Latest

5 ਕਿੱਲੋ ਗਾਂਜਾ ਅਤੇ 190 ਨਸ਼ੀਲੇ ਕੈਪਸੁਲਾਂ ਸਮੇਤ ਦੋ ਕਾਬੂ

ਫਗਵਾੜਾ 16 ਅਗਸਤ
( ਸ਼ਰਨਜੀਤ ਸਿੰਘ ਸੋਨੀ  )
ਸੀ.ਆਈ.ਏ. ਸਟਾਫ ਫਗਵਾੜਾ ਦੀ ਪੁਲਿਸ ਪਾਰਟੀ ਵਲੋਂ ਦੋ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਦੌਰਾਨ ਪੰਜ ਕਿਲੋ ਗਾਂਜਾ ਅਤੇ 190 ਨਸ਼ੀਲੇ ਕੈਪਸੁਲਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਸੀ.ਆਈ.ਏ. ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਰਾਮ ਦਾਸ ਉਰਫ ਪ੍ਰਿੰਸ ਪੁੱਤਰ ਇਕਬਾਲ ਸਿੰਘ ਵਾਸੀ ਮਨੋਹਰ ਨਗਰ ਧੁਰੀ ਲਾਈਨ ਲੁਧਿਆਣਾ ਨੂੰ ਸਾਹਮਣੇ ਸਟੈਨ ਆਟੋ ਨੇੜੇ ਹੇਅਰ ਪੈਲੇਸ ਤੋਂ ਕਾਬੂ ਕਰਕੇ ਉਸ ਪਾਸੋਂ 5 ਕਿਲੋ ਗਾਂਜਾ ਪ੍ਰਾਪਤ ਕੀਤਾ ਜਦਕਿ ਜਤਿੰਦਰ ਉਰਫ ਕਾਲੂ ਪੁੱਤਰ ਰੋਸ਼ੀ ਵਾਸੀ ਨੇੜੇ ਈ.ਐਸ.ਆਈ. ਹਸਪਤਾਲ ਛੱਜ ਕਾਲੋਨੀ ਫਗਵਾੜਾ ਨੂੰ ਟੀ-ਪੁਆਇੰਟ ਉਂਕਾਰ ਨਗਰ ਫਗਵਾੜਾ ਤੋਂ 190 ਨਸ਼ੀਲੇ ਕੈਪਸੁਲਾਂ ਸਮੇਤ ਗਿਰਫਤਾਰ ਕਰਕੇ ਦੋਵੇਂ ਦੋਸ਼ੀਆਂ ਖਿਲਾਫ ਥਾਣਾ ਸਿਟੀ ਫਗਵਾੜਾ ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *

error: Content is protected !!