Latest news

Indira Gandhi Death: ਮੌਤ ਤੋਂ ਇਕ ਦਿਨ ਪਹਿਲਾਂ ਪੂਰੀ ਰਾਤ ਸੋਂ ਨਹੀਂ ਪਾਈ ਸੀ ਇੰਦਰਾ ਗਾਂਧੀ, ਅਜਿਹਾ ਸੀ ਉਨ੍ਹਾਂ ਦਾ ਆਖਰੀ ਦਿਨ

31 ਅਕਤੂਬਰ ਦੀ ਤਾਰੀਖ ਭਾਰਤ ਦੇ ਇਤਿਹਾਸ ਵਿੱਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਦਿਨ ਦੇ ਤੌਰ ਉੱਤੇ ਦਰਜ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇਸ ਦਿਨ ਦੀ ਸਵੇਰੇ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਵੱਲੋਂ ਹੱਤਿਆ ਕਰ ਦਿੱਤੀ ਸੀ। ਇੰਦਰਾ ਗਾਂਧੀ ਨੇ 1966 ਤੋਂ 1977 ਵਿੱਚ ਲਗਾਤਾਰ ਤਿੰਨ ਵਾਰ ਦੇਸ਼ ਦੀ ਵਾਗਡੋਰ ਸੰਭਾਲੀ ਅਤੇ ਉਸ ਤੋਂ ਬਾਅਦ 1980 ਵਿੱਚ ਦੁਬਾਰਾ ਇਸ ਪਦ ਉੱਤੇ ਪਹੁੰਚੀ ਅਤੇ 31 ਅਕਤੂਬਰ 1984 ਨੂੰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣਾ ਭਾਸ਼ਣ ਬਦਲ ਦਿੱਤਾ ਅਤੇ ਜਨਤਾ ਦੇ ਸਾਹਮਣੇ ਅਜਿਹਾ ਕੁੱਝ ਕਹਿ ਦਿੱਤਾ,  ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ। ਮੌਤ ਤੋਂ ਪਹਿਲਾਂ ਦੀ ਉਹ ਰਾਤ ਜਦੋਂ ਇੰਦਰਾ ਗਾਂਧੀ ਸੋਂ ਨਹੀਂ ਸਕੀ ਸੀ।

ਮੌਤ ਤੋਂ ਇੱਕ ਦਿਨ ਪਹਿਲਾਂ ਦਾ ਉਹ ਭਾਸ਼ਣ…

ਮੌਤ ਤੋਂ ਇੱਕ ਦਿਨ ਪਹਿਲਾਂ ਇੰਦਰਾ ਗਾਂਧੀ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਦੁਪਹਿਰ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਿਤ ਕਰ ਰਹੀ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਲਈ ਇੱਕ ਚੰਗਾ ਜਿਹਾ ਭਾਸ਼ਣ ਲਿਖ ਕੇ ਤਿਆਰ ਕੀਤਾ ਗਿਆ ਸੀ। ਇੰਦਰਾ ਗਾਂਧੀ ਹਮੇਸ਼ਾ ਦੀ ਤਰ੍ਹਾਂ ਉਸੇ ਭਾਸ਼ਣ ਨੂੰ ਜਨਤਾ ਦੇ ਸਾਹਮਣੇ ਪੜ੍ਹਦੀ ਪਰ ਉਸ ਦਿਨ ਅਜਿਹਾ ਨਹੀਂ ਹੋਇਆ।

ਇੰਦਰਾ ਗਾਂਧੀ ਨੇ ਉਸ ਲਿਖੇ ਭਾਸ਼ਣ ਨੂੰ ਖੋਲਿਆ ਤੱਕ ਨਹੀਂ ਅਤੇ ਜਨਤਾ ਨੂੰ ਇਵੇਂ ਹੀ ਮੁਖਾਤਬ ਹੋਣ ਲੱਗੀ। ਇੰਦਰਾ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਆਪਣੀ ਮੌਤ ਦਾ ਜਿਕਰ ਕਰ ਦਿੱਤਾ। ਜੋ ਸ਼ਾਇਦ ਉਸ ਵਕਤ ਹਰ ਕਿਸੇ ਨੂੰ ਹੈਰਾਨ ਕਰ ਗਿਆ। ਇੰਦਰਾ ਨੇ ਕਿਹਾ ਕਿ ਮੈਂ ਅੱਜ ਇੱਥੇ ਹਾਂ, ਕੱਲ੍ਹ ਸ਼ਾਇਦ ਇੱਥੇ ਨਹੀਂ ਰਹੂੰ…. ਜਦੋਂ ਮੈਂ ਮਰਾਂਗੀ ਤਾਂ ਮੇਰੇ ਖੂਨ ਦਾ ਇੱਕ-ਇੱਕ ਕਤਰਾ ਭਾਰਤ ਨੂੰ ਮਜਬੂਤ ਕਰਨ ਵਿੱਚ ਲੱਗੇਗਾ।

ਮੌਤ ਤੋਂ ਇੱਕ ਦਿਨ ਪਹਿਲਾਂ ਪੂਰੀ ਰਾਤ ਸੋਂ ਨਾ ਸਕੀ ਇੰਦਰਾ ਗਾਂਧੀ 
31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਜਿਸ ਦੇ ਨਾਲ ਉਨ੍ਹਾਂ ਦੀ ਮੌਤ ਹੋ ਗਈ ਪਰ ਮੌਤ ਤੋਂ ਇੱਕ ਦਿਨ ਪਹਿਲਾਂ ਇੰਦਰਾ ਗਾਂਧੀ ਬੇਚੈਨ ਸਨ। ਇੱਕ ਰਾਤ ਪਹਿਲਾਂ ਉਹ ਸੋਂ ਨਹੀਂ ਪਾਈ।

ਉਹ ਪੂਰੀ ਰਾਤ ਸੋਂ ਨਾ ਸਕੀ। ਜਦੋਂ ਇੰਦਰਾ ਗਾਂਧੀ ਆਪਣੇ ਘਰ ਤੋਂ ਨੌਂ ਵਜ ਕੇ ਦਸ ਮਿੰਟ ਉੱਤੇ ਬਾਹਰ ਨਿਕਲ ਰਹੀ ਸੀ, ਉਸ ਵਕਤ ਹੀ ਉਸ ਦੇ ਸੁਰੱਖਿਆ ਗਾਰਡਾਂ ਨੇ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ।

Leave a Reply

Your email address will not be published. Required fields are marked *

error: Content is protected !!