Latest

Asia Cup: ਭਾਰਤ ਨੇ ਪਾਕਿ ਨੂੰ 8 ਵਿਕਟਾਂ ਨਾਲ ਹਰਾਇਆ

ਦੁਬਈ : ਭਾਰਤ ਅਤੇ ਪਾਕਿਸਤਾਨ ਕ੍ਰਿਕਟ ਟੀਮ ਏਸ਼ੀਆ ਕੱਪ 2018 ਵਿਚ 19 ਸਤੰਬਰ ਭਾਵ ਅੱਜ ਚੈਂਪੀਅਨਸ ਟਰਾਫੀ ਤੋਂ ਬਾਅਦ ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਹਨ। ਇਸ ਮੈਚ ਵਿਚ ਪਾਕਿਸਤਾਨ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਇਹ ਮੈਚ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਜਿਸ ਵਿਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 163 ਦੌਡ਼ਾਂ ਦਾ ਆਸਾਨ ਟੀਚਾ ਦਿੱਤਾ ਹੈ। 

PunjabKesari

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਪਾਕਿ ਨੂੰ ਭਾਰਤ ਨੇ ਪਹਿਲਾ ਝਟਕਾ 2 ਦੌਡ਼ਾਂ ‘ਤੇ ਦਿੱਤਾ। ਇਮਾਮ 2 ਦੌਡ਼ਾਂ ਬਣਾ ਕੇ ਭੁਵਨੇਸ਼ਵਰ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਚੈਂਪੀਅਨਸ ਟਰਾਫੀ ਵਿਚ ਭਾਰਤ ਖਿਲਾਫ ਸੈਂਕਡ਼ਾ ਲਗਾਉਣ ਵਾਲੇ ਬੱਲੇਬਾਜ਼ ਫਖਰ ਜਮਾਨ ਨੂੰ ਵੀ ਭੁਵਨੇਸ਼ਵਰ ਨੇ ਜੀਰੋ ਦੇ ਸਕੋਰ ‘ਤੇ ਆਪਣਾ ਸ਼ਿਕਾਰ ਬਣਾ ਕੇ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਇਸ ਦੌਰਾਨ ਬਾਬਰ ਆਜ਼ਮ ਅਤੇ ਸ਼ੋਇਬ ਮਲਿਕ ਨੇ ਕੁਝ ਦੇਰ ਟੀਮ ਲਡ਼ਖਡ਼ਾ ਰਹੀ ਟੀਮ ਨੂੰ ਸੰਭਾਲਿਆ ਅਤੇ ਟੀਮ ਦਾ ਸਕੋਰ 85 ਤੱਕ ਲੈ ਗਏ। ਇਸ ਦੌਰਾਨ 47 ਦੌਡ਼ਾਂ ਬਣਾ ਖੇਡ ਰਹੇ ਬਾਬਰ ਨੂੰ ਚਾਈਨਾ ਮੈਨ ਕੁਲਦੀਪ ਯਾਦਵ ਨੇ ਸ਼ਿਕਾਰ ਬਣਾਇਆ ਅਤੇ ਪਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਪਾਕਿ ਕਪਤਾਨ ਸਰਫਰਾਜ਼ ਅਹਿਮਦ ਸਿਰਫ 6 ਦੌਡ਼ਾਂ ਦਾ ਹੀ ਟੀਮ ਲਈ ਯੋਗਦਾਨ ਕਰ ਸਕੇ ਅਤੇ ਕੇਦਾਰ ਦਾ ਸ਼ਿਕਾਰ ਬਣ ਕੇ ਪਵੇਲੀਅਨ ਪਰਤ ਗਏ। ਪਾਕਿ ਨੂੰ ਵੱਡਾ ਝਟਕਾ ਤਦ ਲੱਗਾ ਜਦੋਂ ਟੀਮ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀ ਸ਼ੋਇਬ ਮਲਿਕ 43 ਦੌਡ਼ਾਂ ਬਂਣਾ ਕੇ ਰਨਆਊਟ ਹੋਏ। 6ਵਾਂ ਝਟਕਾ ਆਸਿਫ ਅਲੀ (9 ਦੌਡ਼ਾਂ) ਦੇ ਰੂਪ ਵਿਚ ਲੱਗਾ। 7ਵਾਂ ਵਿਕਟ ਸ਼ਾਦਾਬ ਖਾਨ ਅਤੇ 8ਵਾਂ ਵਿਕਟ ਫਹੀਮ ਅਸ਼ਰਫ ਦੇ ਰੂਪ ਵਿਚ ਡਿੱਗਿਆ। ਭਾਰਤ ਵਲੋਂ ਭੁਵਨੇਸ਼ਵਰ ਨੇ 3 ਵਿਕਟਾਂ, ਕੇਦਾਰ ਯਾਦਵ ਨੇ 3 ਵਿਕਟਾਂ, ਬੁਮਰਾਹ ਨੇ  2 ਵਿਕਟਾਂ ਅਤੇ ਕੁਲਦੀਪ ਯਾਦਵ ਨੇ 1 ਵਿਕਟ ਹਾਸਲ ਕੀਤੀ।

PunjabKesari

ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਜਦੋਂ ਵੀ ਕ੍ਰਿਕਟ ਮੈਚ ਹੁੰਦਾ ਹੈ ਤਾਂ ਪ੍ਰਸ਼ੰਸਕ ਟੀ. ਵੀ. ਜਾਂ ਰੇਡੀਓ ਨਾਲ ਜੁੜੇ ਰਹਿੰਦੇ ਹਨ। ਇਸ ਟੂਰਨਾਮੈਂਟ ਵਿਚ ਪਾਕਿਸਤਾਨ ਜਿੱਥੇ ਪਹਿਲਾ ਮੈਚ ਹਾਂਗਕਾਂਗ ਤੋਂ 8 ਵਿਕਟਾਂ ਨਾਲ ਜਿੱਤ ਚੁੱਕਾ ਹੈ ਉੱਥੇ ਹੀ ਭਾਰਤ ਨੇ ਵੀ 18 ਸਤੰਬਰ ਨੂੰ ਹਾਂਗਕਾਂਗ ਖਿਲਾਫ ਹੋਏ ਆਪਣੇ ਪਹਿਲੇ ਮੁਕਾਬਲੇ ਵਿਚ 26 ਦੌਡ਼ਾਂ ਨਾਲ ਜਿੱਤ ਦਰਜ ਕੀਤੀ। ਇਸ ਹਾਈ ਵੋਲਟੇਜ ਮੈਚ ਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਸੀ।
PunjabKesari
 

Leave a Reply

Your email address will not be published. Required fields are marked *

error: Content is protected !!