Latest

GOOGLE ‘ਤੇ ਇਕ ਗਲਤ ਸਰਚ ਖਾਲੀ ਕਰ ਸਕਦਾ ਹੈ ਤੁਹਾਡਾ ਬੈਂਕ ਖਾਤਾ!

ਕਿਸੇ ਵੀ ਚੀਜ਼ ਬਾਰੇ ਪਤਾ ਲਗਾਉਣ ਲਈ ਸਾਰੇ ਗੂਗਲ ਸਰਚ ਦਾ ਹੀ ਇਸਤੇਮਾਲ ਕਰਦੇ ਹਨ। ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਇਹ ਆਦਤ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਹੈਕਰ ਗੂਗਲ ’ਤੇ ਢੇਰਾਂ ਫੇਕ ਹੈਲਪਲਾਈਨ ਨੰਬਰ ਸ਼ੇਅਰ ਕਰਦੇ ਹਨ ਜਿਸ ਨਾਲ ਤੁਹਾਨੂੰ ਹੈਕਰ ਆਪਣੇ ਜਾਲ ’ਚ ਫਸਾ ਸਕਦੇ ਹਨ ਅਤੇ ਤੁਹਾਨੂੰ ਆਸਾਨੀ ਨਾਲ ਚੂਨਾ ਲਗਾ ਸਕਦੇ ਹਨ।

ਅੱਜ ਕੱਲ ਦੇ ਆਧੁਨਿਕ ਯੁੱਗ ‘ਚ ਕੋਈ ਵੀ ਸਮੱਸਿਆ ਹੋਵੇ ਜਾਂ ਬਿਮਾਰ ਹਰ ਚੀਜ਼ ਦਾ ਹੱਲ Google ‘ਤੇ ਲੱਭਿਆ ਜਾਂਦਾ ਹੈ। ਇਹ ਗੂਗਲ ‘ਤੇ ਭਾਲ ਕਈ ਵਾਰ ਮੁਸੀਬਤ ‘ਚ ਵੀ ਪਾ ਦਿੰਦੀ ਹੈ। ਇਕ ਰਿਪੋਰਟ ਮੁਤਾਬਕ ਇਹ ਆਦਤ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਹੈਕਰਾਂ ਵਲੋਂ ਗੂਗਲ ’ਤੇ ਬਹੁਤ ਸਾਰੇ ਫੇਕ ਹੈਲਪਲਾਈਨ ਨੰਬਰ ਸ਼ੇਅਰ ਕੀਤੇ ਜਾਂਦੇ ਹਨ, ਜਿਸ ਨਾਲ ਤੁਹਾਨੂੰ ਹੈਕਰ ਆਪਣੇ ਜਾਲ ’ਚ ਫਸਾ ਸਕਦੇ ਹਨ।

Your Bank Account Empty Wrong Search Google

ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਬੈਂਗਲੁਰੂ ‘ਚ ਜਿੱਥੇ ਰਹਿਣ ਵਾਲੀ ਇਕ ਮਹਿਲਾ ਫਰਾਡ ਸ਼ਿਕਾਰ ਹੋ ਗਈ । ਮਹਿਲਾ ਵਲੋਂ ਗੂਗਲ ’ਤੇ ਮੌਜੂਦ ਇੱਕ ਫੇਕ ਕਸਟਮਰ ਕੇਅਰ ਨੰਬਰ ਮਿਲਾਇਆ ਗਿਆ। ਦਰਅਸਲ ਮਹਿਲਾ ਨੇ ZOMATO ਤੋਂ ਫ਼ੂਡ ਆਰਡਰ ਕੀਤਾ ਸੀ ਪਰ ਕੁੱਝ ਸਮੱਸਿਆ ਆਉਣ ਕਾਰਨ ਉਸਨੇ ਰਿਫੰਡ  ਲਈ ਗੂਗਲ ਸਰਚ ਰਾਹੀਂ ਜ਼ੋਮਾਟੋ ਕਾਲ ਸੈਂਟਰ ’ਤੇ ਫੋਨ ਕੀਤਾ ਸੀ ਪਰ ਫੋਨ ਨੰਬਰ ਫੇਕ ਹੋਣ ਕਾਰਨ ਉਸਨੂੰ ਨੁਕਸਾਨ ਝੱਲਣਾ ਪਿਆ। ਦੱਸ ਦੇਈਏ ਕਿ ਰਿਫੰਡ ਲਈ  ਮਹਿਲਾ ਤੋਂ ਡਿਟੇਲਸ ਮੰਗੀਆਂ ਗਈਆਂ ਅਤੇ ਕੁੱਝ ਮਿੰਟਾਂ ‘ਚ ਹੀ ਉਸਦਾ ਬੈਂਕ ਖਾਤਾ ਖਾਲੀ ਹੋ ਗਿਆ।

