Latest news

TikTok ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਹੁਣ ਅਮਰੀਕਾ ‘ਚ ਜਲਦ ਹੋ ਜਾਵੇਗੀ ਬੈਨ

ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਭਾਰਤ ਤੋਂ ਬਾਅਦ ਹੁਣ ਜਲਦ ਹੀ ਅਮਰੀਕਾ ‘ਚ ਵੀ ਟਿੱਕਟੋਕ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਪ੍ਰਸਿੱਧ ਚੀਨੀ ਮਾਲਕੀਅਤ ਵੀਡੀਓ ਐਪ ਟਿੱਕਟੋਕ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ।

ਹਾਲ ਹੀ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਭਾਰਤ ਤੋਂ ਬਾਅਦ ਹੁਣ ਜਲਦ ਹੀ ਅਮਰੀਕਾ ‘ਚ ਵੀ ਟਿੱਕਟੋਕ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਪ੍ਰਸਿੱਧ ਚੀਨੀ ਮਾਲਕੀਅਤ ਵੀਡੀਓ ਐਪ ਟਿੱਕਟੋਕ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਅਤੇ ਸੈਂਸਰਸ਼ਿਪ ਦੀਆਂ ਚਿੰਤਾਵਾਂ ਦਾ ਇਸ ਦੇ ਪਿੱਛੇ ਮੁੱਖ ਕਾਰਨ ਦੱਸਿਆ ਹੈ।

ਦਰਅਸਲ ਯੂਐਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਗੱਲ ਉਦੋਂ ਕਹੀ ਹੈ ਜਦੋਂ ਅਮਰੀਕਾ ‘ਚ ਚੀਨ ਦੀ ਬਾਈਟਡੈਂਸ ਕੰਪਨੀ ਦੀ ਮਾਲਕੀਅਤ ਵਾਲੀ ਐਪ ਟਿੱਕਟੋਕ ਨੂੰ ਵੇਚਣ ਦੀਆਂ ਖ਼ਬਰਾਂ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਾਫਟਵੇਅਰ ਕੰਪਨੀ ਮਾਈਕ੍ਰੋਸਾੱਫਟ ਚੀਨ ਦੀ ਬਾਈਟਡੈਂਸ ਕੰਪਨੀ ਦੀ ਮਾਲਕੀਅਤ ਵਾਲਾ ਐਪ ਟਿਕਟੋਕ ਖਰੀਦਣ ਲਈ ਗੱਲਬਾਤ ਕਰ ਰਿਹਾ ਹੈ।

ਵ੍ਹਾਈਟ ਹਾਊਸ ‘ਚ ਡੋਨਲਡ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਨਿਰੰਤਰ ਟਿਕਟੋਕ ‘ਤੇ ਨਜ਼ਰ ਬਣਾਈ ਹੋਈ ਹੈ। ਭਵਿੱਖ ਵਿੱਚ ਇਸ ਐਪ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਟਰੰਪ ਦਾ ਕਹਿਣਾ ਹੈ ਕਿ ਟਿਕਟੋਕ ‘ਤੇ ਪਾਬੰਦੀ ਦੇ ਨਾਲ ਅਸੀਂ ਇਸ ਦੇ ਵਿਕਲਪਾਂ ‘ਤੇ ਵੀ ਨਜ਼ਰ ਰੱਖ ਰਹੇ ਹਾਂ।

ਬਲੂਮਬਰਗ ਨਿਊਜ਼ ਅਤੇ ਵਾਲ ਸਟਰੀਟ ਜਰਨਲ ਦੀ ਰਿਪੋਰਟ ਨੇ ਅਣਜਾਣ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਸ਼ਾਸਨ ਜਲਦੀ ਹੀ ਟਿਕਟੋਕ ਵਿੱਚ ਬਾਈਟਡੈਂਸ ਨੂੰ ਆਪਣੀ ਮਾਲਕੀ ਵੇਚਣ ਦੇ ਆਦੇਸ਼ ਦਾ ਐਲਾਨ ਕਰ ਸਕਦਾ ਹੈ।

Leave a Reply

Your email address will not be published. Required fields are marked *

error: Content is protected !!