Latest

ਭਾਰਤ ‘ਚ ਲਾਂਚ ਹੋਈ Google ਦੀ ਇਹ ਸਰਵਿਸ, ਗਾਹਕਾਂ ਨੂੰ ਹੋਵੇਗਾ ਵੱਡਾ ਫ਼ਾਇਦਾ

India launches Google One

India launches Google One: ਟੈੱਕ ਕੰਪਨੀ ਗੂਗਲ ਨੇ ਭਾਰਤ ‘ਚ ਆਪਣੀ ਕਲਾਊਡ ਸਟੋਰੇਜ ਸਰਵਿਸ Google One ਨੂੰ ਲਾਂਚ ਕਰ ਦਿੱਤਾ ਹੈ। ਇਸ ਸਟੋਰੇਜ਼ ਸਰਵਿਸ ਦਾ ਸਭ ਤੋਂ ਸਸਤਾ ਪਲਾਨ 130 ਰੁਪਏ ਦਾ ਹੋਵੇਗਾ, ਜਿਸ ਵਿੱਚ ਹਰ ਮਹੀਨੇ 100 ਜੀਬੀ ਦਾ ਸਟੋਰੇਜ ਮਿਲੇਗਾ। ਜਦੋਂ ਕਿ ਸਭ ਤੋਂ ਮਹਿੰਗਾ ਪਲਾਨ 19,500 ਰੁਪਏ ਦਾ ਹੋਵੇਗਾ ਜਿਸ ‘ਚ 30 ਟੀਬੀ ਤੱਕ ਦਾ ਸਟੋਰੇਜ਼ ਹਰ ਮਹੀਨੇ ਦਿੱਤਾ ਜਾਵੇਗਾ। ਹੁਣ ਹਰ ਮਹੀਨੇ ਗੂਗਲ ਯੂਜਰਸ ਨੂੰ 15 ਜੀਬੀ ਦਾ ਫਰੀ ਸਟੋਰੇਜ਼ ਦਿੱਤਾ ਜਾਂਦਾ ਹੈ, ਜਿਸ ‘ਚ ਯੂਜਰਸ ਆਪਣੇ ਈਮੇਲ, ਦਸਤਾਵੇਜ ਅਤੇ ਗੂਗਲ ਫੋਟੋ ਨੂੰ ਸਟੋਰ ਕਰ ਸੱਕਦੇ ਹਨ,ਪਰ ਇਸ ਤੋਂ ਜ਼ਿਆਦਾ ਦਾ ਸਟੋਰੇਜ ਲੈਣ ਲਈ ਹੁਣ ਗੂਗਲ ਵਨ ਦਾ ਸਬਸਕਰਿਪਸ਼ਨ ਲੈਣਾ ਹੋਵੇਗਾ।

India launches Google One

ਗੂਗਲ ਵਨ ਦਾ ਸਬਸਕਰਿਪਸ਼ਨ ਲੈਣ ਤੋਂ ਬਾਅਦ ਮਿਲਣ ਵਾਲੇ ਸਟੋਰੇਜ਼ ਨੂੰ ਯੂਜਰ ਆਪਣੇ ਫੈਮਿਲੀ ਦੇ 5 ਮੈਂਬਰਾਂ ਨਾਲ ਵੀ ਸ਼ੇਅਰ ਕਰ ਸੱਕਦੇ ਹਨ। ਇਸਦੇ ਲਈ ਫੈਮਿਲੀ ਗਰੁੱਪ ਕ੍ਰੀਏਟ ਕਰਨਾ ਹੋਵੇਗਾ, ਜਿਸ ‘ਚ 5 ਮੈਂਬਰਾਂ ਨੂੰ ਜੋੜਿਆ ਜਾ ਸਕਦਾ ਹੈ। ਇਸਦੇ ਲਈ ਕੋਈ ਵਾਧੂ ਕਾਸਟ ਦੇਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਇੰਨਾ ਹੀ ਨਹੀਂ , ਯੂਜਰ ਆਪਣੇ ਪਲਾਨ ਵਿੱਚ ਮਿਲੇ ਸਟੋਰੇਜ ਨੂੰ ਜੇਕਰ ਫੈਮਿਲੀ ਮੈਂਬਰਾਂ ਨਾਲ ਸ਼ੇਅਰ ਵੀ ਕਰਦਾ ਹੈ, ਤਾਂ ਉਸਦੇ ਫੈਮਿਲੀ ਮੈਂਬਰਾਂ ਉਸਦੇ ਪਰਸਨਲ ਦਸਤਾਵੇਜ ਨਹੀਂ ਵੇਖ ਸੱਕਦੇ ।

India launches Google OneIndia launches Google One

google ਵਨ ਪਲਾਨ ਦੇ ਸਾਰੇ ਪਲਾਨ

ਪਲਾਨ                          ਸਟੋਰੇਜ਼                         ਵੈਲਿਡਿਟੀ
130 ਰੁਪਏ                      100 GB                       1 ਮਹੀਨਾ
210 ਰੁਪਏ                      200 GB                       1 ਮਹੀਨਾ
650 ਰੁਪਏ                     2 TB                             1 ਮਹੀਨਾ
6,500 ਰੁਪਏ                10 TB                            1 ਮਹੀਨਾ
13,000 ਰੁਪਏ              20 TB                           1 ਮਹੀਨਾ
19,500 ਰੁਪਏ               30 TB                           1 ਮਹੀਨਾ

India launches Google OneIndia launches Google One

Leave a Reply

Your email address will not be published. Required fields are marked *

error: Content is protected !!