Latest

4 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਸੁਧਰੇਗੀ ਫਗਵਾੜਾ ਦੀਆਂ ਮੰਡੀਆਂ ਦੀ ਦਸ਼ਾ – ਮਾਨ * ਰਾਵਲਪਿੰਡੀ ਮੰਡੀ ਵਿਖੇ ਸ਼ੁਰੂ ਕਰਵਾਇਆ ਫੜ ਦੀ ਉਸਾਰੀ ਦਾ ਕੰਮ

ਫਗਵਾੜਾ 7 ਜੂਨ
( ਸ਼ਰਨਜੀਤ ਸਿੰਘ ਸੋਨੀ  )
ਪੰਜਾਬ ਸਰਕਾਰ ਦੀ ਮੰਡੀਆਂ ਦੀ ਦਸ਼ਾ ਸੁਧਾਰਨ ਦੀ ਯੋਜਨਾ ਅਧੀਨ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵਲੋਂ ਫਗਵਾੜਾ ਦੀਆਂ ਮੰਡੀਆਂ ਵਿਚ ਫੜਾਂ ਦੀ ਉਸਾਰੀ ਲਈ ਚਾਰ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਨੇ ਰਾਵਲਪਿੰਡੀ ਮੰਡੀ ਵਿਖੇ ਫੜ ਦੀ ਉਸਾਰੀ ਦੇ ਕੰਮ ਦਾ ਸ਼ੁਭ ਆਰੰਭ ਕਰਾਉਣ ਮੌਕੇ ਕਹੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨਸਭਾ ਚੋਣਾਂ ਸਮੇਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਵਿਚ ਮੰਡੀਆਂ ਦੀ ਦਸ਼ਾ ਨੂੰ ਸੁਧਾਰਿਆ ਜਾਵੇਗਾ। ਅਤੇ ਹੁਣ ਇਹ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਫਗਵਾੜਾ ਸਬ ਡਵੀਜਨ ਨੂੰ ਜੋ ਚਾਰ ਕਰੋੜ ਦੀ ਗ੍ਰਾਂਟ ਮਿਲੀ ਹੈ ਉਸ ਨਾਲ ਫਗਵਾੜਾ ਸ਼ਹਿਰ ਤੋਂ ਇਲਾਵਾ ਰਾਵਲਪਿੰਡੀ, ਪਾਂਸ਼ਟਾ, ਰਿਹਾਣਾ ਜੱਟਾਂ, ਵਾਹਦ, ਜਗਤਪੁਰ ਜੱਟਾਂ ਸਮੇਤ ਕੁੱਲ 7 ਮੰਡੀਆਂ ਦੀਆਂ ਖਸਤਾ ਹਾਲ ਫੜਾਂ ਦੀ ਦਸ਼ਾ ਸੁਧਾਰੀ ਜਾਵੇਗੀ। ਇਸ ਮੌਕੇ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਦੱਸਿਆ ਕਿ ਪਿਛਲੇ 20-25 ਸਾਲ ਤੋਂ ਫਗਵਾੜਾ ਦੀਆਂ ਮੰਡੀਆਂ ਵਿਚ ਫੜਾਂ ਦੀ ਹਾਲਤ ਬਹੁਤ ਖਸਤਾ ਬਣੀ ਹੋਈ ਹੈ। ਕਿਸਾਨਾ ਦੀ ਪੁਰਜੋਰ ਮੰਗ ਸੀ ਕਿ ਫੜਾਂ ਦੀ ਦਸ਼ਾ ਸੁਧਾਰੀ ਜਾਵੇ ਤਾਂ ਜੋ ਉਹਨਾਂ ਨੂੰ ਪੇਸ਼ ਆ ਰਹੀ ਪਰੇਸ਼ਾਨੀ ਦੂਰ ਹੋ ਸਕੇ ਪਰ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਕਿਸਾਨਾ ਦੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ। ਹੁਣ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਜੋ ਪਹਿਲ ਕੀਤੀ ਗਈ ਹੈ ਉਹ ਸ਼ਲਾਘਾਯੋਗ ਹੈ ਜਲਦੀ ਹੀ ਕਿਸਾਨਾਂ ਨੂੰ ਖਸਤਾ ਹਾਲ ਫੜਾਂ ਦੀ ਵਜ•ਾ ਨਾਲ ਪੇਸ਼ ਆਉਣ ਵਾਲੀ ਮੁਸ਼ਕਲ ਦੂਰ ਹੋਵੇਗੀ। ਜੋਗਿੰਦਰ ਸਿੰਘ ਮਾਨ ਅਤੇ ਦਲਜੀਤ ਰਾਜੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਡੀ ਬੋਰਡ ਦੇ ਚੇਅਰਮੈਨ ਸ੍ਰ. ਲਾਲ ਸਿੰਘ ਦਾ ਗ੍ਰਾਂਟ ਦੀ ਮੰਨਜੂਰੀ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਐਸ.ਡੀ.ਓ. ਦਿਲਪ੍ਰੀਤ ਸਿੰਘ, ਜੇ.ਈ. ਦੀਪਕ ਕੁਮਾਰ, ਸੂਬਾ ਕਾਂਗਰਸ ਸਕੱਤਰ ਸੁਖਮਿੰਦਰ ਸਿੰਘ ਰਾਣੀਪੁਰ, ਅੰਮ੍ਰਿਤਪਾਲ ਸਿੰਘ ਰਵੀ ਸਰਪੰਚ ਰਾਵਲਪਿੰਡੀ, ਸੁਰਜੀਤ ਸਿੰਘ ਸਾਬਕਾ ਸਰਪੰਚ ਰਾਮਪੁਰ ਸੁੰਨੜਾ, ਜੈਪਾਲ ਕਾਲਾ, ਸੰਤੋਖ ਸਿੰਘ ਰਾਵਲਪਿੰਡੀ, ਨਰੇਸ਼ ਭਾਰਦਵਾਜ, ਗਗਨ ਸੋਨੀ, ਧਰਮਵੀਰ ਸਿੰਘ, ਸਨੀ, ਮਹਿੰਦਰ ਰਾਮ ਪੰਚ, ਰਾਮਪਾਲ ਪੰਚ, ਧਰਮਪਾਲ ਸਾਬਕਾ ਸਰਪੰਚ, ਸ਼ਿੰਦਰ  ਪਾਲ ਪੰਚ, ਸੰਦੀਪ ਪੰਚ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!