Your Bank Account Empty Wrong Search Google

ਇਹ ਫੇਕ ਕਾਲਸ ਆਮ ਹੀ ਲੋਕਾਂ ਨੂੰ ਆ ਰਹੀਆਂ ਹਨ ਜਿਸ ਰਾਹੀਂ ਯੂਜ਼ਰਜ਼ ਤੋਂ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ.ਪੀ.ਆਈ.) ਪਿਨ, ਪਾਸਵਰਡ ਅਤੇ ਬੈਂਕ ਡਿਟੇਲਸ ਮੰਗੀਆਂ ਜਾਂਦਾ ਹੈ ਜਿਸ ਤੋਂ ਬਾਅਦ ਕੁੱਝ ਮਿੰਟਾਂ ਬਾਅਦ ਅਕਾਊਂਟ ’ਚੋਂ ਪੈਸੇ ਕੱਟਣ ਦੀ ਜਾਣਕਾਰੀ ਤੁਹਾਡੇ ਫੋਨ ‘ਤੇ ਆ ਜਾਂਦਾ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਇੰਦੌਰ ‘ਚ 42 ਸਾਲਾ ਸਾਫਟਵੇਅਰ ਇੰਜੀਨੀਅਰ ਨੇ ਆਨਲਾਈਨ ਖਾਣਾ ਆਰਡਰ ਕੀਤਾ ਸੀ। ਕਾਲ ਕਰਨ ਵਾਲੇ ਵਿਅਕਤੀ ਵੱਲੋਂ ਸਰਵਰ ਦੀ ਸਮਸਿਆ ਦਾ ਹਵਾਲਾ ਦਿੰਦਿਆਂ ਹੋਇਆਂ ਇੱਕ ਰਿਮੋਟ ਕੰਟਰੋਲ ਐਪ ਡਾਊਨਲੋਡ ਕਰਵਾਈ । ਜਿਸ ਤੋਂ ਬਾਅਦ ਐਗਜ਼ਿਕਿਊਟਿਵ ਨੇ ਯੂਜ਼ਰ ਤੋਂ ਰਿਮੋਟ ਕੰਟਰੋਲ ਐਪ ਦਾ ਲਾਗਇਨ ਮੰਗਿਆ। ਜਦੋਂ ਬਾਅਦ ‘ਚ ਅਕਾਊਂਟ ਦੇਖਿਆ ਗਿਆ ਤਾਂ ਸਾਹਮਣੇ ਆਇਆ ਕਿ ਉਸਦੇ ਅਕਾਊਂਟ ’ਚੋਂ 15 ਟ੍ਰਾਂਜੈਕਸ਼ਨਾਂ ਰਾਹੀਂ 2.28 ਲੱਖ ਰੁਪਏ ਕੱਢੇ ਜਾ ਚੁੱਕੇ ਸਨ।

Leave a Reply

Your email address will not be published. Required fields are marked *

error: Content is protected !!