Latest

ਖ਼ਾਲਸਾ ਕਾਲਜ ਡੁਮੇਲੀ ਵਿਖੇ ‘ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਸਿੱੱਖ ਰਾਜਨੀਤੀ ਉੱਤੇ ਪ੍ਰਭਾਵ’ ਵਿਸ਼ੇ ਤੇ ਇਕ ਰੋਜ਼ਾ ਅੰਤਰ-ਰਾਸ਼ਟਰੀ ਪੱੱਧਰ ਦੀ ਕਾਨਫ਼ਰੰਸ ਕਰਵਾਈ ਗਈ

ਫਗਵਾੜਾ
(ਸ਼ਰਨਜੀਤ ਸਿੰਘ ਸੋਨੀ)
ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਿਦਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਹਿਨੁਮਾਈ ਅਤੇ ਕਾਲਜ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੀ ਯੋਗ ਅਗਵਾਈ ਅਤੇ ਪ੍ਰੋ ਹਰਪ੍ਰੀਤ ਸਿੰਘ ਤੇ ਪ੍ਰੋ. ਰਮਨਪ੍ਰੀਤ ਸਿੰਘ ਦੀ ਕੋ-ਆਰਡੀਨੇਸ਼ਨ ਅਧੀਨ ‘ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਸਿੱੱਖ ਰਾਜਨੀਤੀ ਉੱਤੇ ਪ੍ਰਭਾਵ’ ਵਿਸ਼ੇ ਤੇ ਇਕ ਰੋਜ਼ਾ ਅੰਤਰ-ਰਾਸ਼ਟਰੀ ਪੱੱਧਰ ਦੀ ਕਾਨਫ਼ਰੰਸ ਕਰਵਾਈ ਗਈ ਜਿਸ ਦਾ ਮੁੱੱਖ ਮਕਸਦ ਵਿਿਦਆਰਥੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਬਾਰੇ ਜਾਣੂ ਕਰਵਾਉਣਾ, ਸ਼ਹੀਦਾਂ ਦੁਆਰਾ ਆਜ਼ਾਦੀ ਵਿਚ ਪਾਏ ਗਏ ਯੋਗਦਾਨ, ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨਾ ਅਤੇ ਸ਼ਹੀਦਾਂ ਨੂੰ ਸ਼ਰਧਾਜਲੀ ਦੇਣਾ ਸੀ। ਕਾਨਫ਼ਰੰਸ ਦੀ ਸ਼ੁਰੂਆਤ ਕਾਲਜ ਸ਼ਬਦ ਤੋਂ ਕੀਤੀ ਗਈ।ਸ਼ਬਦ ਤੋਂ ਉਪਰੰਤ ਸ. ਸਰਵਣ ਸਿੰਘ ਕੁਲਾਰ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਆਏ ਹੋਏ ਮਹਿਮਾਨਾਂ ਦਾ ਸੁਵਾਗਤ ਕੀਤਾ ਗਿਆ ਅਤੇ ਜੀ ਆਇਆ ਕਿਹਾ ਗਿਆ।ਇਸ ਅੰਤਰ-ਰਾਸ਼ਟਰੀ ਪੱਧਰ ਦੀ ਕਾਨਫ਼ਰੰਸ ਵਿਚ ਮੁੱੱਖ ਮਹਿਮਾਨ ਵਜੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜੱੱਥੇਦਾਰ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਪਹੁੰਚੇ ਅਤੇ ਉਹਨਾਂ ਨੇ ਸਿੱਖ ਧਰਮ ਦੀਆਂ ਸ਼ਹਾਦਤਾਂ ਬਾਰੇ ਜਾਣੂ ਕਰਵਾਇਆ।ਇਸ ਮੌਕੇ ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ ਤੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਤਿੰਦਰ ਪਾਲ ਸਿੰਘ ਪਲਾਹੀ ਦੁਆਰਾ ਕਿਹਾ ਗਿਆ ਕਿ ਕਾਲਜ ਪ੍ਰਿੰਸੀਪਲ ਦੁਆਰਾ ਅੰਤਰ-ਰਾਸ਼ਟਰੀ ਪੱੱਧਰ ਦੀ ਕਾਨਫ਼ਰੰਸ ਕਰਣਾਉਣਾ ਇਕ ਬਹੁਤ ਵੱੱਡਾ ਉਪਰਾਲਾ ਹੈ।