Latest news

ਕੀ ਭਾਰਤ ‘ਚ ਬੰਦ ਹੋ ਜਾਣਗੇ ਟਵਿੱਟਰ ਤੇ ਵਟਸਐਪ, ਮੋਦੀ ਸਰਕਾਰ ਕਰ ਰਹੀ ਨਵੀਂ ਤਿਆਰੀ

ਨਵੀਂ ਦਿੱਲੀ: ਟਵਿਟਰ ਤੇ ਭਾਰਤ ਸਰਕਾਰ ਵਿਚਾਲੇ ਹੁਣ ਤਕਰਾਰ ਕੁਝ ਜ਼ਿਆਦਾ ਹੀ ਤੇਜ਼ ਹੋ ਗਿਆ ਹੈ। ਹੁਣ ਕੇਂਦਰ ਸਰਕਾਰ ‘ਆਤਮ ਨਿਰਭਰ ਭਾਰਤ’ ਰਾਹੀਂ ਛੇਤੀ ਹੀ ਟਵਿਟਰ ਨੂੰ ਸਖ਼ਤ ਜਵਾਬ ਦੇਣ ਦੀਆਂ ਤਿਆਰੀਆਂ ’ਚ ਹੈ। ਇਸੇ ਤਰ੍ਹਾਂ ਦੀ ਟੱਕਰ ਵਟਸਐਪ ਨੂੰ ਦੇਣ ਲਈ ਵੀ ਸਰਕਾਰ ਤਿਆਰੀ ਕਰ ਰਹੀ ਹੈ।

ਦਰਅਸਲ ਕਿਸਾਨ ਅੰਦੋਲਨ ਦੌਰਾਨ ਟਵਿਟਰ ’ਤੇ ‘ਫ਼ਾਰਮਰ ਜੈਨੋਸਾਈਡ ਹੈਸ਼ਟੈਗ’ ਨੂੰ ਲੈ ਕੇ ਜਦੋਂ ਭਾਰਤ ਸਰਕਾਰ ਨੇ ਟਵਿਟਰ ਨੂੰ ਕਾਰਵਾਈ ਕਰਨ ਲਈ ਕਿਹਾ, ਤਦ ਟਵਿਟਰ ਨੇ ਕਾਫ਼ੀ ਨਾਂਹ ਨੁੱਕਰ ਕੀਤੀ। ਉਸ ਤੋਂ ਬਾਅਦ ਕੁਝ ਅਕਾਊਂਟਸ ਮੁਲਤਵੀ ਕਰ ਦਿੱਤੇ ਗਏ। ਭਾਰਤ ਵਿੱਚ ਉਨ੍ਹਾਂ ਹੈਸ਼ਟੈਗਜ਼ ਨੂੰ ਰੋਕਿਆ ਗਿਆ ਪਰ ਕੌਮਾਂਤਰੀ ਪੱਧਰ ਉੱਤੇ ਉਹ ਦਿੱਸਦੇ ਰਹੇ; ਜਿਸ ਨਾਲ ਭਾਰਤ ਦੇ ਅਕਸ ਨੂੰ ਝਟਕਾ ਲੱਗਾ।

ਜਦੋਂ ਅਜਿਹੀ ਹੀ ਇੱਕ ਅਮਰੀਕਾ ਦੀ ਕੈਪੀਟਲ ਹਿਲ ’ਤੇ ਵਾਪਰੀ ਸੀ; ਤਦ ਟਵਿਟਰ ਨੇ ਤੁਰੰਤ ਕਾਰਵਾਈ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਸਾਰੇ ਲੋਕਾਂ ਦੇ ਅਕਾਊਂਟਸ ਨੂੰ ਸਖ਼ਤ ਨਾਲ ਮੁਲਤਵੀ ਕਰ ਦਿੱਤਾ ਸੀ। ਟਵਿੱਟਰ ਦੇ ਇਸੇ ਦੋਹਰੇ ਰਵੱਈਏ ਕਾਰਨ ਉਸ ਦਾ ਭਾਰਤ ਸਰਕਾਰ ਨਾਲ ਟਕਰਾਅ ਹੋਇਆ।

ਹੁਣ ਭਾਰਤ ਸਰਕਾਰ ਆਪਣੀ ‘ਆਤਮ ਨਿਰਭਰ ਭਾਰਤ’ ਮੁਹਿੰਮ ਅਧੀਨ ਟਵਿਟਰ ਵਰਗਾ ਹੀ ਇੱਕ ਦੇਸੀ ਪਲੇਟਫ਼ਾਰਮ ਲਿਆਉਣ ਉੱਤੇ ਕੰਮ ਕਰਨ ਲੱਗ ਪਈ ਹੈ। ਟਵਿਟਰ ਦੇ ਦੇਸੀ ਵਰਜ਼ਨ ਵਜੋਂ ਕੂ ਪਲੇਟਫ਼ਾਰਮ ਉੱਤੇ ਛੇਤੀ ਕੋਈ ਵੱਡਾ ਐਲਾਨ ਹੋ ਸਕਦਾ ਹੈ। ਆਉਣ ਵਾਲੇ ਸਮੇਂ ’ਚ ਕੂ ਨੂੰ ਹੀ ਭਾਰਤ ਲਈ ਅਧਿਕਾਰਤ ਦੇਸੀ ਵਰਜ਼ਨ ਬਣਾਇਆ ਜਾ ਸਕਦਾ ਹੈ।

ਜੇ ਟਵਿਟਰ ਨੂੰ ਕੂਪ ਕਰਨ ਲਈ ਕੂ ਦੀ ਵਰਤੋਂ ਬਾਰੇ ਫ਼ੈਸਲਾ ਹੋਇਆ, ਤਾਂ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਪਹਿਲਾਂ ਇਸ ਐਪ ਉੱਤੇ ਆਉਣਗੇ। ਕੋਸ਼ਿਸ਼ ਇਹੋ ਚੱਲ ਰਹੀ ਹੈ ਕਿ ਇੱਕ ਮਜ਼ਬੂਤ ਵਿਕਲਪ ਜਨਤਾ ਨੂੰ ਦਿੱਤਾ ਜਾਵੇ।
ਇਹ ਵੀ ਪਤਾ ਲੱਗਾ ਹੈ ਕਿ ‘ਸੰਦੇਸ਼’ ਤੇ ‘ਸੰਵਾਦ’ ਨਾਂਅ ਦੇ ਦੋ ਮੈਸੇਜਿੰਗ ਐਪਸ ਨੂੰ ਐਨਆਈਸੀ ਵੱਲੋਂ ਵਿਕਸਤ ਕੀਤਾ ਜਾ ਰਿਹਾ ਹੈ; ਜੋ ਵ੍ਹਟਸਐਪ ਦਾ ਮੁਕਾਬਲਾ ਕਰ ਸਕਦੇ ਹਨ।

Leave a Reply

Your email address will not be published. Required fields are marked *

error: Content is protected !!