Latest news

ਐੱਸ.ਡੀ.ਐੱਮ. ਦਫ਼ਤਰ ਫ਼ਗਵਾੜਾ ਵਲੋਂ ਕਾਲਜ ਐੱਨ.ਐੱਸ.ਐੱਸ. ਯੂਨਿੱਟ ਦੇ ਸਹਿਯੋਗ ਨਾਲ ‘ਹੋਲੀ ਦੇ ਰੰਗ, ਵੋਟ ਦੇ ਸੰਗ’ ਮੋਟੋ ਤਹਿਤ ਵਿਿਦਆਰਥੀ ਵਰਗ ਨੂੰ ਵੋਟ ਪਾਉਣ ਲਈ ਉਤਸਾਹਿਤ ਕਰਨ ਸਬੰਧੀ ਇਕ ਪ੍ਰੋਗਰਾਮ ਦਾ ਆਯੋਜਨ

 ਫਗਵਾੜਾ 20ਮਾਰਚ ( ਸ਼ਰਨਜੀਤ ਸਿੰਘ ਸੋਨੀ ) ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਐੱਸ.ਡੀ.ਐੱਮ. ਦਫ਼ਤਰ ਫ਼ਗਵਾੜਾ ਵਲੋਂ ਕਾਲਜ ਐੱਨ.ਐੱਸ.ਐੱਸ. ਯੂਨਿੱਟ ਦੇ ਸਹਿਯੋਗ ਨਾਲ ‘ਹੋਲੀ ਦੇ ਰੰਗ, ਵੋਟ ਦੇ ਸੰਗ’ ਮੋਟੋ ਤਹਿਤ ਵਿਿਦਆਰਥੀ ਵਰਗ ਨੂੰ ਵੋਟ ਪਾਉਣ ਲਈ ਉਤਸਾਹਿਤ ਕਰਨ ਸਬੰਧੀ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਾਣਯੋਗ ਐੱਸ.ਡੀ.ਐੱਮ. ਸਾਹਿਬ ਡਾ. ਜੈਇੰਦਰ ਸਿੰਘ, ਤਹਿਸੀਲਦਾਰ ਸ੍ਰੀ ਹਰਕਰਮ ਸਿੰਘ ਰੰਧਾਵਾ ਅਤੇ ਸਵੀਪ ਨੋਡਲ ਅਫ਼ਸਰ ਸ੍ਰੀ ਰੋਹਿਤ ਬਾਂਸਲ ਨੂੰ ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਨੇ ਜੀ ਆਇਆਂ ਨੂੰ ਕਹਿਣ ਦੇ ਨਾਲ-ਨਾਲ ਵਿਿਦਆਰਥੀ ਵਰਗ ਨੂੰ ਵੋਟ ਪਾਉਣ ਪ੍ਰਤੀ ਉਤਸਾਹਿਤ ਕਰਨ ਵਾਸਤੇ ਉਪਰੋਕਤ ਪ੍ਰੋਗਰਾਮ ਉਲੀਕਣ ਲਈ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਣਯੋਗ ਐੱਸ.ਡੀ.ਐੱਮ. ਸਾਹਿਬ ਡਾ. ਜੈਇੰਦਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਅਗਾਮੀ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ, ਨੌਜਵਾਨ ਪੀੜ੍ਹੀ ਖ਼ਾਸ ਕਰਕੇ ਵਿਿਦਆਰਥੀ ਵਰਗ ਨੂੰ ਵੋਟ ਪਾਉਣ ਲਈ ਉਸਾਹਿਤ ਕਰਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵਿਿਦਆਰਥੀਆਂ ਦੇ ਨਾਲ-ਨਾਲ ਸਮੂਹ ਹਾਜ਼ਰੀਨ ਨੂੰ ਬੜੇ ਸੰਘਰਸ਼ ਤੋਂ ਬਾਅਦ ਮਿਲੇ ਵੋਟ ਪਾਉਣ ਦੇ ਹੱਕ ਨੂੰ ਪੂਰੀ ਇਮਾਨਦਾਰੀ ਨਾਲ ਅਦਾ ਕਰਦੇ ਹੋਏ ਆਪਣਾ ਉਜਵੱਲ ਭਵਿੱਖ ਸਿਰਜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਪਰੋਕਤ ਅਧਿਕਾਰੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਵਿਿਦਆਰਥੀ ਅਤੇ ਅਧਿਆਪਕ ਸ਼ਾਮਿਲ ਸਨ।

Leave a Reply

Your email address will not be published. Required fields are marked *

error: Content is protected !!