Latest news

Corona: ਪੰਜਾਬ ‘ਚ ਅੱਜ 2628 ਨਵੇਂ ਮਰੀਜ਼, ਅੰਕੜਾ 80 ਹਜ਼ਾਰ ਦੇ ਨੇੜੇ

ਅੱਜ ਪੰਜਾਬ ‘ਚ ਕੋਰੋਨਾ ਦੇ 2628 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 79679  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 57536 ਮਰੀਜ਼ ਠੀਕ ਹੋ ਚੁੱਕੇ, ਬਾਕੀ 19787 ਮਰੀਜ ਇਲਾਜ਼ ਅਧੀਨ ਹਨ। ਅੱਜ 2151 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 501 ਮਰੀਜ਼ ਆਕਸੀਜਨ ਅਤੇ 91 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ ਤੋਂ 433, ਪਟਿਆਲਾ 327, ਲੁਧਿਆਣਾ 274, ਗੁਰਦਾਸਪੁਰ 260, ਜਲੰਧਰ 252, ਤੇ ਅੰਮ੍ਰਿਤਸਰ ਤੋਂ 188 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 2356 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 68 ਮੌਤਾਂ ‘ਚ 11 ਅੰਮ੍ਰਿਤਸਰ, 3 ਮੋਹਾਲੀ, 5 ਲੁਧਿਆਣਾ, 2 ਰੋਪੜ, 6 ਬਠਿੰਡਾ, 6 ਜਲੰਧਰ, 10 ਪਟਿਆਲਾ, 1 ਬਰਨਾਲਾ, 4 ਕਪੂਰਥਲਾ, 3 ਫਾਜ਼ਿਲਕਾ, 1 ਫਰੀਦਕੋਟ, 2 ਮੋਗਾ, 2 ਮਾਨਸਾ, 3 ਪਠਾਨਕੋਟ, 1 ਨਵਾਂ ਸ਼ਹਿਰ, 1 ਗੁਰਦਾਸਪੁਰ, 3 ਹੁਸ਼ਿਆਰਪੁਰ, 3 ਸੰਗਰੂਰ ਤੇ 1 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 47 ਲੱਖ, 64 ਹਜ਼ਾਰ, 786 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 37 ਲੱਖ , 8 ਹਜ਼ਾਰ, 257 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 78727 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 2 ਕਰੋੜ, 89 ਲੱਖ, 89 ਹਜ਼ਾਰ, 73 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 8 ਲੱਖ, 67 ਹਜ਼ਾਰ, 685 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 9 ਲੱਖ, 25 ਹਜ਼ਾਰ, 373 ਲੋਕਾਂ ਦੀ ਜਾਨ ਜਾ ਚੁੱਕੀ ਹੈ।

Leave a Reply

Your email address will not be published. Required fields are marked *

error: Content is protected !!