Latest

ਖ਼ਾਲਸਾ ਕਾਲਜ ਡੁਮੇਲੀ ਵਿਖੇ “ਕੋਵਿਡ ਦਾ ਬੈਕਿੰਗ ਸੈਕਟਰ ਉੱਪਰ ਪ੍ਰਭਾਵ” ਵਿਸ਼ੇ ’ਤੇ ਆਨ-ਲਾਇਨ ਐਫ਼.ਡੀ.ਪੀ. ਮਿਤੀ 21 ਜੁਲਾਈ 2020 ਨੂੰ

ਫਗਵਾੜਾ
( ਸ਼ਰਨਜੀਤ ਸਿੰਘ ਸੋਨੀ )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਿਦਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਕਾਲਜ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੀ ਯੋਗ ਅਗਵਾਈ ਹੇਠ “ਕੋਵਿਡ ਚੈਲੇਜ਼ਸ ਟੂ ਬੈਕਿੰਗ ਸੈਕਟਰ” ਪੰਜਾਬੀ ਅਨੁਵਾਦ “ਕੋਵਿਡ ਦਾ ਬੈਕਿੰਗ ਸੈਕਟਰ ’ਤੇ ਪ੍ਰਭਾਵ” ਵਿਸ਼ੇ ਉੱਪਰ ਆਨ-ਲਾਇਨ ਐਫ਼.ਡੀ.ਪੀ. (ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ) ‘ਗੂਗਲ ਮੀਟ’ ਰਾਹੀਂ ਮਿਤੀ: 21 ਜੁਲਾਈ 2020 ਨੂੰ ਠੀਕ ਦੁਪਹਿਰ 03:30 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਸ ਐਫ਼.ਡੀ.ਪੀ. ਵਿਚ ਮੁੱਖ ਮਹਿਮਾਨ ਵਜੋਂ ਡਾ. ਰਾਜਨ ਕੁਮਾਰ, ਮੁਖੀ, ਪੋਸਟ ਗ੍ਰੈਜੂਏਟ ਆਫ਼ ਕਾਮਰਸ ਐਂਡ ਮੈਨਜਮੈਂਟ ਵਿਭਾਗ, ਐਸ.ਐਸ.ਐਮ. ਕਾਲਜ, ਦੀਨਾ ਨਗਰ ਅਤੇ ਵਿਸ਼ੇਸ਼ ਬੁਲਾਰਿਆਂ ਵਜੋਂ ਸ਼੍ਰੀ ਸਾਹਿਲ ਵਿਜੈ, ਵਾਇਸ ਪ੍ਰਧਾਨ, ਟਰੈਜ਼ਰੀ, ਕੈਪੀਟਲ ਸਮਾਲ ਫਾਈਨਾਸ ਬੈਂਕ ਲਿਮਟਡ ਅਤੇ ਸ਼੍ਰੀਮਤੀ ਸ਼ਾਲੂ ਬਤਰਾ, ਮੁਖੀ, ਅਰਥ-ਸ਼ਾਸਤਰ ਵਿਭਾਗ, ਹੰਸ ਰਾਜ ਮਹਾਂ ਵਿਿਦਆਲਿਆ, ਜਲੰਧਰ ਆਪਣੇ ਵਿਚਾਰ ਪੇਸ਼ ਕਰਨਗੇ। ਉਹਨਾਂ ਨੇ ਕਿਹਾ ਕਿ ਇਸ ਆਨ-ਲਾਇਨ ਐਫ਼.ਡੀ.ਪੀ. ਵਿਚ ਕੋਵਿਡ-19 ਦੌਰਾਨ ਬੈਕਿੰਗ ਸੈਕਟਰ ਨੂੰ ਜਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ ਜਾਵੇਗੀ ਅਤੇ ਵੱਖ-ਵੱਖ ਯੂਨੀਵਰਸਿਟੀ, ਕਾਲਜਾਂ ਅਤੇ ਸਕੂਲਾਂ ਦੇ ਅਧਿਆਪਕਾਂ ਦੇ  ਗਿਆਨ ਵਿਚ ਵਾਧਾ ਹੋਵੇਗਾ। ਇਸ ਸਬੰਧੀ ਬਰੌਸ਼ਰ, ਆਨ-ਲਾਈਨ ਫਾਰਮ ਅਤੇ ਲੰਿਕ ਜਾਰੀ ਕਰ ਦਿੱਤਾ ਗਿਆ ਹੈ ਅਤੇ ਵੈਬੀਨਾਰ ਨਾਲ ਸਬੰਧਿਤ ਹਰ ਪ੍ਰਕਾਰ ਦੇ ਪੁਖ਼ਤਾ ਪ੍ਰਬੰਧ ਕਰ ਦਿਤੇ ਗਏ ਹਨ।

Leave a Reply

Your email address will not be published. Required fields are marked *

error: Content is protected !!