Latest

1 ਦਸੰਬਰ ਤੋਂ ਮਹਿੰਗੀਆਂ ਹੋ ਜਾਣਗੀਆਂ ਮੋਬਾਈਲ ਸੇਵਾਵਾਂ

ਟੈਲੀਕਾਮ ਸੈਕਟਰ ਦੀ ਦਿੱਗਜ ਕੰਪਨੀਆਂ ਰਿਲਾਇੰਸ ਜੀਓਏਅਰਟੈਲ ਤੇ ਵੋਡਾਫੋਨਆਈਡੀਆ ਨੇ ਐਲਾਨ ਕੀਤਾ ਹੈ ਕਿ ਉਹ ਆਪਣੀਆਂ ਮੋਬਾਈਲ ਸੇਵਾਵਾਂ ਮਹਿੰਗੀਆਂ ਕਰਨ ਜਾ ਰਹੀਆਂ ਹਨ। ਏਅਰਟੈਲ ਤੇ ਵੋਡਾਫੋਨਆਈਡੀਆ ਨੇ ਆਪਣੀਆਂ ਦਰਾਂ ਦਾ ਖੁਲਾਸਾ ਨਹੀਂ ਕੀਤਾ ਪਰ ਇਹ ਸਾਫ਼ ਕਰ ਦਿੱਤਾ ਹੈ ਕਿ ਵਧੀਆਂ ਹੋਈਆਂ ਟੈਰਿਫ ਦਸੰਬਰ ਤੋਂ ਲਾਗੂ ਹੋ ਜਾਣਗੀਆਂ।

ਕਿਹਾ ਜਾ ਰਿਹਾ ਹੈ ਕਿ ਟੈਲੀਕਾਮ ਸੈਕਟਰ ਦੀ ਖ਼ਸਤਾ ਹਾਲ ਨੂੰ ਸੁਧਾਰਨ ਲਈ ਦੂਰਸੰਚਾਰ ਨਿਯਾਮਕ ਦੇ ਨਿਰਦੇਸ਼ਾਂ ਤੇ ਕੰਪਨੀਆਂ ਇਹ ਕਦਮ ਚੁੱਕ ਰਹੀਆਂ ਹਨ। ਦਸੰਬਰ ਤੋਂ ਮਹਿੰਗੀ ਹੋਣ ਵਾਲੀ ਮੋਬਾਈਲ ਸੇਵਾਵਾਂ ਤੋਂ ਬਚਣ ਦਾ ਇੱਕ ਤਰੀਕਾ ਹੈ।

ਟ੍ਰਾਈ ਨਿਯਮਾਂ ਮੁਤਾਬਕਜੇ ਗਾਹਕ ਨੇ ਕੋਈ ਪਲਾਨ ਲੈ ਰੱਖਿਆ ਹੈ ਤਾਂ ਜਦੋਂ ਤਕ ਖ਼ਤਮ ਨਹੀਂ ਹੁੰਦਾਵਧੀਆਂ ਹੋਈਆਂ ਦਰਾਂ ਲਾਗੂ ਨਹੀਂ ਹੋਣਗੀਆਂ। ਜੇ ਕੋਈ ਇੱਕ ਸਾਲ ਵਾਲੇ ਪਲਾਨ ਤੇ ਜਾਂਦਾ ਹੈ ਤਾਂ ਉਸ ਨੂੰ ਪੂਰੇ ਸਾਲ ਸਸਤੀਆਂ ਮੋਬਾਈਲ ਸੇਵਾਵਾਂ ਮਿਲਦੀਆਂ ਰਹਿਣਗੀਆਂ। ਇਹ ਗੱਲ ਕਾਲ ਰੇਟ ਤੇ ਡਾਟਾ ਦੋਵਾਂ ਪਲਾਨ ਤੇ ਲਾਗੂ ਹੁੰਦੀ ਹੈ।

ਜੀਓ ਦਾ ਇੱਕ ਸਾਲ ਦਾ ਪਲਾਨ 1699 ਰੁਪਏ ਹੈ। ਇਸ ਤਹਿਤ 1.5 ਜੀਬੀ ਡਾਟਾ ਰੋਜ਼ ਮਿਲਦਾ ਹੈ। ਡਾਟਾ ਦੀ ਇਹ ਲਿਮਟ ਖ਼ਤਮ ਹੋਣ ਤੋਂ ਬਾਅਦ ਸਪੀਡ 64KBPS ਰਹਿ ਜਾਂਦੀ ਹੈ। ਇਸ ਚ ਰੋਜ਼ 100 ਐਸਐਮਐਸ ਫਰੀ ਹੈ। ਜੀਓ ਤੋਂ ਜੀਓ ਤੇ ਅਨਲਿਮਟਿਡ ਕਾਲਿੰਗ ਫਰੀ ਹੈ। ਉੱਥੇ ਦੂਜੇ ਨੈਟਵਰਕ ਤੇ ਕਾਲ ਕਰਨ ਤੇ ਪੈਸੇ ਪ੍ਰਤੀ ਮਿੰਟ ਚੁਕਾਉਣੇ ਪੈਣਗੇਜਿਸ ਦੀ ਭਰਪਾਈ ਕੰਪਨੀ ਡਾਟਾ ਦੇ ਰੂਪ ਚ ਕਰਦੀ ਹੈ।

Leave a Reply

Your email address will not be published. Required fields are marked *

error: Content is protected !!