Latest news

ਖ਼ਾਲਸਾ ਕਾਲਜ ਡੁਮੇਲੀ ਵਿਖੇ ਨਸ਼ਿਆ ਦੇ ਵਿਰੁੱੱਧ “ਨੁੱੱਕੜ ਨਾਟਕ ‘ਆਖਿਰ ਕਦੋਂ ਤੱੱਕ’ ਖੇਡਿਆ ਗਿਆ

ਫਗਵਾੜਾ ੧੬ਸਤੰਬਰ (ਸ਼ਰਨਜੀਤ ਸਿੰਘ ਸੋਨੀ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ‘ਰੈਡ ਆਰਟਸ’ ਗਰੱੁੱਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਵੱੱਲੋਂ ਨਸ਼ਿਆ ਦੇ ਵਿਰੁੱੱਧ ਨੁੱੱਕੜ ਨਾਟਕ ‘ਆਖਿਰ ਕਦੋਂ ਤੱੱਕ’ ਖੇਡਿਆ ਗਿਆ।ਇਸ ਨਾਟਕ ਦੇ ਰਾਹੀਂ ਕਲਾਕਾਰ ਦੀਪਕ ਨਿਆਜ ਤੇ ਉਨ੍ਹਾਂ ਦੇ ਸਾਥੀ ਗੁਰਦਰਸ਼ਨ, ਸੁਖਪ੍ਰੀਤ ਤੇ ਅਮਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ੁਰੂ ਵਿਚ ਕਈ ਵਿਅਕਤੀ ਦੇਖੋ ਦੇਖੀ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਹੜੀ ਕਿ ਕੁਝ ਸਮੇਂ ਬਾਅਦ ਉਨ੍ਹਾਂ ਦੀ ਪੱੱਕੀ ਆਦਤ ਬਣ ਜਾਂਦੀ ਹੈ।ਉਨ੍ਹਾਂ ਕਿਹਾ ਕਿ ਨਸ਼ੇ ਦਿਮਾਗ ‘ਤੇ ਬੁਰਾ ਪ੍ਰਭਾਵ ਪਾਉਦੇ ਹਨ।ਇਸ ਨਾਟਕ ਨੂੰ ਕਾਲਜ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੁਆਰਾ ਬਹੁਤ ਹੀ ਸਲਾਹਿਆ ਗਿਆ।ਇਸ ਨਾਟਕ ਦਾ ਮੁੱੱਖ ਮਕਸਦ ਅਜੋਕੇ ਸਮੇਂ ਵਿਚ ਨੋਜਵਾਨ ਪੀੜ੍ਹੀ ਨੂੰ ਨਸ਼ਿਆ ਜਿਹੀਆਂ ਅਲਾਮਾਤਾਂ ਤੋਂ ਕੱੱਢ ਕੇ ਉਸਾਰੂ ਕਦਰਾਂ ਕੀਮਤਾਂ ਨਾਲ ਜੋੜਨਾ ਸੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੁਆਰਾ ਕਿਹਾ ਗਿਆ ਕਿ ਅੱੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਪੜ੍ਹ-ਲਿਖ ਕੇ ਦੇਸ਼ ਦੀ ਤਰੱਕੀ ਕਰਨ ਵਿਚ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ। ਅੰਤ ਵਿਚ ਆਏ ਹੋਏ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰੋ. ਦਮਨਜੀਤ ਕੌਰ ਦੁਆਰਾ ਸਟੇਜ ਦੀ ਭੂਮਿਕਾ ਨਿਭਾਈ ਗਈ।ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!