ਉੱਘੇ ਅੰਤਰ-ਰਾਸ਼ਟਰੀ ਜਰਨਲਿਸਟ (ਯੂ.ਕੇ.) ਸ. ਨਰਪਾਲ ਸਿੰਘ ਸ਼ੇਰਗਿੱੱਲ-ਲੰਡਨ ਡਾਇਰੀ ਦੁਆਰਾ ਕਿਹਾ ਗਿਆ ਕਿ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦੇ ਅੰਤਰ-ਰਾਸ਼ਟਰੀ ਪ੍ਰਭਾਵਾਂ ਨੂੰ ਦੱਸਦਿਆਂ ਕਿਹਾ ਕਿ ਵਿਸ਼ਵ ਪੱੱਧਰੀ ਸ਼ਾਤੀ ਬਣਾਈ ਰੱੱਖਣ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਵਾਪਰਣੀਆਂ ਚਾਹੀਦੀਆਂ ਹਨ।ਵਿਸ਼ੇਸ਼ ਮਹਿਮਾਨ ਵਜੋਂ ਇੰਗਲੈਂਡ ਤੋਂ ਉੱਘੇ ਸਿੱੱਖਿਆ ਸ਼ਾਸ਼ਤਰੀ ਇੰਗਲੈਂਡ ਦੇ ਗੌਰਮਿੰਟ ਕਾਲਜ ਦੇ ਪਹਿਲੇ ਸਿੱੱਖ ਪ੍ਰਿੰਸੀਪਲ ਡਾ. ਸੁਜਿੰਦਰ ਸਿੰਘ ਸੰਘਾ ਵੀ ਪਹੁੰਚੇ। ਕਾਲਜ ਦੇ ਪ੍ਰੋ. ਅਮਰਪਾਲ ਕੌਰ ਦੁਆਰਾ ਕਾਨਫ਼ਰੰਸ ਦੇ ਥੀਮ ਨੂੰ ਪੜ੍ਹਿਆ ਗਿਆ। ਕੀ-ਨੋਟ ਸਪੀਕਰ ਵਜੋਂ ਡਾ. ਸੁਰਜੀਤ ਸਿੰਘ ਨਾਰੰਗ, ਜੀ.ਐਨ.ਡੀ.ਯੂ., ਅੰਮ੍ਰਿਤਸਰ ਤੋਂ ਉਚੇਚੇ ਤੌਰ ਤੇ ਪਹੁੰਚੇ।ਵਿਸ਼ੇਸ਼ ਬੁਲਾਰਿਆ ਦੇ ਤੌਰ ਤੇ ਪ੍ਰੋ. ਹਰਮੀਤ ਸਿੰਘ, ਜੇ.ਐਨ.ਯੂ. ਅਲੂਮਨਾਈ, ਜੀ.ਐਨ.ਡੀ.ਯੂ., ਅੰਮ੍ਰਿਤਸਰ; ਡਾ. ਧਰਮਜੀਤ ਸਿੰਘ, ਪ੍ਰਿੰਸੀਪਲ, ਏ.ਐਸ.ਐਸ.ਐਮ. ਕਾਲਜ, ਮੁਕੰਦਪੁਰ; ਡਾ. ਮਨਜਿੰਦਰ ਸਿੰਘ, ਜੀ.ਐਨ.ਡੀ.ਯੂ., ਅੰਮ੍ਰਿਤਸਰ; ਪ੍ਰੋ. ਹਰਪਾਲ ਸਿੰਘ, ਐਸ.ਐਨ. ਕਾਲਜ, ਬੰਗਾ ਪਹੁੰਚੇ।ਇਹਨਾਂ ਸਾਰੀਆਂ ਮਹਾਨ ਸ਼ਖਸ਼ੀਅਤਾਂ ਦੁਆਰਾ ਆਪਣੇ-ਆਪਣੇ ਵਿਚਾਰਾਂ ਨੂੰ ਖੋਜ-ਪੱੱਤਰਾਂ ਰਾਹੀ ਸਰੋਤਿਆਂ ਸਾਹਮਣੇ ਪੇਸ਼ ਕੀਤਾ ਗਿਆ।ਇਸ ਤੋਂ ਇਲਾਵਾ ਖ਼ਾਲਸਾ ਕਾਲਜ ਗੜ੍ਹਦੀਵਾਲ ਤੋਂ ਪ੍ਰਿਸੀਪਲ ਡਾ. ਸਤਵਿੰਦਰ ਸਿੰਘ; ਖ਼ਾਲਸਾ ਕਾਲਜ ਮਾਹਿਲਪੁਰ ਤੋਂ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ, ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਤੋਂ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ; ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ ਤੋਂ ਡਾ. ਸਵਿੰਦਰ ਸਿੰਘ; ਡਾ. ਇਸ਼ਵਰ ਸਿੰਘ, ਡੀ.ਆਈ.ਈ.