Latest news

ਹੁਸ਼ਿਆਰਪੁਰ ‘ਚ ਬਰਾਤ ਵਾਲੀ ਕਾਰ ਹਾਦਸੇ ਦੀ ਸ਼ਿਕਾਰ, ਲਾੜੇ ਦੇ ਭਰਾ ਸਣੇ ਚਾਰ ਹਲਾਕ

ਹੁਸ਼ਿਆਰਪੁਰਵਿਆਹ ਦੀ ਖੁਸ਼ੀ ਦਾ ਮਾਹੌਲ ਉਸ ਸਮੇਂ ਮਾਤਮ ਚ ਤਬਦੀਲ ਹੋ ਗਿਆ ਜਦੋਂ ਹੁਸ਼ਿਆਰਪੁਰ ਰੋਡ ਤੇ ਸਵੇਰੇ 6:30 ਵਜੇ ਇੱਕ ਦਰਦਨਾਕ ਹਾਦਸੇ ਚ ਚਾਰ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਚ ਮਰਨ ਵਾਲਿਆਂ ਚ ਲਾੜੇ ਦਾ ਭਰਾ ਵੀ ਸ਼ਾਮਲ ਸੀ। ਦੱਸ ਦਈਏ ਕਿ ਵਿਆਹ ਤੋਂ ਵਾਪਸੀ ਦੌਰਾਨ ਕਾਰ ਟਰਾਲੇ ਨਾਲ ਟੱਕਰਾ ਗਈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਚ ਲਾੜੇ ਦੇ ਭਰਾ ਸਣੇ ਹੋਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ। ਹਾਦਸੇ ਚ ਮਾਰੇ ਗਏ ਸਾਰੇ ਲਾੜੇ ਦੇ ਰਿਸ਼ਤੇਦਾਰ ਸੀ। ਇਹ ਸਾਰੇ ਇੱਕ ਕਾਰ ਚ ਸਵਾਰ ਗੜ੍ਹਦੀਵਾਲਾਫਤਿਹਪੁਰ ਆ ਰਹੇ ਸੀ।

ਫਿਲਹਾਲ ਮ੍ਰਿਤਕਾਂ ਦੀ ਦੇਹ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਗਈ ਹੈ। ਹਾਦਸੇ ਚ ਮਰਨ ਵਾਲਿਆਂ ਦੀ ਜਾਣਕਾਰੀ:

    • ਰਜਤ ਪੁੱਤਰ ਕੁਲਦੀਪ ਸਿੰਘਜੰਮੂ ਵਿੱਚ ਫੌਜ ਚ ਤਾਇਨਾਤ ਸੀ।

    • ਰਜਿੰਦਰ (26) ਪੁੱਤਰ ਕੁਲਦੀਪ ਸਿੰਘਲਾੜੇ ਦਾ ਮਾਮਾ।

    • ਸੁਰਜੀਤ ਕੁਮਾਰਪੁੱਤਰ ਕਰਤਾਰ ਸਿੰਘ ਲਾੜੇ ਦਾ ਮਾਸੜਪੰਜਾਬ ਪੁਲਿਸ ਚ ਏਐਸਆਈਗੁਰਦਾਸਪੁਰ ਚ ਤਾਇਨਾਤ ਸੀ।

  • ਮਨਪ੍ਰੀਤ ਪੁੱਤਰ ਰਵਿੰਦਰ ਸਿੰਘ ਨਿਵਾਸੀ ਲੁਧਿਆਣਾ।

Leave a Reply

Your email address will not be published. Required fields are marked *

error: Content is protected !!