Latest news

ਹੱਕੀ ਮੰਗਾਂ ਨੂੰ ਲੈ ਕੇ 7 ਅਕਤੂਬਰ ਨੂੰ ਧਰਨਾ ਪ੍ਰਦਰਸ਼ਨ ਕਰੇਗੀ ਦੀ ਰੈਵਨਿਊ ਪਟਵਾਰ ਯੂਨੀਅਨ * ਤਹਿਸੀਲਦਾਰ ਰੰਧਾਵਾ ਨੂੰ ਦਿੱਤਾ ਮੰਗ ਪੱਤਰ

ਫਗਵਾੜਾ 4 ਅਕਤੂਬਰ
( ਸ਼ਰਨਜੀਤ ਸਿੰਘ ਸੋਨੀ )
ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ (ਰਜਿ.) ਤਹਿਸੀਲ ਫਗਵਾੜਾ ਦੀ ਇਕ ਹੰਗਾਮੀ ਮੀਟਿੰਗ ਪਰਮਜੀਤ ਰਾਮ ਤਹਿਸੀਲ ਪ੍ਰਧਾਨ ਫਗਵਾੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਯੂਨੀਅਨ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਸ਼ਾਮਲ ਹੋਏ। ਮੀਟਿੰਗ ਵਿਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਸਵੀਕਾਰ ਨਾ ਕੀਤਾ ਤਾਂ 7 ਅਕਤੂਬਰ ਨੂੰ ਸਵੇਰੇ 11 ਵਜੇ ਤਹਿਸੀਲ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ। ਮੀਟਿੰਗ ਉਪਰੰਤ ਇਸ ਸਬੰਧੀ ਇਕ ਮੰਗ ਪੱਤਰ ਵੀ ਤਹਿਸੀਲਦਾਰ ਹਰਕਰਮ ਸਿੰਘ ਰੰਧਾਵਾ ਨੂੰ ਦਿੱਤਾ ਗਿਆ। ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਤਹਿਸੀਲ ਪ੍ਰਧਾਨ ਪਰਮਜੀਤ ਰਾਮ ਤੋਂ ਇਲਾਵਾ ਜਿਲ•ਾ ਪ੍ਰਧਾਨ ਨਰਿੰਦਰ ਕੁਮਾਰ ਅਤੇ ਹੋਰਨਾ ਨੇ ਦੱਸਿਆ ਕਿ ਪਟਵਾਰੀਆਂ ਦੀਆਂ ਮੁੱਖ ਮੰਗਾਂ ਵਿਚ ਜੂਨੀਅਰ ਅਤੇ ਸੀਨੀਅਰ ਸਕੇਲ ਵਿਚ ਇਕਸਾਰਤਾ ਲਿਆਉਣਾ, ਕੰਪਿਊਟਰ ਡਾਟਾ ਸਬੰਧੀ ਕੰਮ ਪਟਵਾਰੀਆਂ ਦੇ ਹਵਾਲੇ ਕਰਨਾ, ਨਵੇਂ ਪਟਵਾਰੀਆਂ ਦੀ ਭਰਤੀ ਕਰਨਾ, ਪੈਨਸ਼ਨ ਸਕੀਮ ਬਹਾਲ ਕਰਨਾ, ਪੇ ਕਮੀਸ਼ਨ ਦੀ ਰਿਪੋਰਟ ਲਾਗੂ ਕਰਨਾ, ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਰਿਲੀਜ਼ ਕਰਨਾ ਸ਼ਾਮਲ ਹਨ ਇਸ ਤੋਂ ਇਲਾਵਾ ਉਹਨਾਂ ਮੰਗ ਪੱਤਰ ਵਿਚ ਫਗਵਾੜਾ ਜਿਮਨੀ ਚੋਣ ਦੌਰਾਨ ਪਟਵਾਰੀਆਂ ਦੀ ਡਿਉਟੀ ਲਈ ਟਰਾਂਸਪੋਰਟ ਦਾ ਉਚਿਤ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਪਟਵਾਰੀਆਂ ਨੂੰ ਟਰਾਂਸਪੋਰਟ ਦੇ ਨਾਲ ਜਿੱਥੇ ਵੀ ਡਿਉਟੀ ਲਗਾਈ ਜਾਂਦੀ ਹੈ ਉੱਥੇ ਸੇਵਾਦਾਰ ਮੁਹੱਈਆ ਨਾ ਕਰਵਾਏ ਗਏ ਤਾਂ ਜਿਮਨੀ ਚੋਣ ਦਾ ਬਾਇਕਾਟ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਕੁਮਾਰ, ਜਨਰਲ ਸਕੱਤਰ ਪਰਵੀਨ ਕੁਮਾਰ, ਸਹਿ ਸਕੱਤਰ ਬਲਵੀਰ ਰਾਮ, ਮੇਜਰ ਸਿੰਘ ਖਜਾਨਚੀ, ਪਰਮਜੀਤ ਸਿੰਘ, ਰੇਸ਼ਮ ਲਾਲ, ਮਨਜੀਤ ਸਿੰਘ, ਜਸਪਿੰਦਰ ਸਿੰਘ, ਰਿਸ਼ੀ, ਹੇਮਾ ਰਾਣੀ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!