਿਚ ਪੜ•ਦੀਆਂ ਗਿਆਰਵੀਂ ਅਤੇ ਬਾਰਵੀਂ ਕਲਾਸ ਦੀਆਂ 834 ਵਿਦਿਆਰਥਣਾਂ ਨੂੰ ਸਾਇਕਲਾਂ ਦੀ ਵੰਡ ਕੀਤੀ ਜਾ ਰਹੀ ਹੈ ਜਿਹਨਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਗਵਾੜਾ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ, ਭੁੱਲਾਰਾਈ, ਜਗਤਪੁਰ ਜੱਟਾਂ, ਲੱਖਪੁਰ, ਮੌਲੀ, ਅਠੌਲੀ, ਹਰਬੰਸਪੁਰ, ਮਾਧੋਪੁਰ, ਮਹੇੜੂ, ਰਾਣੀਪੁਰ ਰਾਜਪੂਤਾਂ ਅਤੇ ਨੰਗਲ ਮੱਝਾ ਸ਼ਾਮਲ ਹਨ। ਮਾਨ ਅਤੇ ਰਾਣੀ ਸੋਢੀ ਤੋਂ ਇਲਾਵਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਵਰਗ ਦੇ ਲੋਕਾਂ ਦੀਆਂ ਸੁੱਖ ਸੁਵਿਧਾਵਾਂ ਦਾ ਪੂਰਾ ਖਿਆਲ ਰੱਖ ਰਹੀ ਹੈ। ਲੋਕਾਂ ਨਾਲ ਜੋ ਵੀ ਵਾਅਦੇ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਸਨ ਉਹ ਇਕ-ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਜੀਤ ਪਾਲ ਵਾਲੀਆ, ਜਿਲ•ਾ ਪ੍ਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਬਲਾਕ ਸੰਮਤੀ ਮੈਂਬਰ ਸੁੱਚਾ ਰਾਮ ਮੌਲੀ, ਸੰਤੋਸ਼ ਰਾਣੀ ਜਗਤਪੁਰ ਜੱਟਾਂ, ਸਰਪੰਚ ਸੰਤੋਸ਼ ਕੁਮਾਰੀ, ਰੇਸ਼ਮ ਕੌਰ ਸਰਪੰਚ ਨਿਹਾਲਗੜ•, ਜਰਨੈਲ ਸਿੰਘ ਜੈਲਾ ਉੱਚਾ ਪਿੰਡ, ਸੁਰਜੀਤ ਕੁਮਾਰ ਸਾਬਕਾ ਸਰਪੰਚ, ਬਲਦੇਵ ਸਿੰਘ, ਦਰਸ਼ੀ ਉੱਚਾ ਪਿੰਡ ਤੋਂ ਇਲਾਵਾ ਗੁਰਦਿਆਲ ਸੋਢੀ, ਪੱਪੀ ਪਰਮਾਰ, ਅਸ਼ਵਨੀ ਸ਼ਰਮਾ, ਬਿੱਲਾ ਬੋਹਾਨੀ, ਬੱਬੂ ਠੇਕੇਦਾਰ, ਕੌਂਸਲਰ ਰਵੀ ਗੋਬਿੰਦਪੁਰਾ, ਸੌਰਵ ਜੋਸ਼ੀ ਸਮੇਤ ਸਮੂਹ ਸਕੂਲ ਸਟਾਫ ਹਾਜਰ ਸੀ।

Leave a Reply

Your email address will not be published. Required fields are marked *

error: Content is protected !!