Latest

ਜ਼ਿਲੇ ਵਿਚ ਪਟਾਕਿਆਂ ਦੀ ਵਿਕਰੀ ਲਈ 17 ਆਰਜ਼ੀ ਲਾਇਸੰਸ ਜਾਰੀ *ਪ੍ਰਾਪਤ ਹੋਈਆਂ 390 ਅਰਜ਼ੀਆਂ ਵਿਚੋਂ ਪਾਰਦਰਸ਼ੀ ਢੰਗ ਨਾਲ ਡਰਾਅ ਕੱਢ ਕੇ ਜਾਰੀ ਕੀਤੇ ਗਏ ਲਾਇਸੰਸ

ਕਪੂਰਥਲਾ, 15 ਅਕਤੂਬਰ 
( ਸ਼ਰਨਜੀਤ ਸਿੰਘ ਸੋਨੀ) 
ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲੇ ਵਿਚ ਪਟਾਕਿਆਂ ਦੀ ਵਿਕਰੀ ਲਈ 17 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਸ਼ਿਖਾ ਭਗਤ ਦੀ ਮੌਜੂਦਗੀ ਵਿਚ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੱਢੇ ਗਏ ਡਰਾਅ ਦੌਰਾਨ ਜ਼ਿਲੇ ਭਰ ਵਿਚੋਂ ਆਏ ਅਰਜ਼ੀਕਰਤਾ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਅਤੇ ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਅਰਜ਼ੀਆਂ ਲੈਣ ਲਈ ਨਿਰਧਾਰਤ ਕੀਤੇ ਸਮੇਂ ਮੁਤਾਬਿਕ ਪ੍ਰਾਪਤ ਹੋਈਆਂ 390 ਅਰਜ਼ੀਆਂ ਵਿਚੋਂ 17 ਨੂੰ ਲਾਇਸੰਸ ਜਾਰੀ ਕੀਤੇ ਗਏ।
ਉਨਾਂ ਦੱਸਿਆ ਕਿ ਡਰਾਅ ਰਾਹੀਂ ਕੱਢੇ ਗਏ ਆਰਜ਼ੀ ਲਾਇਸੰਸ ਹੋਲਡਰਾਂ ਵਿਚ ਸੁਨੀਲ ਕੁਮਾਰ ਪੁੱਤਰ ਅਜੇ ਕੁਮਾਰ ਵਾਸੀ ਸ਼ਕਤੀ ਨਗਰ ਕਪੂਰਥਲਾ, ਅਜੇ ਸੱਭਰਵਾਲ ਪੁੱਤਰ ਰਜਿੰਦਰ ਪ੍ਰਕਾਸ਼ ਸੱਭਰਵਾਲ ਵਾਸੀ ਮੁਹੱਲਾ ਬਾਵਿਆਂ ਕਪੂਰਥਲਾ, ਤੇਜਨੀਤ ਸਿੰਘ ਪੁੱਤਰ ਤਜਿੰਦਰ ਸਿੰਘ ਮੁਹੱਲਾ ਕਸਾਬਾਂ ਕਪੂਰਥਲਾ, ਬਲਦੇਵ ਕਲੂਚਾ ਪੁੱਤਰ ਚਰਨ ਦਾਸ ਵਾਸੀ ਨਿੳੂ ਮਾਡਲ ਟਾੳੂਨ ਫਗਵਾੜਾ, ਅਵਤਾਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸ਼ੇਰਗੜ ਕਪੂਰਥਲਾ, ਵਿਨੇ ਕੁਮਾਰ ਪੁੱਤਰ ਕੇਵਲ ਕਿਸ਼ਨ ਵਾਸੀ ਮੁਹੱਲਾ ਬਾਵਿਆਂ ਕਪੂਰਥਲਾ, ਗੁਰਸ਼ਰਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਹਿਮਦਪੁਰ ਕਪੂਰਥਲਾ, ਹਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਜੀ. ਟੀ. ਬੀ ਨਗਰ ਕਪੂਰਥਲਾ, ਪਰਦੀਪ ਕੁਮਾਰ ਪੁੱਤਰ ਰਤਨ ਕੁਮਾਰ ਵਾਸੀ ਵਾਰਡ 13 ਬੇਗੋਵਾਲ ਤਹਿਸੀਲ ਭੁਲੱਥ, ਹਰੀ ਿਸ਼ਨ ਪੁੱਤਰ ਟੇਕ ਚੰਦ ਵਾਸੀ ਸ਼ਕਤੀ ਨਗਰ ਕਪੂਰਥਲਾ, ਅਵਤਾਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਨੰਗਲ ਲੁਬਾਣਾ, ਨਿਰਮਲ ਸਿੰਘ ਪੁੱਤਰ ਇੰਦਰ ਦਾਸ ਵਾਸੀ ਸ਼ੇਰਗੜ ਕਪੂਰਥਲਾ, ਰਜਨੀਸ਼ ਚੌਧਰੀ ਪੁੱਤਰ ਹਰਬਲਾਸ ਵਾਸੀ ਮਨਸੂਰਵਾਲ ਦੋਨਾ ਕਪੂਰਥਲਾ, ਹਰਮਿੰਦਰ ਪਾਲ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪ੍ਰੀਤ ਨਗਰ ਕਪੂਰਥਲਾ, ਸੋਨੂੰ ਪੂੱਤਰ ਸੁਦੇਸ਼ ਕੁਮਾਰ ਵਾਸੀ ਨੇੜੇ ਬਾਂਸਾਂ ਵਾਲਾ ਬਜ਼ਾਰ ਮੁਹੱਲਾ ਪੂਰਬੀਆਂ ਫਗਵਾੜਾ, ਸੁਖਜਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਨੰਗਲ ਲੁਬਾਣਾ ਅਤੇ ਰਮਨ ਕੁਮਾਰ ਪੁੱਤਰ ਪ੍ਰੇਮ ਲਾਲ ਵਾਰਡ 22 ਮੁਹੱਲਾ ਸ਼ਹਿਰੀਆਂ ਕਪੂਰਥਲਾ ਸ਼ਾਮਿਲ ਹਨ।
ਇਸ ਮੌਕੇ ਨਾਇਬ ਤਹਿਸੀਲਦਾਰ ਕਪੂਰਥਲਾ ਸ੍ਰੀ ਪਵਨ ਕੁਮਾਰ, ਸੁਪਰਡੈਂਟ ਸ੍ਰੀ ਬਿੰਦਰਪਾਲ, ਐਮ. ਏ ਸ੍ਰੀ ਰਾਜੇਸ਼ ਕੁਮਾਰ, ਮੈਡਮ ਅੰਜੂ ਬਾਲਾ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!