Latest news

ਪੰਜਾਬ ‘ਚ ਮੁੜ ਲੌਕਡਾਊਨ ਬਾਰੇ ਵਾਇਰਲ ਹੋ ਰਹੀ ਖ਼ਬਰ ਬਾਰੇ ਸਰਕਾਰ ਨੇ ਕੀਤਾ ਸਪੱਸ਼ਟ ਕਿਹਾ ਜਾਅਲੀ ਪੋਸਟਾਂ ਤੋਂ ਸਾਵਧਾਨ ਰਹਿਣ ਲੋਕ ਅਤੇ ਰਾਜ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੇ ਬਿਆਨਾਂ ‘ਤੇ ਕਰਨ ਵਿਸ਼ਵਾਸ

ਚੰਡੀਗੜ੍ਹ : ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਕੁਝ ਪੋਸਟਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਲਾਕਡਾਊਨ ਲਗਾਇਆ ਗਿਆ ਹੈ ਅਤੇ ਇਨ੍ਹਾਂ ਪੋਸਟਾਂ ਵਿੱਚ ਅਜਿਹੇ ਅਖੌਤੀ ਲੌਕਡਾਊਨ ਸੰਬੰਧੀ ਨਵੇਂ ਨਿਯਮਾਂ ਦਾ ਵੇਰਵਾ ਦਿੱਤਾ ਗਿਆ ਹੈ। ਪਰ ਅਜਿਹੀਆਂ ਜਾਅਲੀ ਪੋਸਟਾਂ ‘ਤੇ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਕਿ ਰਾਜ ਵਿਚ ਕੋਈ ਲੌਕਡਾਊਨ ਨਹੀਂ ਹੈ।

Lockdown again in Punjab

ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਜਾਅਲੀ ਪੋਸਟਾਂ ਤੋਂ ਸਾਵਧਾਨ ਰਹਿਣ ਅਤੇ ਰਾਜ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੇ ਬਿਆਨਾਂ ‘ਤੇ ਵਿਸ਼ਵਾਸ ਕਰਨ। ਸਰਕਾਰ ਨੇ ਅੱਗੇ ਸਪੱਸ਼ਟ ਕੀਤਾ ਕਿ ਕੋਰੋਨਾ ਦੇ ਸੰਬੰਧ ਵਿੱਚ ਨਵੇਂ ਨਿਯਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1 ਮਾਰਚ ਤੋਂ ਐਲਾਨ ਕੀਤੇ ਗਏ ਨਵੇਂ ਉਪਾਵਾਂ ਮੁਤਾਬਕ ਲਾਗੂ ਹੋਣਗੇ।

Lockdown again in Punjab
Lockdown again in Punjab

ਦੱਸਣਯੋਗ ਹੈ ਕਿ ਹਾਲਾਂਕਿ ਪੰਜਾਬ ਸਰਕਾਰ ਨੇ ਕੋਰੋਨਾ ਦੇ ਮੁੜ ਵਧਦੇ ਖਤਰੇ ਨੂੰ ਦੇਖਦੇ ਹੋਏ ਸੂਬੇ ਵਿੱਚ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ, ਮੁਤਾਬਕ 1 ਮਾਰਚ ਤੋਂ ਕੁਝ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅੰਦਰੂਨੀ ਇਕੱਠ ਵਿੱਚ 100 ਤੇ ਬਾਹਰੀ ਇਕੱਠ ਵਿੱਚ 200 ਬੰਦਿਆਂ ਤੋਂ ਵੱਧ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਨਿੱਜੀ ਦਫਤਰਾਂ ਤੇ ਰੈਸਟੋਰੈਂਟਾਂ ਨੂੰ ਸਾਰੇ ਕਰਮਚਾਰੀਆਂ ਦੇ ਟੈਸਟ ਕਰਵਾਉਣੇ ਜ਼ਰੂਰੀ ਹਨ ਪਰ ਸਰਕਾਰ ਦਾ ਪੰਜਾਬ ਵਿੱਚ ਲੌਕਡਾਊਨ ਲਗਾਉਣ ਦਾ ਅਜੇ ਕੋਈ ਵਿਚਾਰ ਨਹੀਂ ਹੈ।

Leave a Reply

Your email address will not be published. Required fields are marked *

error: Content is protected !!