Latest

16 ਸਾਲਾਂ ਦੀ Tik tok ਸਟਾਰ ਸਿਆ ਕੱਕੜ ਨੇ ਕੀਤੀ ਖੁਦਕੁਸ਼ੀ

tiktok star siya suicide:ਐਂਟਰਟਨਮੈਂਟ ਇੰਡਸਟਰੀ ਤੋਂ ਇੱਕ ਹੋਰ ਬੁਰੀ ਖਬਰ ਆਈ ਹੈ , 16 ਸਾਲ ਦੀ ਟਿੱਕ ਟੌਕ ਸਟਾਰ ਸਿਆ ਕੱਕੜ ਨੇ ਵੀਰਵਾਰ ਨੂੰ ਖੁਦਕੁਸ਼ੀ ਕਰ ਲਈ ਹੈ। ਖਬਰਾਂ ਅਨੁਸਾਰ ਉਹ ਕੱਲ ਰਾਤ ਤੱਕ ਚੰਗੇ ਮੂਡ ਵਿੱਚ ਸੀ।

ਕੱਲ ਰਾਤ ਮੈਨੇਜਰ ਨਾਲ ਹੋਈ ਸੀ ਗੱਲਬਾਤ ਪੋਸਟ ਦੇ ਅਨੁਸਾਰ ਵਿਰਲ ਨੇ ਸਿਆ ਦੇ ਮੈਨੇਜਰ ਅਰਜੁਨ ਸਰੀਨ ਨਾਲ ਇਸ ਬਾਰੇ ਵਿੱਚ ਗੱਲਬਾਤ ਕੀਤੀ। ਮੇਨੇਜਰ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਉਨ੍ਹਾਂ ਦੀ ਇੱਕ ਗੀਤ ਦੇ ਸਿਲਸਿਲੇ ਵਿੱਚ ਸਿਆ ਨਾਲ ਗੱਲਬਾਤ ਹੋਈ ਸੀ। ਉਹ ਚੰਗੇ ਮੂਡ ਵਿੱਚ ਸੀ ਅਤੇ  ਇੱਕ ਦਮ ਠੀਕ ਸੀ।ਉਨ੍ਹਾਂ ਦੇ ਮੈਨੇਜਰ ਨੂੰ ਵੀ ਨਹੀਂ ਪਤਾ ਸੀ ਕਿ ਆਖਿਰ ਕੀ ਹੋਇਆ ਜਿਸਦੇ ਕਾਰਨ ਤੋਂ ਸਿਆ ਨੇ ਇਹ ਕਦਮ ਚੁੱਕਿਆ। ਸਿਆ ਨੇ 20 ਘੰਟੇ ਪਹਿਲਾਂ ਹੀ ਇੰਸਟਾਗ੍ਰਾਮ ਤੇ ਆਪਣੇ ਡਾਂਸ ਦੀ ਵੀਡੀਓ ਸਟੋਰੀ ਸਾਂਝਾ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਅਪ੍ਰੈਲ ਦੇ ਮਹੀਨੇ ਤੋਂ ਫਿਲਮੀ ਜਗਤ ਤੋਂ ਲਗਾਤਾਰ ਬੁਰੀ ਖਬਰਾਂ ਸੁਣਾਈ ਦੇ ਰਹੀਆਂ ਹਨ। ਇਰਫਾਨ ਖਾਨ, ਰਿਸ਼ੀ ਕਪੂਰ, ਵਾਜਿਸ ਖਾਨ ਦੀ ਮੌਤ ਤੋਂ ਬਾਅਦ ਫੈਨਜ਼ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਦੇ ਸਦਮੇ ਤੋਂ ਬਾਹਰ ਨਹੀਂ ਆ ਪਾਏ ਹਨ । ਅਜਿਹੇ ਵਿੱ ਉਭਰਦੇ ਕਲਾਕਾਰ ਦਾ ਅਜਿਹਾ ਕਦਮ ਚੁੱਕਣਾ ਕਾਫੀ ਹੈਰਾਨ ਕਰ ਦੇਣ ਵਾਲਾ ਹੈ।ਤੁਹਾਨੂੰ ਦੱਸ ਦੇਈਏ ਕਿ ਇੰਸਟਾਗ੍ਰਾਮ ਤੇ ਸਿਆ ਦੇ 91 ਹਜ਼ਾਰ ਤੋਂ ਜਿਆਦਾ ਫੋਲੋਅਰਜ਼ ਹਨ। ਸਿਆ ਦੇ ਟਿੱਕ ਟੌਕ ਤੇ 1.1 ਮਿਲਿਅਨ ਫੋਲੋਅਰਜ਼ ਹਨ , ਸਿਆ ਅਜੇ ਕੇਵਲ 16 ਸਾਲਾਂ ਦੀ ਸੀ।

ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਸੁਸਾਂਤ ਇੱਕ ਮਿਡਲ ਕਲਾਸ ਫੈਮਿਲੀ ਤੋਂ ਸੀ , ਉਨ੍ਹਾਂ ਨੇ ਬਾਲੀਵੁਡ ਤੱਕ ਪਹੁੰਚਣ ਲਈ ਬਹੁਤ ਸੰਘਰਸ਼ ਕੀਤਾ ਸੀ। ਉਨ੍ਹਾਂ ਦੇ ਕਾਫੀ ਵੱਡੇ ਸਪਨੇ ਸਨ।ਇੰਨੇ ਜਿੰਦਾਦਿਲੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕਿਹੜਾ ਦੁੱਖ ਸੀ ਕਿਸ ਉਨ੍ਹਾਂ ਨੇ ਆਪਣੀ ਜੀਵਣ ਲਈ ਖਤਮ ਕਰ ਲਈ, ਫਿਲਹਾਲ ਪੁਲਿਸ ਇਸ ਮਾਮਲੇ ਤੇ ਛਾਣਬੀਨ ਕਰ ਰਹੀ ਹੈ।

Leave a Reply

Your email address will not be published. Required fields are marked *

error: Content is protected !!