ਟੀ., ਸਾਹਪੁਰ, ਕਰਨਾਲ (ਹਰਿਆਣਾ); ਪ੍ਰੋ. ਪਰਮਿੰਦਰ ਸਿੰਘ, ਰਾਮਪੁਰ ਸੁੰਨੜਾ; ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਪ੍ਰਿੰਸੀਪਲ ਡਾ. ਮਨਜੀਤ ਸਿੰਘ ਅਤੇ ਪ੍ਰੋ. ਅਵਤਾਰ ਸਿੰਘ; ਬੇਗੋਂਵਾਲ ਕਾਲਜ ਤੋਂ ਪ੍ਰੋ. ਅਮਰੀਕ ਸਿੰਘ, ਸ. ਨਿਰਵੈਰ ਸਿੰਘ ਨੱਡਾ; ਪ੍ਰੋ. ਰਣਜੀਤ ਸਿੰਘ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਕਮਲੇਸ਼, ਡਾ. ਸੁਰਜੀਤ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਖਲੀਲ ਖਾਨ, ਸ. ਬਲਜੀਤ ਸਿੰਘ, ਗੁਰਦੁਆਰਾ ਬਾਬਾ ਰਾਣਾ ਜੀ ਸਾਹਿਬ ਤੋਂ ਬਾਬਾ ਮਨਜੀਤ ਸਿੰਘ ਜੀ, ਸਾਬਕਾ ਸਰਪੰਚ ਸ. ਬਹਾਦਰ ਸਿੰਘ, ਸ. ਜਸਵਿੰਦਰ ਸਿੰਘ, ਐਨ.ਆਰ.ਆਈ. ਰਾਜ ਕੁਮਾਰ, ਐਨ.ਆਰ.ਆਈ. ਅਪਿੰਦਰ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਲੰਬੜਦਾਰ ਪਰਮਿੰਦਰਪਾਲ ਸਿੰਘ ਅਤੇ ਸ. ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਇਲਾਕਾ ਨਿਵਾਸੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਸਮਾਪਤੀ ਸੈਸ਼ਨ ਦੇ ਮੁੱੱਖ ਮਹਿਮਾਨ ਵਜੋਂ ਡਾ. ਸੁਮੇਲ ਸਿੰਘ ਸਿੱਧੂ, ਜੇ.ਐਨ.ਯੂ. ਅਲੂਮਨਾਈ ਜੀ ਵਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਗਿਆ ਕਿ ਕਾਲਜ ਦੀ ਹੋ ਰਹੀ ਤਰੱਕੀ ਦਾ ਸਿਹਰਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੂੰ ਜਾਂਦਾ ਹੈ ਜਿਨ੍ਹਾਂ ਦੀ ਅਣਥੱਕ ਮਿਹਨਤ ਸੱਦਕਾ ਕਾਲਜ ਤਰੱਕੀ ਦੀਆਂ ਪੁਲੰਘਾਂ ਪੁੱਟ ਰਿਹਾ ਹੈ। ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੁਆਰਾ ਆਏ ਹੋਏ ਖੋਜ ਵਿਦਵਾਨਾਂ, ਪਤਵੰਤੇ ਸੱਜਣਾਂ ਅਤੇ ਵਿਿਦਆਰਥੀਆਂ ਦਾ ਧੰਨਵਾਦ ਕਰਕੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਭੇਂਟ ਕੀਤੇੇ ਗਏ। ਸਟੇਜ਼ ਸੈਕਟਰੀ ਦੀ ਭੂਮਿਕਾ ਪ੍ਰੋ. ਦਮਨਜੀਤ ਕੌਰ ਦੁਆਰਾ ਨਿਭਾਈ ਗਈ। ਇਸ ਮੌਕੇ ਕਾਲਜ ਸਮੂਹ ਸਟਾਫ਼ ਮੈਂਬਰ ਅਤੇ ਵਿਿਦਆਰਥੀਆਂ ਤੋਂ ਇਲਾਵਾ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!