Latest

ਖ਼ਾਲਸਾ ਕਾਲਜ ਡੁਮੇਲੀ ਵਿਖੇ ਸੰਤ ਬਾਬਾ ਦਲੀਪ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਦਿਹਾੜਾ ਮਨਾਇਆ ਗਿਆ ਵਿਿਦਆਰਥੀਆਂ ਨੂੰ ਆਪਣੇ ਕਾਲਜ ਦੇ ਪਿਛੋਕੜ ਅਤੇ ਇਤਿਹਾਸ ਬਾਰੇ ਜਾਣੂ ਹੋਣਾ ਲਾਜ਼ਮੀ- ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ

ਫਗਵਾੜਾ (ਸ਼ਰਨਜੀਤ ਸਿੰਘ ਸੋਨੀ )

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱੱਲ ਰਹੇ ਵਿਿਦਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ, ਡੁਮੇਲੀ ਵਿਖੇ ਭਾਦੋਂ ਮਹੀਨੇ ਦੀ ਸੰਗਰਾਂਦ ਅਤੇ ਸੰਤ ਬਾਬਾ ਦਲੀਪ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਮੂਹ ਸਟਾਫ਼ ਮੈਂਬਰਾਂ ਅਤੇ ਵਿਿਦਆਰਥੀਆਂ ਦੁਆਰਾ ਜਪੁਜੀ ਸਾਹਿਬ, ਜਾਪ ਸਾਹਿਬ, ਚੌਪਈ ਸਾਹਿਬ ਜੀ ਦੇ ਜਾਪ ਕਰਵਾਉਣ ਉਪਰੰਤ ਆਨੰਦ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਉਪਰੰਤ ਕਾਲਜ ਦੇ ਵਿਿਦਆਰਥੀਆਂ ਦੁਆਰਾ ਮਿਊਜ਼ਿਕ ਵਿਭਾਗ ਦੇ ਮੁਖੀ ਪ੍ਰੋ. ਗੁਰਨਦਰ ਸਿੰਘ ਦੀ ਰਹਿਨੁਮਾਈ ਹੇਠ ਰਸਮਈ ਕੀਰਤਨ ਕੀਤਾ ਗਿਆ। ਕੀਰਤਨ ਕਰਨ ਉਪਰੰਤ ਪ੍ਰੋ. ਅਮਰਪਾਲ ਕੌਰ ਦੁਆਰਾ ਵਿਿਦਆਰਥੀਆਂ ਨੂੰ ਧਾਰਮਿਕ ਸੋਚ ਰਾਹੀਂ ਜੀਵਨ ਸਫ਼ਲ ਬਣਾਉਣ ਸਬੰਧੀ ਜਾਣਕਾਰੀ ਦਿਤੀ। ਇਸ ਤੋਂ ਬਾਅਦ ਪ੍ਰੋ. ਗੁਰਧਿਆਨ ਕੁਮਾਰ ਦੁਆਰਾ ਸੰਤ ਬਾਬਾ ਦਲੀਪ ਸਿੰਘ ਜੀ ਦੀ ਜੀਵਨੀ ਉੱਪਰ ਚਾਨਣਾ ਪਾਇਆ ਗਿਆ ਅਤੇ ਮਿਤੀ 20,21,22 ਅਗਸਤ 2019 ਨੂੰ ਕੁਟੀਆ ਸਾਹਿਬ, ਡੁਮੇਲੀ ਵਿਖੇ ਮਨਾਈ ਜਾ ਰਹੀ ਸੰਤ ਬਾਬਾ ਦਲੀਪ ਸਿੰਘ ਜੀ ਦੀ ਬਰਸੀ ਵਿਚ ਵੱੱਧ ਚੜ੍ਹ ਕੇ ਹਿੱੱਸਾ ਲੈਣ ਲਈ ਕਿਹਾ ਗਿਆ।ਇਸ ਉਪਰੰਤ ਕਾਲਜ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਪ੍ਰੋ. ਗੁਰਪ੍ਰੀਤ ਸਿੰਘ ਦੁਆਰਾ ਭਾਦੋਂ ਮਹੀਨੇ ਦੀ ਸੰਗਰਾਂਦ ਬਾਰੇ ਦੱੱਸਿਆ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਲਈ ਕਿਹਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੁਆਰਾ ਕਿਹਾ ਗਿਆ ਕਿ ਵਿਿਦਆਰਥੀਆਂ ਨੂੰ ਆਪਣੇ ਕਾਲਜ ਦੇ ਪਿਛੋਕੜ ਅਤੇ ਸੰਤ ਬਾਬਾ ਦਲੀਪ ਸਿੰਘ ਜੀ, ਸੰਤ ਬਾਬਾ ਗੰਧਰਵ ਸਿੰਘ ਜੀ ਅਤੇ ਸੰਤ ਬਾਬਾ ਹਰਬੰਸ ਸਿੰਘ ਜੀ ਬਾਰੇ ਜਾਣੂ ਕਰਵਾਇਆ ਗਿਆ। ਉਪਰੰਤ ਪ੍ਰੋਫ਼ੈਸਰ ਸਾਹਿਬਾਨ ਨੂੰ ਸਿਰਪਾਓ ਭੇਟ ਕੀਤੇ ਗਏ। ਅੰਤ ਵਿਚ ਪ੍ਰੋ. ਗੁਰਪ੍ਰੀਤ ਸਿੰਘ ਦੁਆਰਾ ਕਾਲਜ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬਾਨ ਅੱੱਗੇ ਅਰਦਾਸ ਕੀਤੀ ਗਈ ਤੇ ਦੇਗ ਵਰਤਾਈ ਗਈ। ਇਸ ਮੌਕੇ ਪ੍ਰੋ. ਦਮਨਜੀਤ ਕੌਰ ਦੁਆਰਾ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਗਈ।ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਿਦਆਰਥੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!