Latest news

Punjab Corona Cases Today: ਪੰਜਾਬ ‘ਚ ਕੋਰੋਨਾ ਨਾਲ ਬੂਰਾ ਹਾਲ, ਅੱਜ 34 ਲੋਕਾਂ ਦੀ ਮੌਤ, 1513 ਨਵੇਂ ਕੋਰੋਨਾ ਕੇਸ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 1513 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 39327 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 34 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 991 ਹੋ ਗਈ ਹੈ।

ਸ਼ੁਕਰਵਾਰ ਨੂੰ 1513 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 242 ਮਰੀਜ਼ ਲੁਧਿਆਣਾ ਤੋਂ, 201 ਪਟਿਆਲਾ ਤੋਂ, 169 ਜਲੰਧਰ ਤੋਂ, 143 ਮੁਹਾਲੀ ਤੋਂ ਅਤੇ 80 ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ।ਅੱਜ ਅੰਮ੍ਰਿਤਸਰ -3, ਬਰਨਾਲਾ -1, ਫਰੀਦਕੋਟ -1, ਫਤਿਹਗੜ੍ਹ ਸਾਹਿਬ -1, ਫਿਰੋਜ਼ਪੁਰ -1, ਗੁਰਦਾਸਪੁਰ -1, ਜਲੰਧਰ -5, ਕਪੂਰਥਲਾ -4, ਲੁਧਿਆਣਾ -8, ਮਾਨਸਾ -1, ਮੋਗਾ -2, ਐਸ.ਏ.ਐਸ.ਨਗਰ ਮੁਹਾਲੀ-1 ਅਤੇ ਪਟਿਆਲਾ -5 ਲੋਕਾਂ ਦੀ ਮੌਤ ਹੋਈ ਹੈ।ਅੱਜ ਕੁੱਲ੍ਹ 856 ਮਰੀਜ਼ ਸਿਹਤਯਾਬ ਹੋਏ ਹਨ।

ਸੂਬੇ ‘ਚ ਕੁੱਲ 863840 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 39327 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 23893 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 14443 ਲੋਕ ਐਕਟਿਵ ਮਰੀਜ਼ ਹਨ।

Leave a Reply

Your email address will not be published. Required fields are marked *

error: Content is protected !!